ਮਕਬੂਲ
ਮਕਬੂਲ (ਹਿੰਦੀ: मक़बूल, ਉਰਦੂ: مقبُول) ਭਾਰਤੀ ਫ਼ਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ 2003 ਦੀ ਹਿੰਦੀ ਫ਼ਿਲਮ ਹੈ, ਜਿਸ ਵਿੱਚ ਪੰਕਜ ਕਪੂਰ, ਇਰਫ਼ਾਨ ਖ਼ਾਨ, ਤੱਬੂ ਅਤੇ ਮਾਸੂਮੇ ਮੁਖੀਜਾ ਨੇ ਕੰਮ ਕੀਤਾ ਹੈ। ਇਹ ਹੈਦਰ , ਮਕਬੂਲ (2003) ਅਤੇ ਓਮਕਾਰਾ (2006) ਭਾਰਦਵਾਜ ਦੀ ਸ਼ੇਕਸਪੀਅਰ-ਤਿੱਕੜੀ ਦੀ ਪਹਿਲੀ ਕਿਸ਼ਤ ਹੈ। ਫ਼ਿਲਮ ਦਾ ਪਲਾਟ ਮੈਕਬੈਥ ਦੇ ਇਵੈਂਟਾਂ ਅਤੇ ਚਰਿੱਤਰ ਨਿਰਮਾਣ ਦੇ ਅਧਾਰ 'ਤੇ ਅਧਾਰਤ ਹੈ। ਫ਼ਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ, ਪਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕੀਤੀ। ਇਸ ਨੂੰ ਨਿਰਦੇਸ਼ਤ ਕਰਨ ਤੋਂ ਇਲਾਵਾ, ਉਸਨੇ ਫ਼ਿਲਮ ਲਈ ਬੈਕਗ੍ਰਾਉਂਡ ਸਕੋਰ ਅਤੇ ਗਾਣੇ ਵੀ ਤਿਆਰ ਕੀਤੇ ਸਨ। ਭਾਰਦਵਾਜ ਫਿਰ ਆਪਣੀ 2006 ਵਿਚ ਆਈ ਫ਼ਿਲਮ ਓਮਕਾਰਾ ਵਿਚ ਵਿਲੀਅਮ ਸ਼ੈਕਸਪੀਅਰ ਦੇ ਉਥੈਲੋ ਨੂੰ ਫ਼ਿਲਮਾਉਣ ਵੱਲ ਵਧੇ, ਜਿਸਨੇ ਉਸ ਨੂੰ ਵਪਾਰਕ ਵੀ ਬਣਾਇਆ ਅਤੇ ਆਲੋਚਨਾਤਮਕ ਸਫ਼ਲਤਾ ਵੀ ਦਿੱਤੀ। ਫਿਰ ਉਸ ਨੇ ਹੈਮਲੇਟ ਨਾਟਕ ਤੋਂ " ਹੈਦਰ ਦਾ ਨਿਰਦੇਸ਼ਨ ਕੀਤਾ, ਜਿਸ ਨਾਲ ਹੁਣ ਉਸ ਨੂੰ ਸ਼ੇਕਸਪੀਅਰ ਟ੍ਰਾਇਲੋਜੀ (ਤਿੱਕੜੀ) ਕਿਹਾ ਜਾਂਦਾ ਹੈ।[1] ਹਵਾਲੇਬਾਹਰੀ ਕੜੀਆਂ
|
Portal di Ensiklopedia Dunia