ਮਜ਼ਦੂਰ ਜਮਾਤ![]() ![]() ਮਜ਼ਦੂਰ ਜਮਾਤ ਜਾਂ ਮਿਹਨਤਕਸ਼ ਲੋਕ (Working class ਜਾਂ labouring class) ਉਹ ਲੋਕ ਹਨ ਜੋ ਤਨਖ਼ਾਹ ਲਈ ਕੰਮ ਕਰਦੇ ਹਨ,, ਖ਼ਾਸ ਕਰ ਹੱਥਾਂ ਨਾਲ ਕਿਰਤ ਵਾਲੇ ਕਿੱਤਿਆਂ ਅਤੇ ਉਦਯੋਗਕ ਕੰਮਾਂ ਵਿੱਚ ਲੱਗੇ ਹੋਏ ਕਿਰਤੀ ਲੋਕ। [1] ਮਜ਼ਦੂਰ ਜਮਾਤ ਕਿੱਤਿਆਂ ਵਿੱਚ ਨੀਲੇ-ਕਾਲਰੀ ਨੌਕਰੀਆਂ, ਕੁਝ ਚਿੱਟ-ਕਾਲਰੀ ਨੌਕਰੀਆਂ, ਅਤੇ ਸਭ ਤੋਂ ਵੱਧ ਗੁਲਾਬੀ-ਕਾਲਰ ਨੌਕਰੀਆਂ ਸ਼ਾਮਲ ਹਨ। ਤਨਖ਼ਾਹਦਾਰ ਮਜ਼ਦੂਰਾਂ ਕੋਲ ਆਪਣੇ ਉਤਪਾਦਨ ਦੇ ਸਾਧਨ ਨਹੀਂ ਹੁੰਦੇ, ਇਸ ਲਈ ਉਹ ਆਪਣੀ ਮਿਹਨਤ ਨੂੰ ਵੇਚ ਕੇ ਜੀਉਂਦੇ ਹਨ। ਮਾਰਕਸਵਾਦ ਅਤੇ ਮਜ਼ਦੂਰ ਜਮਾਤ![]() ਮਾਰਕਸਵਾਦੀ ਸਿਧਾਂਤ ਅਤੇ ਸਮਾਜਵਾਦੀ ਸਾਹਿਤ ਵਿੱਚ ਮਜ਼ਦੂਰ ਜਮਾਤ ਪਦ ਆਮ ਤੌਰ ਤੇ ਪ੍ਰੋਲੇਤਾਰੀ ਸ਼ਬਦ ਦੇ ਨਾਲ ਬਦਲ ਲਿਆ ਜਾਂਦਾ ਹੈ, ਅਤੇ ਇਸ ਵਿੱਚ ਉਹ ਸਾਰੇ ਕਰਮਚਾਰੀਆਂ ਨੂੰ ਸ਼ਾਮਲ ਕੀਤੇ ਜਾਂਦਾ ਹੈ ਜੋ ਉਤਪਾਦਨ ਦੇ ਸਾਧਨਾਂ ਦੇ ਮਾਲਕ (ਮਾਰਕਸਵਾਦੀ ਸਾਹਿਤ ਵਿੱਚ ਬੁਰਜ਼ੁਆਜ਼ੀ) ਲੋਕਾਂ ਲਈ ਆਰਥਿਕ ਮੁੱਲ ਪੈਦਾ ਕਰਨ ਲਈ ਸਰੀਰਕ ਅਤੇ ਮਾਨਸਿਕ ਕਿਰਤ (ਚਿੱਟ-ਕਾਲਰੀ ਗਿਆਨ ਕਰਮੀ) ਖਰਚ ਕਰਦੇ ਹਨ। [2] ਕਮਿਊਨਿਸਟ ਮੈਨੀਫੈਸਟੋ ਵਿੱਚ ਮਾਰਕਸ ਨੇ ਦਲੀਲ਼ ਦਿੱਤੀ ਕਿ ਇਹ ਪਰੋਲਤਾਰੀ ਦੀ ਹੋਣੀ ਹੈ ਕਿ ਉਹ ਪੂੰਜੀਵਾਦੀ ਪ੍ਰਣਾਲੀ ਨੂੰ ਖਤਮ ਕਰ ਦੇਵੇਗੀ, ਵਰਗ ਪ੍ਰਣਾਲੀ ਤੇ ਅਧਾਰਿਤ ਸਮਾਜਕ ਸੰਬੰਧਾਂ ਨੂੰ ਖਤਮ ਕਰ ਦੇਵੇਗੀ ਅਤੇ ਭਵਿੱਖ ਦੇ ਇੱਕ ਕਮਿਊਨਿਸਟ ਸਮਾਜ ਨੂੰ ਸਥਾਪਤ ਕਰੇਗੀ, ਜਿਸ ਵਿੱਚ ਹਰ ਇੱਕ ਦੇ ਅਜ਼ਾਦ ਵਿਕਾਸ ਲਈ ਸਾਰਿਆਂ ਦਾ ਅਜ਼ਾਦ ਵਿਕਾਸ ਇੱਕ ਸ਼ਰਤ ਹੈ।
ਇਨ੍ਹਾਂ ਮੁੱਡਿਆਂ ਵਿੱਚੋਂ ਕੁੱਝ ਦੇ ਜਵਾਬ ਹੇਠ ਲਿਖੇ ਹਨ
ਆਮ ਤੌਰ ਉੱਤੇ ਮਾਰਕਸਵਾਦੀ ਦ੍ਰਿਸ਼ਟੀ ਤੋਂ ਵਿੱਚ ਉਜਰਤੀ ਮਜਦੂਰ ਅਤੇ ਕਲਿਆਣਕਾਰੀ ਰਾਜ ਉੱਤੇ ਨਿਰਭਰ ਰਹਿਣ ਵਾਲੇ ਮਜ਼ਦੂਰ ਵਰਗ ਹਨ ਅਤੇ ਜੋ ਉਸ ਸੰਚਿਤ ਪੂੰਜੀ ਦੇ ਸਿਰ ਤੇ ਜਿਉਂਦੇ ਹਨ ਅਤੇ/ਜਾਂ ਮਿਹਨਤ ਦਾ ਸ਼ੋਸ਼ਣ ਕਰਦੇ ਹਨ, ਉਹ ਮਜ਼ਦੂਰ ਨਹੀਂ ਹਨ। ਇਹ ਵਿਆਪਕ ਵਿਰੋਧਾਭਾਸ ਵਰਗ ਸੰਘਰਸ਼ ਨੂੰ ਪਰਿਭਾਸ਼ਿਤ ਕਰਦਾ ਹੈ। ਇੱਕ ਨਿਸ਼ਚਿਤ ਸਮੇਂ ਵਿੱਚ ਵੱਖ ਵੱਖ ਸਮੂਹ ਅਤੇ ਵਿਅਕਤੀ ਕਿਸੇ ਵੀ ਇੱਕ ਪੱਖ ਜਾਂ ਦੂਜੇ ਪੱਖ ਦੇ ਵੱਲ ਹੋ ਸਕਦੇ ਹਨ। ਉਦਾਹਰਣ ਦੇ ਲਈ, ਕਾਰਖਾਨੇ ਦੇ ਸੇਵਾਮੁਕਤ ਕਰਮਚਾਰੀ ਲੋਕਰਾਏ ਦੇ ਅਨੁਸਾਰ ਮਜ਼ਦੂਰ ਵਰਗ ਦੇ ਹਨ, ਲੇਕਿਨ ਇਸ ਹੱਦ ਤੱਕ ਕਿ ਜੋ ਨਿਸ਼ਚਿਤ ਕਮਾਈ ਉੱਤੇ ਆਸ਼ਰਿਤ ਹੁੰਦੇ ਹਨ ਜਾਂ ਨਿਗਮਾਂ ਵਿੱਚ ਸ਼ੇਅਰਾਂ ਤੋਂ ਲਾਭੰਸ਼ ਪ੍ਰਾਪਤ ਕਰਦੇ ਹਨ ਅਤੇ ਜਿਨ੍ਹਾਂ ਦਾ ਵਰਤਮਾਨ ਮਜਦੂਰਾਂ, ਸੇਵਾਮੁਕਤ ਕਾਰਖਾਨਿਆ ਮਜਦੂਰਾਂ ਦੇ ਹਿਤ ਅਤੇ ਉਨ੍ਹਾਂ ਦੀ ਪਛਾਣ ਅਤੇ ਰਾਜਨੀਤੀ, ਉਹ ਮਜ਼ਦੂਰ ਵਰਗ ਨਹੀਂ ਹੈ। ਹਿਤਾਂ ਦਾ ਇਹ ਵਿਰੋਧਾਭਾਸ, ਵਿਅਕਤੀ ਦੇ ਜੀਵਨ ਅਤੇ ਸਮੁਦਾਇਆਂ ਦੇ ਅੰਦਰ ਉਸਦੀ ਪਛਾਣ ਵਰਗ ਨੂੰ ਲੋਕਾਂ ਦੀ ਜ਼ਿੰਦਗੀ ਦੇ ਮੌਕਿਆਂ, ਕੰਮ ਦੀਆਂ ਸਥਿਤੀਆਂ ਅਤੇ ਰਾਜਨੀਤਿਕ ਸ਼ਕਤੀ ਦੀ ਸ਼ੋਸ਼ਣ ਕਰਨ ਵਿੱਚ ਸ਼ੋਸ਼ਣ, ਅਸਮਾਨਤਾ, ਅਤੇ ਮਾਲਕੀ ਦੀ ਭੂਮਿਕਾ ਨੂੰ ਘਟਾਉਣ ਲਈ ਇਕਮੁੱਠ ਹੋਕੇ ਕੰਮ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਸਕਦੀ ਹੈ। ਹਵਾਲੇ
|
Portal di Ensiklopedia Dunia