ਭਾਰਤ ਦੀ ਅਰਥ ਵਿਵਸਥਾ
ਭਾਰਤ ਦੀ ਅਰਥਚਾਰਾ ਦੁਨੀਆ ਵਿੱਚ ਕੁੱਲ ਘਰੇਲੂ ਉਪਜ ਪੱਖੋਂ ਨੌਵੀਂ ਅਤੇ ਖਰੀਦ ਸ਼ਕਤੀ ਸਮਾਨਤਾ ਪੱਖੋਂ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ।[1] ਭਾਰਤ ਜੀ-20 ਦੀਆਂ ਪ੍ਰਮੁੱਖ ਅਰਥਚਾਰਾਵਾਂ ਵਿੱਚੋਂ ਇੱਕ ਹੈ ਅਤੇ ਬ੍ਰਿਕਸ ਸਮੂਹ ਦਾ ਮੈਬਰ ਹੈ। ਅੰਤਰਰਾਸ਼ਟਰੀ ਆਰਥਕ ਫੰਡ ਅਨੁਸਾਰ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ਼ ਨਾਂ-ਮਾਤਰ ਕੁੱਲ ਘਰੇਲੂ ਉਪਜ ਪੱਖੋਂ 141ਵੇਂ ਅਤੇ ਖ਼ਰੀਦ ਸ਼ਕਤੀ ਸਮਾਨਤਾ ਪੱਖੋਂ 130ਵੇਂ ਦਰਜੇ 'ਤੇ ਹੈ।[11] ਇਹ ਦੇਸ਼ ਦੁਨੀਆ ਦਾ ਨਿਰਯਾਤ ਪੱਖੋਂ 19ਵਾਂ ਅਤੇ ਅਯਾਤ ਪੱਖੋਂ 10ਵਾਂ ਸਭ ਤੋਂ ਵੱਡਾ ਦੇਸ਼ ਹੈ। 2012-13 ਮਾਲੀ ਵਰ੍ਹੇ ਲਈ ਅਰਥਚਾਰਾ ਵਿਕਾਸ ਦਰ ਪਿਛਲੇ ਸਾਲ ਦੀ ਦਰ 6.2% ਤੋਂ ਘਟ ਕੇ ਲਗਭਗ 5.0% ਹੋ ਗਈ।[12] 2010-11 ਵਿੱਚ ਭਾਰਤ ਦੀ ਜੀ.ਡੀ.ਪੀ. 9.3% ਦੇ ਦਰ ਨਾਲ ਵਧੀ ਸੀ; ਭਾਵ ਤਿੰਨ ਵਰ੍ਹਿਆਂ ਵਿੱਚ ਵਿਕਾਸ ਦਰ ਲਗਭਗ ਅੱਧਾ ਰਹਿ ਗਿਆ ਹੈ। ਸਰਕਾਰ ਨੇ ਸਾਲ 2013-14 ਲਈ ਵਿਕਾਸ ਦਰ 6.1-6.7% ਹੋਣ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਭਾਰਤੀ ਰਿਜਰਵ ਬੈਂਕ ਅਨੁਸਾਰ ਇਹ ਦਰ 5.7% ਹੋਵੇਗਾ। ਭਾਰਤੀ ਅਰਥਚਾਰੇ ਦੀਆਂ ਖਾਸੀਅਤਾਂਗਰੀਬੀਭਾਰਤ ਵਿੱਚ] ਦਿਹਾੜੀ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਮਹੀਨੇ ਦੀ ਔਸਤਨ ਆਮਦਨ 3490 ਰੁਪਏ ਹੈ ਜੋ ਪਰਿਵਾਰ ਦੇ ਪ੍ਰਤੀ ਜੀਅ ਦੀ 23 ਰੁਪਏ ਬਣਦੀ ਹੈ। ਮੁਲਕ ਦੇ ਵਿਕਾਸ ਦੇ ਮੱਦੇਨਜ਼ਰ ਜੇ ਕੋਈ ਤੰਗ ਅਤੇ ਪਰੇਸ਼ਾਨ ਕਰਨ ਵਾਲਾ ਅੰਕੜਾ ਹੈ ਤਾਂ ਉਹ ਹੈ, ਬੱਚਿਆਂ ਦੇ ਕੱਦ ਅਤੇ ਭਾਰ ਵਿੱਚ ਕਮੀ ਵਾਲਿਆਂ ਦੀ ਆਬਾਦੀ ਦਾ 43 ਫੀਸਦੀ ਹੋਣਾ ਜੋ ਖੁਰਾਕ ਦੀ ਕਮੀ ਵੱਲ ਇਸ਼ਾਰਾ ਕਰਦਾ ਹੈ।[13] ਸਾਲ 2018 ਦੇ ਰੁਝਾਨਸਾਲ 2018 ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਡਿੱਗਣ ਨਾਲ ਬਰਾਮਦਾਂ ਤੋਂ ਹੋਣ ਵਾਲੀ ਆਮਦਨ ਵਿੱਚ ਤਾਂ ਬਹੁਤਾ ਵਾਧਾ ਨਹੀਂ ਹੋਇਆ, ਪਰ ਦਰਾਮਦਾਂ 'ਤੇ ਵਾਧੂ ਖ਼ਰਚ ਹੋਣ ਨਾਲ ਵਪਾਰ ਘਾਟਾ ਅਠਾਰਾਂ ਬਿਲੀਅਨ ਡਾਲਰ ਤੱਕ ਅੱਪੜ ਗਿਆ। ਪਿੱਛਲੇ ਸਾਲਾਂ ਦੇ ਮੁਕਾਬਲੇ ਕੱਚੇ ਤੇਲ ਦੀਆਂ ਕੀਮਤਾਂ ਵੀ ਵਧੀਆਂ।[14] ਹਵਾਲੇ
|
Portal di Ensiklopedia Dunia