ਭਾਰਤ ਵਿੱਚ ਪੁਰਾਤੱਤਵ ਵਿਗਿਆਨ![]() ਭਾਰਤ ਵਿੱਚ ਪੁਰਾਤੱਤਵ ਵਿਗਿਆਨ ਦਾ ਕੰਮ ਮੁੱਖ ਤੌਰ 'ਤੇ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। 12ਵੀਂ ਸਦੀ ਦੇ ਭਾਰਤੀ ਵਿਦਵਾਨ ਕਲਹਣ ਦੀਆਂ ਲਿਖਤਾਂ ਵਿੱਚ ਸਥਾਨਕ ਪਰੰਪਰਾਵਾਂ ਦੀ ਰਿਕਾਰਡਿੰਗ, ਹੱਥ-ਲਿਖਤਾਂ, ਸ਼ਿਲਾਲੇਖਾਂ, ਸਿੱਕਿਆਂ ਅਤੇ ਦੀ ਜਾਂਚ ਕਰਨਾ ਸ਼ਾਮਲ ਹੈ, ਜਿਸ ਨੂੰ ਪੁਰਾਤੱਤਵ ਵਿਗਿਆਨ ਦੇ ਸਭ ਤੋਂ ਪੁਰਾਣੇ ਨਿਸ਼ਾਨਾਂ ਵਿੱਚੋਂ ਇੱਕ ਦੱਸਿਆ ਗਿਆ ਹੈ। ਉਸਦੀ ਇੱਕ ਮਹੱਤਵਪੂਰਨ ਰਚਨਾ ਰਾਜਤਰੰਗਨੀ ਹੈ ਅਤੇ ਇਸਨੂੰ ਭਾਰਤ ਦੀਆਂ ਪਹਿਲੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਆਧੁਨਿਕ ਪੁਰਾਤੱਤਵ ਵਿਗਿਆਨਭਾਰਤੀ ਉਪ ਮਹਾਂਦੀਪ ਦੇ ਪੁਰਾਤੱਤਵ ਵਿਗਿਆਨ ਵਿੱਚ ਦਿਲਚਸਪੀ ਲੈਣ ਵਾਲੇ ਸਭ ਤੋਂ ਪੁਰਾਣੇ ਗੈਰ-ਭਾਰਤੀ ਵਿਦਵਾਨਾਂ ਵਿੱਚੋਂ ਇੱਕ 16ਵੀਂ, 17ਵੀਂ ਅਤੇ 18ਵੀਂ ਸਦੀ ਦੇ ਸ਼ੁਰੂ ਵਿੱਚ ਪੱਛਮੀ ਯੂਰਪੀ ਯਾਤਰੀ ਸਨ। ਭਾਰਤ ਦੇ ਪ੍ਰਾਚੀਨ ਸਮਾਰਕਾਂ ਅਤੇ ਹਿੰਦੂ ਮੰਦਰਾਂ ਦੇ ਸਭ ਤੋਂ ਪੁਰਾਣੇ ਯੂਰਪੀਅਨ ਲਿਖਤੀ ਬਿਰਤਾਂਤ 16ਵੀਂ, 17ਵੀਂ ਅਤੇ 18ਵੀਂ ਸਦੀ ਦੇ ਸ਼ੁਰੂ ਵਿੱਚ ਮਲਾਹਾਂ ਅਤੇ ਯਾਤਰੀਆਂ ਦੁਆਰਾ ਤਿਆਰ ਕੀਤੇ ਗਏ ਸਨ। ਭਾਰਤ ਵਿੱਚ ਕੁਝ ਮਹੱਤਵਪੂਰਨ ਪੁਰਾਤੱਤਵ ਸਥਾਨਾਂ ਵਿੱਚ ਰਾਖੀਗੜ੍ਹੀ, ਭਾਰਤ ਦੇ ਹਰਿਆਣਾ ਰਾਜ ਵਿੱਚ ਸਥਿਤ ਇੱਕ ਪੁਰਾਤੱਤਵ ਸਥਾਨ ਸ਼ਾਮਲ ਹੈ। ਮੋਹਿੰਜੋਦੜੋ ਅਤੇ ਹੜੱਪਾ ਵੀ ਪ੍ਰਾਚੀਨ ਪੁਰਾਤੱਤਵ ਸਥਾਨ ਹਨ ਜੋ ਕਦੇ ਭਾਰਤ ਦਾ ਹਿੱਸਾ ਸਨ, ਪਰ ਹੁਣ ਪਾਕਿਸਤਾਨ ਦੀਆਂ ਸਰਹੱਦਾਂ ਦੇ ਅੰਦਰ ਸਥਿਤ ਹਨ। ਹੜੱਪਾ ਸਭਿਅਤਾ ਨੂੰ ਸਿੰਧ ਘਾਟੀ ਦੀ ਸੱਭਿਅਤਾ ਵੀ ਕਿਹਾ ਜਾਂਦਾ ਹੈ।[2] ਭਾਰਤੀ ਪੁਰਾਤੱਤਵ-ਵਿਗਿਆਨ ਦੀ ਵਿਦਵਤਾਪੂਰਣ ਜਾਂਚ ਵੱਡੇ ਪੱਧਰ 'ਤੇ ਅਲੈਗਜ਼ੈਂਡਰ ਕਨਿੰਘਮ ਦੁਆਰਾ ਪ੍ਰਭਾਵਿਤ ਸੀ, ਜੋ 1861 ਵਿੱਚ ਸਥਾਪਿਤ ਕੀਤੇ ਗਏ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੇ ਪਹਿਲੇ ਨਿਰਦੇਸ਼ਕ ਬਣੇ। ਕਨਿੰਘਮ ਨੇ ਵੱਖ-ਵੱਖ ਸਹਾਇਕਾਂ ਦੇ ਨਾਲ ਭਾਰਤ ਵਿੱਚ ਪੁਰਾਤੱਤਵ ਮਹੱਤਵ ਵਾਲੇ ਕਈ ਸਥਾਨਾਂ ਅਤੇ ਸਮਾਰਕਾਂ ਦਾ ਦੌਰਾ ਕੀਤਾ ਅਤੇ ਦੌਰਾ ਕਰਨ ਤੋਂ ਲੈ ਕੇ ਖੁਦਾਈ ਤੱਕ ਅਧਿਐਨ ਕਰਨ ਅਤੇ ਰਿਪੋਰਟ ਕਰਨ ਤੱਕ ਦੇ ਸਾਰੇ ਕੰਮ ਕੀਤੇ।[3] ਪੱਥਰ ਯੁੱਗਪੁਰਾਤਨ ਪੱਥਰ ਯੁੱਗ ਦੀਆਂ ਜਗ੍ਹਾਵਾਂ(2,500,000–250,000 ਈਸਾ ਪੂਰਵ)ਪੁਰਾਤਨ ਪੱਥਰ ਯੁੱਗ ਦੀਆਂ ਜਗ੍ਹਾਵਾਂ ਮਦਰਾਸੀਨ ਅਤੇ ਸੋਨਾਨੀਅਨ ਸੱਭਿਆਚਾਰ ਦੁਆਰਾ ਪ੍ਰਭਾਵਿਤ ਸਨ। ਭੋਪਾਲ ਵਿੱਚ ਭੀਮਬੇਟਕਾ ਰੌਕ ਸ਼ੈਲਟਰ ਇਸਦੀ ਪ੍ਰਤੱਖ ਉਦਾਹਰਣ ਹੈ। [4] ਮੱਧ ਪੱਥਰ ਯੁੱਗ ਦੀਆਂ ਜਗ੍ਹਾਵਾਂ(250,000 BC–10,000 ਈਸਾ ਪੂਰਵ)
ਨਵੀਨ ਪੱਥਰ ਯੁੱਗ ਦੀਆਂ ਜਗ੍ਹਾਵਾਂ(10,800–3300 ਈਸਾ ਪੂਰਵ)ਨਵੀਨ ਪੱਥਰ ਯੁੱਗ ਵਿੱਚ ਭਿਰੜਾਣਾ, ਮਿਹਰਗੜ੍ਹ ਅਤੇ ਏਡਕਲ ਸੱਭਿਅਤਾ ਦੇ ਅੰਸ਼ ਮਿਲਦੇ ਹਨ। ਸੰਗਨਗੁਲੂ, ਕੁਪਗਲ ਅਤੇ ਅਨੇਗੁਡੀ ਦੇ ਨਿਵਾਸ ਸਥਾਨ ਵਿੱਚ ਅਵਸ਼ੇਸ਼ ਮਿਲੇ ਹਨ। ਕਾਂਸੀ ਯੁੱਗ(3500–1500 ਈਸਾ ਪੂਰਵ)ਕਾਂਸੀ ਯੁੱਗ ਵਿੱਚ ਜੋਰਵੇ, ਮਾਲਵਾ, ਪਾਂਡੂ, ਆਹੜ ਬਨਾਸ ਅਤੇ ਅੰਤਾਰਾ ਸੱਭਿਅਤਾ ਦੇ ਅੰਸ਼ ਮਿਲਦੇ ਹਨ। ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੜੱਪਾ ਅਤੇ ਵੈਦਿਕ ਕਾਲ ਦੀ ਸੱਭਿਅਤਾ ਹਨ। ![]() ਹੜੱਪਾ ਸੱਭਿਅਤਾਭਾਰਤ ਵਿੱਚ ਹੜੱਪਾ ਸੱਭਿਅਤਾ ਦੀਆਂ ਪ੍ਰਮੁੱਖ ਜਗ੍ਹਾਵਾਂ ਰਾਖੀਗੜ੍ਹੀ, ਲੋਥਲ, ਕਾਲੀਬੰਗਾ, ਧੋਲਾਵੀਰਾ, ਮੋਹਿੰਜੋਦੜੋ, ਮੰਡੀ, ਰੰਗਪੁਰ, ਰੋਪੜ, ਸੁਨੇਤ, ਸਿਸਵਾਂ, ਭਿਰੜਾਣਾ ਆਦਿ ਹਨ।[5] ਵੈਦਿਕ ਕਾਲਵੈਦਿਕ ਕਾਲ ਦੇ ਸਥਾਨ ਮੁੱਖ ਤੌਰ ਤੇ ਕਾਪਰ ਹੋਰਡ ਅਤੇ ਸਵਾਤ ਸੱਭਿਅਤਾ ਤੋਂ ਪ੍ਰਭਾਵਿਤ ਸਨ।[6] ਲੋਹਾ ਯੁੱਗ(1500–200 ਈਸਾ ਪੂਰਵ)ਲੋਹਾ ਯੁੱਗ ਵਿੱਚ ਪੁਰਾਤੱਤਵ ਦਾ ਵਿਸਥਾਰ ਜਨਪਦ, ਹਰਨਾਇਕ ਵੰਸ਼, ਪ੍ਰਦੋਇਤਾ ਵੰਸ਼, ਮਹਾਜਨਪਦ, ਨੰਦ ਵੰਸ਼, ਸਿਕੰਦਰ ਮਹਾਨ ਦਾ ਯੁੱਗ, ਮੌਰੀਆ ਕਾਲ ਵਿੱਚ ਵੱਖ ਵੱਖ ਵੇਖਣ ਨੂੰ ਮਿਲਿਆ। [7] ਮੱਧਕਾਲੀਨ ਯੁੱਗ (200 ਈਸਾ ਪੂਰਵ–1526 ਈਸਵੀ)![]() ![]() ਮੱਧਕਾਲੀਨ ਭਾਰਤ ਵਿੱਚ ਹੇਠ ਲਿਖੇ ਸਾਮਰਾਜਾਂ ਦਾ ਵਧੇਰੇ ਪ੍ਰਭਾਵ ਰਿਹਾ ਅਤੇ ਉਸ ਸਮੇਂ ਦੀਆਂ ਜਗ੍ਹਾਵਾਂ ਇਹਨਾਂ ਸਾਮਰਾਜਾਂ ਤੋਂ ਹੀ ਪ੍ਰਭਾਵਿਤ ਸਨ
ਆਧੁਨਿਕ ਯੁੱਗ![]() ![]()
ਹਵਾਲੇ
|
Portal di Ensiklopedia Dunia