ਭਾਰਤ ਵਿੱਚ ਬਲਾਤਕਾਰਭਾਰਤ ਵਿੱਚ ਬਲਾਤਕਾਰ ਚੌਥਾ ਸਭ ਤੋਂ ਆਮ ਜੁਰਮ ਹੈ।[1][2] ਰਾਸ਼ਟਰੀ ਜੁਰਮ ਰਿਕਾਰਡ ਬਿਊਰੋ ਦੇ ਅਨੁਸਾਰ ਸਾਲ 2012 ਵਿੱਚ ਪੂਰੇ ਭਾਰਤ ਵਿੱਚ 24,923 ਬਲਾਤਕਾਰ ਦੇ ਕੇਸ ਦਰਜ ਹੋਏ।[2][3] ਇਹਨਾਂ ਵਿੱਚੋਂ 24,470 ਬਲਾਤਕਾਰੀ ਪੀੜਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਜਾਣਦੇ ਸਨ(98% ਕੇਸ)।[4] ਪਰਿਭਾਸ਼ਾ3 ਫ਼ਰਵਰੀ 2013 ਤੋਂ ਪਹਿਲਾਂ ਭਾਰਤੀ ਦੰਡ ਵਿਧਾਨ ਦੇ ਅਨੁਸਾਰ ਬਲਾਤਕਾਰ ਦੀ ਪਰਿਭਾਸ਼ਾ ਹੇਠ ਅਨੁਸਾਰ ਸੀ:[5] §375. ਬਲਾਤਕਾਰ. "ਬਲਾਤਕਾਰੀ" ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਹੇਠਲੇ ਕਿਸੇ ਹਾਲਾਤ ਵਿੱਚ ਕਿਸੇ ਵਿਅਕਤੀ ਨਾਲ ਸੰਭੋਗ ਕਰਦਾ ਹੈ:- ਪਹਿਲਾ - ਉਸਦੀ ਮਰਜ਼ੀ ਦੇ ਖ਼ਿਲਾਫ। ਦੂਜਾ - ਉਸਦੀ ਸਹਿਮਤੀ ਤੋਂ ਬਿਨਾਂ। ਤੀਜਾ - ਉਸਨੂੰ ਮੌਤ ਜਾਂ ਕੋਈ ਹੋਰ ਧਮਕੀ ਦੇਕੇ ਉਸਨੂੰ ਮਜ਼ਬੂਰ ਕਰਨਾ। ਚੌਥਾ - ਜਦ ਕਿਸੇ ਵਿਅਕਤੀ ਨੂੰ ਪਤਾ ਹੋਵੇ ਕਿ ਉਹ ਇਸ ਔਰਤ ਦਾ ਪਤੀ ਨਹੀਂ ਹੈ ਪਰ ਔਰਤ ਇਹ ਸਮਝ ਕੇ ਉਸ ਨਾਲ ਸੰਭੋਗ ਕਰਨ ਲਈ ਤਿਆਰ ਹੋ ਜਾਂਦੀ ਹੈ ਕਿ ਉਸ ਵਿਅਕਤੀ ਨੇ ਉਸ ਨਾਲ ਕਨੂੰਨੀ ਵਿਆਹ ਕਰਵਾਇਆ ਹੈ। ਪੰਜਵਾਂ - ਉਸਦੀ ਮਰਜ਼ੀ ਨਾਲ ਪਰ ਉਹ ਮਰਜ਼ੀ ਉਸਨੇ ਸੁਰਤ ਵਿੱਚ ਨਹੀਂ ਦਿੱਤੀ ਸਗੋਂ ਉਸਨੂੰ ਵਿਅਕਤੀ ਖੁਦ ਜਾਂ ਕਿਸੇ ਦੁਆਰਾ ਕੋਈ ਨਸ਼ੀਲਾ ਪਦਾਰਥ ਖਵਾਇਆ ਜਾਂ ਪਿਲਾਇਆ ਗਿਆ ਹੋਵੇ। ਛੇਵਾਂ - ਉਸਦੀ ਮਰਜ਼ੀ ਨਾਲ ਜਾਂ ਖ਼ਿਲਾਫ ਪਰ ਲੜਕੀ ਦੀ ਉਮਰ 16 ਸਾਲਾਂ ਤੋਂ ਘੱਟ ਹੋਵੇ। ਵਿਆਖਿਆ - ਬਲਾਤਕਾਰ ਮੰਨੇ ਜਾਣ ਲਈ ਸੰਭੋਗ ਹੋਣਾ ਜ਼ਰੂਰੀ ਹੈ। ਇਤਰਾਜ਼ - ਕਿਸੇ ਮਰਦ ਦੁਆਰਾ ਆਪਣੀ ਪਤਨੀ ਨਾਲ ਸੰਭੋਗ, ਪਤਨੀ ਦੀ ਉਮਰ 15 ਸਾਲ ਤੋਂ ਘੱਟ ਨਾ ਹੋਵੇ, ਬਲਾਤਕਾਰ ਨਹੀਂ ਹੈ। ਹਵਾਲੇ
|
Portal di Ensiklopedia Dunia