ਮਜਰੂਹ ਸੁਲਤਾਨਪੁਰੀ
ਮਜਰੂਹ ਸੁਲਤਾਨਪੁਰੀ (1 ਅਕਤੂਬਰ 1919 − 24 ਮਈ 2000) ਇੱਕ ਉਰਦੂ ਕਵੀ, ਅਤੇ ਗੀਤਕਾਰ ਸੀ। ਉਹ 1950 ਵਿਆਂ ਅਤੇ ਸ਼ੁਰੂ 1960 ਵਿਆਂ ਵਿੱਚ ਹਿੰਦੀ ਸਿਨਮੇ ਦੀਆਂ ਸਿਖਰਲੀਆਂ ਸੰਗੀਤਕਾਰ ਹਸਤੀਆਂ ਵਿੱਚੋਂ ਇੱਕ ਅਤੇ ਪ੍ਰਗਤੀਸ਼ੀਲ ਲਿਖਾਰੀ ਲਹਿਰ ਦਾ ਥੰਮ ਸੀ।[1][2][3] ਉਸ ਨੂੰ 20ਵੀਂ ਸਦੀ ਦੇ ਸਾਹਿਤ ਵਿੱਚ ਸਭ ਤੋਂ ਸ਼ਾਨਦਾਰ ਆਧੁਨਿਕ ਉਰਦੂ ਕਵੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।[4][5] ਅਰੰਭ ਦਾ ਜੀਵਨਮਜਰੂਹ ਸੁਲਤਾਨਪੁਰੀ ਦਾ ਜਨਮ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿੱਚ ਇੱਕ ਰਾਜਪੂਤ ਮੁਸਲਿਮ ਪਰਿਵਾਰ ਵਿੱਚ ਅਸਰਾਰ ਉਲ ਹਸਨ ਖਾਨ ਵਜੋਂ ਹੋਇਆ ਸੀ, ਜਿੱਥੇ ਉਸਦੇ ਪਿਤਾ 1919/1920[6] ਵਿੱਚ ਪੁਲਿਸ ਵਿਭਾਗ[7] ਵਿੱਚ ਤਾਇਨਾਤ ਸਨ। ਹਾਲਾਂਕਿ,ਉਸਦੇ ਪਿਤਾ ਇੱਕ ਪੁਲਿਸ ਅਧਿਕਾਰੀ ਦੇ ਅਹੁਦੇ ਤੇ ਸੀ ਪਰ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਿੱਖਿਆ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਉਤਸੁਕ ਨਹੀਂ ਸਨ ਅਤੇ ਇਸ ਲਈ ਮਜਰੂਹ ਨੂੰ ਰਵਾਇਤੀ 'ਮਦਰੱਸਾ ਸਿੱਖਿਆ' ਲਈ ਭੇਜਿਆ ਗਿਆ ਸੀ, ਜਿਸ ਕਾਰਨ ਉਸਨੇ ਦਰਸ-ਏ-ਨਿਜ਼ਾਮੀ ਦੀ ਯੋਗਤਾ ਪ੍ਰਾਪਤ ਕੀਤੀ - ਇੱਕ ਸੱਤ ਸਾਲਾਂ ਦਾ ਕੋਰਸ ਕੀਤਾ। ਜਿਸ ਨੇ ਅਰਬੀ ਅਤੇ ਫ਼ਾਰਸੀ ਵਿੱਚ ਮੁਹਾਰਤ ਦੇ ਨਾਲ-ਨਾਲ ਧਾਰਮਿਕ ਮਾਮਲਿਆਂ 'ਤੇ ਧਿਆਨ ਦਿੱਤਾ- ਅਤੇ ਫਿਰ 'ਅਲਿਮ' ਦਾ ਸਰਟੀਫਿਕੇਟ ਪ੍ਰਾਪਤ ਕੀਤਾ। ਹਵਾਲੇ
|
Portal di Ensiklopedia Dunia