ਭੂਪੇਨ ਹਾਜ਼ਰਿਕਾ
ਭੁਪੇਨ ਹਜ਼ਾਰਿਕਾ (ਆਸਾਮੀ: ভূপেন হাজৰিকা) (1926–2011) ਭਾਰਤ ਦੇ ਪੂਰਬੋਤਰ ਰਾਜ ਅਸਮ ਤੋਂ ਇੱਕ ਬਹੁਮੁਖੀ ਪ੍ਰਤਿਭਾ ਵਾਲਾ ਗੀਤਕਾਰ, ਸੰਗੀਤਕਾਰ ਅਤੇ ਗਾਇਕ ਸੀ। ਇਸ ਦੇ ਇਲਾਵਾ ਉਹ ਆਸਾਮੀ ਭਾਸ਼ਾ ਦਾ ਕਵੀ, ਫਿਲਮ ਨਿਰਮਾਤਾ, ਲੇਖਕ ਅਤੇ ਅਸਾਮ ਦੀ ਸੰਸਕ੍ਰਿਤੀ ਅਤੇ ਸੰਗੀਤ ਦਾ ਚੰਗਾ ਜਾਣਕਾਰ ਵੀ ਸੀ। ਉਹ ਭਾਰਤ ਦਾ ਅਜਿਹਾ ਵਿਲੱਖਣ ਕਲਾਕਾਰ ਸੀ ਜੋ ਆਪਣੇ ਗੀਤ ਆਪ ਲਿਖਦਾ, ਸੰਗੀਤਬੱਧ ਕਰਦਾ ਅਤੇ ਗਾਉਂਦਾ ਸੀ। ਜ਼ਿੰਦਗੀਭੂਪੇਨ ਹਜ਼ਾਰਿਕਾ ਦਾ ਜਨਮ 1926 ਵਿੱਚ ਅਸਾਮ ਦੇ ਸਦੀਆ ਕਸਬੇ ਵਿੱਚ ਹੋਇਆ। ਉਸਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਇਲਾਵਾ ਸੰਗੀਤ ਅਤੇ ਸਾਹਿਤ ਦਾ ਸ਼ੌਕ ਵੀ ਸੀ। ਆਪਣੀ ਮਾਂ ਤੋਂ ਉਸ ਨੂੰ ਬੰਗਾਲ ਦੇ ਲੋਕ ਸੰਗੀਤ ਦੀ ਸਿੱਖਿਆ ਮਿਲੀ ਅਤੇ ਉਸ ਦੀ ਸੰਗਤ ਵਿੱਚ ਭੂਪੇਨ ਦਾ ਸੰਗੀਤ ਦਾ ਸ਼ੌਕ ਹੋਰ ਪਰਵਾਨ ਚੜ੍ਹਿਆ। ਉਸ ਨੇ 11 ਸਾਲ ਦੀ ਉਮਰ ਵਿੱਚ ਅਸਾਮ ਵਿੱਚ ਆਲ ਇੰਡੀਆ ਰੇਡੀਓ ਲਈ ਪਹਿਲੀ ਵਾਰ ਗਾਇਆ ਅਤੇ ਅਗਲੇ ਹੀ ਸਾਲ ਅਸਾਮੀ ਫ਼ਿਲਮ ਇੰਦਰਮਾਲਤੀ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਅਦਾਕਾਰੀ ਅਤੇ ਗਾਇਨ ਦਾ ਮੌਕਾ ਵੀ ਮਿਲਿਆ। ਉਸ ਨੂੰ, ਬਨਾਰਸ ਹਿੰਦੁ ਯੂਨੀਵਰਸਿਟੀ ਤੋਂ ਬੀਏ ਅਤੇ ਐਮਏ ਦੀ ਸਿੱਖਿਆ ਹਾਸਲ ਕੀਤੀ ਅਤੇ ਇਸ ਦੇ ਬਾਅਦ ਪੜ੍ਹਾਉਣ ਦੇ ਨਾਲ ਸੰਗੀਤ ਦੇ ਸ਼ੌਕ ਲਈ ਗੁਵਾਹਾਟੀ ਰੇਡੀਓ ਵਿੱਚ ਵੀ ਕੁੱਝ ਸਮਾਂ ਕੰਮ ਕੀਤਾ। ਹਵਾਲੇ
|
Portal di Ensiklopedia Dunia