ਮਧੂਸ਼ਾਲਾਮਧੂਸ਼ਾਲਾ (ਹਿੰਦੀ: मधुशाला) ਹਿੰਦੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਹਰਿਵੰਸ਼ ਰਾਏ ਬੱਚਨ (1907-2003) ਦਾ ਅਨੂਪਮ ਕਾਵਿ-ਸੰਗ੍ਰਿਹ ਹੈ। ਇਸ ਵਿੱਚ ਇੱਕ ਸੌ ਪੈਂਤੀ ਰੁਬਾਈਆਂ ਯਾਨੀ ਚਾਰ ਪੰਕਤੀਆਂ ਵਾਲੀਆਂ ਕਵਿਤਾਵਾਂ ਹਨ। ਮਧੂਸ਼ਾਲਾ ਵੀਹਵੀਂ ਸਦੀ ਦੇ ਹਿੰਦੀ ਸਾਹਿਤ ਦੀ ਅਤਿਅੰਤ ਮਹੱਤਵਪੂਰਨ ਰਚਨਾ ਹੈ, ਜਿਸ ਵਿੱਚ ਸੂਫ਼ੀਵਾਦ ਦੇ ਦਰਸ਼ਨ ਹੁੰਦੇ ਹਨ ਅਤੇ ਅੱਜ ਵੀ ਆਪਣੀ ਦ੍ਰਿਸ਼ਟਾਂਤਕ ਅਹਿਮੀਅਤ ਲਈ ਚਰਚਿਤ ਹੈ।1935 ਵਿੱਚ ਜਦੋਂ ਪਹਿਲੀ ਇਹ ਕਿਤਾਬ ਛਪੀ ਤਾਂ ਰਾਤੋ-ਰਾਤ ਹਰਿਵੰਸ਼ ਰਾਏ ਬੱਚਨ ਮਸ਼ਹੂਰ ਹੋ ਗਏ ਸਨ।[1] ਕਵੀ ਸੰਮੇਲਨਾਂ ਵਿੱਚ ਮਧੂਸ਼ਾਲਾ ਦੀਆਂ ਰੁਬਾਈਆਂ ਦੇ ਪਾਠ ਨਾਲ ਤਾਂ ਹਰੀਵੰਸ਼ ਰਾਏ ਬੱਚਨ ਨੂੰ ਬੇਮਿਸਾਲ ਹੁੰਗਾਰਾ ਮਿਲਦਾ।[2][3] ਮਧੂਸ਼ਾਲਾ ਖੂਬ ਵਿਕੀ। ਹਰ ਸਾਲ ਇਸ ਦੇ ਦੋ-ਤਿੰਨ ਅਡੀਸ਼ਨ ਛਪਦੇ ਗਏ।ਇਸ ਦੀ ਹਰ ਰੁਬਾਈ ਮਧੂਸ਼ਾਲਾ ਸ਼ਬਦ ਨਾਲ ਖ਼ਤਮ ਹੁੰਦੀ ਹੈ। ਹਰਿਵੰਸ਼ ਰਾਏ ਬੱਚਨ ਨੇ ਮਧੂ, ਮਦਿਰਾ, ਹਾਲਾ (ਸ਼ਰਾਬ), ਸਾਕੀ, ਪਿਆਲਾ, ਮਧੂਸ਼ਾਲਾ ਅਤੇ ਮਦਿਰਾਲਾ ਦੇ ਸਹਾਰੇ ਜੀਵਨ ਦੀਆਂ ਜਟਿਲਤਾਵਾਂ ਦੇ ਵਿਸ਼ਲੇਸ਼ਣ ਦੀ ਕੋਸ਼ਿਸ਼ ਕੀਤੀ ਹੈ। ਮਧੂਸ਼ਾਲਾ ਜਦੋਂ ਪਹਲੀ ਬਾਰ ਪ੍ਰਕਾਸ਼ਿਤ ਹੋਈ ਤਾਂ ਸ਼ਰਾਬ ਦੀ ਪ੍ਰਸ਼ੰਸਾ ਲਈ ਕਈ ਲੋਕਾਂ ਨੇ ਉਹਨਾਂ ਦੀ ਆਲੋਚਨਾ ਕੀਤੀ। ਬੱਚਨ ਦੀ ਆਤਮਕਥਾ ਦੇ ਅਨੁਸਾਰ, ਮਹਾਤਮਾ ਗਾਂਧੀ ਨੇ ਮਧੂਸ਼ਾਲਾ ਦਾ ਪਾਠ ਸੁਣਕੇ ਕਿਹਾ ਕਿ ਮਧੂਸ਼ਾਲਾ ਦੀ ਆਲੋਚਨਾ ਠੀਕ ਨਹੀਂ ਹੈ। ਮਧੂਸ਼ਾਲਾ ਉਮਰ ਖ਼ਯਾਮਦੀਆਂ ਰੁਬਾਈਆਂ ਤੋਂ ਪ੍ਰੇਰਿਤ ਹੈ ਜਿਸ ਦੀਆਂ ਰੁਬਾਈਆਂਨੂੰ ਹਰੀਵੰਸ਼ ਰਾਏ ਬੱਚਨ ਪਹਿਲਾਂ ਹੀ ਹਿੰਦੀ ਵਿੱਚ ਅਨੁਵਾਦ ਕਰ ਚੁੱਕੇ ਸਨ। ਮੀਡੀਆ ਵਿੱਚ ਮਧੂਸ਼ਾਲਾਐਚਐਮਵੀ ਦੁਆਰਾ ਮਧੁਸ਼ਾਲਾ ਤੋਂ ਚੁਣੇ ਗਏ ਰੁਬਾਈ ਦੀ ਇੱਕ ਰਿਕਾਰਡਿੰਗ ਜਾਰੀ ਕੀਤੀ ਗਈ, ਜਿੱਥੇ ਵੀਹ ਪਉੜੀਆਂ ਮੰਨਾ ਡੇ ਦੁਆਰਾ ਚੁਣੀਆਂ ਗਈਆਂ ਅਤੇ ਗਾਈਆਂ ਗਈਆਂ, ਜਦੋਂ ਕਿ ਪਹਿਲੀ ਬੱਚੀ ਖ਼ੁਦ ਬਚਨ ਦੁਆਰਾ ਗਾਈ ਗਈ ਸੀ. ਇਸ ਦਾ ਸੰਗੀਤ ਜੈਦੇਵ ਨੇ ਦਿੱਤਾ ਸੀ। ਉਨ੍ਹਾਂ ਦੇ ਬੇਟੇ, ਅਦਾਕਾਰ ਅਮਿਤਾਭ ਬੱਚਨ ਨੇ ਕਈ ਮੌਕਿਆਂ 'ਤੇ ਬਾਣੀ ਪੜ੍ਹੀ, ਖ਼ਾਸਕਰ ਲਿੰਕਨ ਸੈਂਟਰ, ਨਿਊਯਾਰਕ ਸਿਟੀ ਵਿਖੇ. ਪਾਠ ਨੂੰ ਸਟੇਜ ਪ੍ਰਦਰਸ਼ਨ ਲਈ ਕੋਰੀਓਗ੍ਰਾਫੀ ਵੀ ਕੀਤਾ ਗਿਆ ਹੈਟੈਕਸਟਮਧੂਸ਼ਾਲਾ ਆਈਐਸਬੀਐਨ 81-216-0125-8. ਹਰਿਵੰਸ਼ ਰਾਏ ਬੱਚਨ ਦੁਆਰਾ ਮਧੁਸ਼ਾਲਾ. ਪੈਨਗੁਇਨ ਬੁਕਸ, 1990. ਆਈਐਸਬੀਐਨ 0-14-012009-2. ਹਰਿਵੰਸ਼ ਰਾਏ ਬੱਚਨ ਦੁਆਰਾ ਮਧੁਸ਼ਾਲਾ, ਜਰਮਨ ਵਿਚ, ਦ੍ਰੋਪਦੀ-ਵਰਲਾਗ, ਹੀਡਲਬਰਗ (ਜਰਮਨੀ), 2009. ਆਈਐਸਬੀਐਨ 978-3-937603-40-7. ਹਵਾਲੇ
|
Portal di Ensiklopedia Dunia