ਮਧੂਮਿਤਾ ਰਾਉਤ![]() ਮਧੂਮਿਤਾ ਰਾਉਤ ਓਡੀਸੀ (ਉੜੀਸੀ) ਦੀ ਇੱਕ ਭਾਰਤੀ ਕਲਾਸੀਕਲ ਡਾਂਸਰ ਹੈ। ਉਹ ਮਮਤਾ ਖੁੰਟੀਆ ਅਤੇ ਮਾਇਆਧਰ ਰਾਉਤ ਦੀ ਧੀ ਹੈ, ਜਿਸ ਨੇ 1950 ਦੇ ਦਹਾਕੇ ਵਿੱਚ ਸ਼ਾਸਤਰਾ-ਅਧਾਰਿਤ ਗਿਆਨ ਨਾਲ ਓਡੀਸੀ (ਭਾਰਤੀ ਕਲਾਸੀਕਲ ਨਾਚ) ਨੂੰ ਮੁੜ ਸੁਰਜੀਤ ਕੀਤਾ। ਉਹ ਦਿੱਲੀ ਵਿੱਚ ਰਹਿੰਦੀ ਹੈ, ਜੈਅੰਤੀਕਾ ਐਸੋਸੀਏਸ਼ਨ ਦੇ ਮਾਇਆਧਰ ਰਾਉਤ ਸਕੂਲ ਓਡੀਸੀ ਡਾਂਸ ਵਿੱਚ ਪ੍ਰਬੰਧ ਕਰਦੀ ਹੈ ਅਤੇ ਪੜ੍ਹਾਉਂਦੀ ਹੈ।[1] ਮੁੱਢਲੀ ਜ਼ਿੰਦਗੀ ਅਤੇ ਸਿੱਖਿਆਨੱਚਣ ਅਤੇ ਸੰਗੀਤ ਦੇ ਮਾਹੌਲ ਵਿੱਚ ਦਿੱਲੀ ਵਿੱਚ ਜੰਮੀ, ਮਧੂਮਿਤਾ ਰਾਉਤ ਨੇ ਆਪਣੀ ਵਿੱਦਿਅਕ ਯੋਗਤਾ ਭਾਰਤੀ ਵਿਦਿਆ ਭਵਨ ਸਕੂਲ ਅਤੇ ਦਿੱਲੀ ਦੇ ਇੰਦਰਪ੍ਰਸਥ ਕਾਲਜ ਵਿੱਚ ਪ੍ਰਾਪਤ ਕੀਤੀ।[2] ਉਸਨੇ ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਅਤੇ ਪਰਫਾਰਮਿੰਗ ਆਰਟਸ ਵਿੱਚ ਡਿਪਲੋਮਾ ਕੀਤਾ। ਕਰੀਅਰਮਧੂਮਿਤਾ ਰਾਉਤ ਉਸਦੇ ਪਿਤਾ ਦੀ ਓਡੀਸੀ ਨਾਚ ਦੀ ਮਾਇਆਧਰ ਰਾਉਤ ਘਰਾਨਾ ਦੀ ਮਸ਼ਹੂਰ ਹੈ, ਜੋ ਇਸ ਦੀ ਮਿਹਰ, ਪ੍ਰਗਟਾਵੇ ਦੀ ਡੂੰਘਾਈ ਅਤੇ ਕਲਾਸੀਕਲ ' ਸ਼ਾਸਤਰ ' ਅਧਾਰਤ ਤਕਨੀਕੀ ਸੰਪੂਰਨਤਾ ਲਈ ਜਾਣੀ ਜਾਂਦੀ ਹੈ। ਉਸਨੇ ਸਮਾਜਕ ਕੰਮਾਂ ਲਈ ਡਾਂਸ ਦੇ ਮਾਧਿਅਮ ਦੀ ਪ੍ਰਭਾਵਸ਼ਾਲੀ ਸ਼ੈਲੀ ਦੀ ਵਰਤੋਂ ਕੀਤੀ। ਉਸਨੇ ਇੰਡੀਅਨ ਕੈਂਸਰ ਸੁਸਾਇਟੀ, ਦਿੱਲੀ, ਡਬਲਯੂ.ਡਬਲਯੂ.ਐਫ. (ਵਰਲਡ ਵਾਈਲਡ ਲਾਈਫ ਫੰਡ - ਇੰਡੀਆ), ਸੀ.ਏ.ਪੀ.ਐਫ (ਔਰਤਾਂ ਦੇ ਪੂਰਵ-ਜਨਮ ਖ਼ਤਮ ਕਰਨ ਵਿਰੁੱਧ ਮੁਹਿੰਮ), ਆਰਟ ਆਫ ਲਿਵਿੰਗ ਅਤੇ 'ਹੈਵ-ਨੋਟਸ' ਦੇ ਵਿਕਾਸ ਲਈ ਪ੍ਰਦਰਸ਼ਨ ਕੀਤਾ ਹੈ। ![]() ਨੀਦਰਲੈਂਡਜ਼ ਚੈਨਲ ਨੇ ਉਸ 'ਤੇ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ ਹੈ। ਸਟੱਟਗਾਰਟ (ਜਰਮਨੀ) ਅਤੇ ਹੰਗਰੀ ਦੇ ਟੈਲੀਵਿਜ਼ਨਜ਼ ਨੇ ਭਾਰਤ ਉੱਤੇ ਆਪਣੀਆਂ ਡਾਕੂਮੈਂਟਰੀ ਫ਼ਿਲਮਾਂ ਵਿੱਚ ਰਾਉਤ ਦੇ ਨਾਚ ਨੂੰ ਪ੍ਰਦਰਸ਼ਿਤ ਕੀਤਾ ਹੈ। ਰਾਉਤ ਨੇ ਡੱਚ ਟੈਲੀਵੀਜ਼ਨ ਦੁਆਰਾ ਬਣਾਈ ਗਈ ਇੱਕ ਫ਼ਿਲਮ ਵਿੱਚ ਮੁੱਖ ਭੂਮਿਕਾ ਵੀ ਨਿਭਾਈ ਹੈ। ਭਾਰਤੀ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਇਸ ਫ਼ਿਲਮ ਦੀ ਸਾਰੇ ਪੱਛਮੀ ਯੂਰਪ ਵਿੱਚ ਬਹੁਤ ਪ੍ਰਸ਼ੰਸਾ ਕੀਤੀ ਗਈ। ਮਧੂਮਿਤਾ ਰਾਉਤ ਨੇ ਭਾਰਤ ਅਤੇ ਆਇਰਲੈਂਡ, ਇੰਗਲੈਂਡ, ਸਕਾਟਲੈਂਡ, ਨੀਦਰਲੈਂਡਜ਼, ਜਰਮਨੀ, ਬੈਲਜੀਅਮ, ਹੰਗਰੀ, ਆਸਟਰੀਆ, ਸਪੇਨ, ਮੋਰੱਕੋ, ਫਰਾਂਸ, ਪੁਰਤਗਾਲ, ਜਾਪਾਨ, ਅਮਰੀਕਾ ਆਦਿ ਦੇਸ਼ਾਂ ਵਿੱਚ ਵੱਡੇ ਨਾਚ ਮੇਲਿਆਂ ਵਿੱਚ ਨ੍ਰਿਤ ਕੀਤਾ ਹੈ। ਉਹ ਯੂ.ਐਸ.ਏ, ਨੀਦਰਲੈਂਡਜ਼, ਜਾਪਾਨ ਅਤੇ ਜਰਮਨੀ ਵਿੱਚ ਓਡੀਸੀ ਵੀ ਸਿਖਾਉਂਦੀ ਹੈ।[3] ਉਸ ਨੂੰ ਕਈ ਵੱਕਾਰੀ ਪੁਰਸਕਾਰ ਮਿਲੇ, ਅਰਥਾਤ ਉੜੀਸਾ ਰਾਜ ਘੁੰਗੂਰ ਸਨਮਾਨ, ਉਤਕਲ ਕੰਨਿਆ ਅਵਾਰਡ, ਮਹਿਲਾ ਸ਼ਕਤੀ ਸਨਮਾਨ, ਭਾਰਤ ਨਿਰਮਾਣ ਪੁਰਸਕਾਰ, ਓਡੀਸ਼ਾ ਲਿਵਿੰਗ ਲੀਜੈਂਡ ਐਵਾਰਡ 2011 ਆਦਿ। ਮਧੂਮਿਤਾ ਰਾਉਤ ਨੇ "ਓਡੀਸੀ: ਵਟ, ਵਾਏ ਐਂਡ ਹਾਓ: ਈਵੇਲੂਸ਼ਨ, ਰੀਵਾਈਵਲ ਐਂਡ ਟੈਕਨੀਕ" ਲਿਖਿਆ ਸੀ, ਜਿਸ ਨੂੰ ਬੀਆਰ ਰਿਦਮਸ, ਦਿੱਲੀ ਦੁਆਰਾ 2007 ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ। ਐਵਾਰਡਰਾਉਤ ਨੂੰ ਹੇਠ ਦਿੱਤੇ ਅਵਾਰਡ ਮਿਲੇ ਹਨ:
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia