ਮਗਹਰ, ਭਾਰਤਮਗਹਰ, ਭਾਰਤੀ ਰਾਜ ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲੇ ਵਿੱਚ ਇੱਕ ਸ਼ਹਿਰ ਅਤੇ ਇੱਕ ਨਗਰ ਪੰਚਾਇਤ ਹੈ। ਕਬੀਰ, 15 ਵੀਂ ਸਦੀ ਦਾ ਰਹੱਸਵਾਦੀ ਕਵੀ ਅਤੇ ਸੰਤ ਸੀ। ਉਹ ਵਾਰਾਨਸੀ ਵਿੱਚ 1398 ਵਿਚ ਕਮਲ ਦੇ ਫੁੱਲ ਉਤੇ ਪਰਗਟ ਹੋਏ ਅਤੇ ਨਿਹਸਤਾਨ ਜੋੜੇ ਨੀਰੂ ਅਤੇ ਨਿਮਾ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਕਿੱਤਾ ਅਤੇ ਲਗਭਗ ਪੂਰਾ ਜੀਵਨ ਉਹ ਵਾਰਾਣਸੀ (ਕਾਸ਼ੀ) ਵਿੱਚ ਹੀ ਬਿਤਾਇਆ ਪਰ ਜੀਵਨ ਦਾ ਆਖਰੀ ਸਮਾਂ ਉਹ ਮਗ਼ਹਰ ਚਲੇ ਆਏ ਅਤੇ ਉਂਥੋ 1518 ਵਿੱਚ ਕਬੀਰ ਸਾਹਿਬ ਜੀ ਸ਼ਸ਼ਰੀਰ ਸਤਲੋਕ ਚਲੇ ਗਏ। ਸੰਤ ਰਾਮਪਾਲ ਜੀ ਮਹਾਰਾਜ ਜੀ ਸਤਸੰਗ ਦੇ ਵਿਚ ਆਪਣੇ ਪ੍ਰਵਚਨਾਂ ਚ ਦਸਦੇ ਹਨ ਕਿ ਕਬੀਰ ਪਰਮਾਤਮਾ ਜੀ ਸਹਿ ਸ਼ਰੀਰ ਸਤਲੋਕ (ਸੱਚਖੰਡ) ਵਿਚ ਗਏ ਸਨ ਅਤੇ ਉਹ ਇਹ ਵਾਣੀ ਵੀ ਬੋਲਦੇ ਹਨ "ਗਰੀਬ, ਮਗਹਰ ਗਯਾ ਸੋ ਸਤਿਗੁਰੂ ਮੇਰਾ ਹਿੰਦੂ ਤੁਰਕ ਕਾ ਪੀਰ । ਦੋਨੋਂ ਦੀਨ ਹਰਸ਼ ਭਯੇ ਸੰਤੋ ਪਾਯਾ ਨਹੀਂ ਸ਼ਰੀਰ" ।। ਧਾਰਮਿਕ ਮਹੱਤਤਾਇਹ ਸਥਾਨ ਕਬੀਰ ਨਾਲ ਜੁੜਿਆ ਹੋਇਆ ਹੈ। ਇਹ ਉਹ ਥਾਂ ਹੈ ਜਿੱਥੇ ਉਹ ਇਸ ਨਾਸ਼ਵਾਨ ਸੰਸਾਰ ਤੋਂ ਵਿਦਾ ਹੋ ਗਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਚੇਲਿਆਂ ਨੇ ਕੇਵਲ ਸੁਗੰਧਿਤ ਫੁੱਲ ਪਾਏ ਅਤੇ ਸੰਤ ਕਬੀਰ ਦੀਆਂ ਦੋ ਯਾਦਗਾਰਾਂ ਬਣਾਈਆਂ। ਇਹ ਯਾਦਗਾਰਾਂ ਇੱਥੇ ਇਕ ਦੂਜੇ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਸਥਿਤ ਹਨ। ਭੂਗੋਲਮਗਹਰ, 26°46′N 83°08′E / 26.76°N 83.13°E ਤੇ ਸਥਿਤ ਹੈ।[1] ਇਸ ਦੀ ਔਸਤ ਉਚਾਈ ਦੇ 68 ਮੀਟਰ (223 ਫੁੱਟ) ਹੈ। ਮਹਾਨ ਕੋਸ਼ ਅਨੁਸਾਰ ਇਹ ਨਗਰ ਗੰਗਾ ਤੋਂ ਪਾਰ ਅਤੇ ਅਯੁਧਿਆ ਤੋਂ 86 ਮੀਲ ਦੂਰੀ 'ਤੇ ਹੈ। ਜਨਸੰਖਿਆ ਸੰਬੰਧੀ2011 ਨੂੰ ਭਾਰਤ ਦੀ ਦੀ ਜਨਗਣਨਾ ਅਨੁਸਾਰ ਮਗਹਰ ਦੀ ਆਬਾਦੀ 19,181 ਸੀ।[2] ਹਵਾਲੇ |
Portal di Ensiklopedia Dunia