ਮਨਮੀਤ ਭੁੱਲਰ
ਮਨਮੀਤ ਸਿੰਘ ਭੁੱਲਰ (1 ਮਾਰਚ 1980 - 23 ਨਵੰਬਰ 2015) ਇੱਕ ਇੱਕ ਕੈਨੇਡੀਅਨ ਸਿਆਸਤਦਾਨ ਅਤੇ ਅਲਬਰਟਾ ਵਿਧਾਨ ਸਭਾ ਦਾ ਮੈਂਬਰ ਸੀ। ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਤੌਰ ਤੇ ਕੈਲਗਰੀ-ਗ੍ਰੀਨਵੇ ਹਲਕੇ ਦੀ ਨੁਮਾਇੰਦਗੀ ਕਰਦਾ ਸੀ। 2011 ਤੋਂ 2015 ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੀ ਹਾਰ ਹੋਣ ਤੱਕ, ਉਸਨੇ ਕੈਬਨਿਟ ਮੰਤਰੀ ਦੇ ਤੌਰ ਤੇ ਸੇਵਾ ਕੀਤੀ। ਉਸ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਕਾਕਸ ਵਿੱਚ ਵਿਆਪਕ ਤੌਰ ਤੇ ਇੱਕ ਚੜ੍ਹਦੇ ਤਾਰੇ ਦੇ ਤੌਰ ਤੇ ਦੇਖਿਆ ਗਿਆ ਸੀ। ਭੁੱਲਰ ਦੀ 23 ਨਵੰਬਰ 2015 ਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਮੁੱਢਲੀ ਜ਼ਿੰਦਗੀਭੁੱਲਰ ਦਾ ਜਨਮ ਕੈਲਗਰੀ ਵਿੱਚ ਪੈਨਬ੍ਰੁਕ ਕਮਿਊਨਿਟੀ ਵਿੱਚ 1 ਮਾਰਚ, 1980 ਹੋਇਆ ਸੀ। ਫਿਰ ਉਸ ਦਾ ਪਰਿਵਾਰ ਵ੍ਹਾਈਟਹਾਰਨ ਕਮਿਊਨਿਟੀ ਨੂੰ ਚਲੇ ਗਿਆ। ਜਿਥੇ ਉਸ ਨੇ ਮੁੱਖ ਜੱਜ ਮਿਲਵੈਨ ਸਕੂਲ ਅਤੇ ਐਨੀ ਗੇਲ ਜੂਨੀਅਰ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਮਨਮੀਤ ਫਿਰ ਲੈਸਟਰ ਬੀ ਪੀਅਰਸਨ ਹਾਈ ਸਕੂਲ ਜਾ ਲੱਗਿਆ, ਜਿਥੇ ਉਹ ਸਕੂਲ ਦੀ ਫੁੱਟਬਾਲ ਟੀਮ ਦਾ ਮੈਂਬਰ ਸੀ। ਵਿਦਿਆਭੁੱਲਰ ਨੇ 2005 ਵਿੱਚ ਐਥਾਬਾਸਕਾ ਯੂਨੀਵਰਸਿਟੀ ਤੋਂ ਆਰਟਸ ਦੀ ਸਮਾਜ ਵਿਗਿਆਨ ਕੇਂਦ੍ਰਿਤ ਬੈਚਲਰ ਡਿਗਰੀ ਕੀਤੀ। ਭੁੱਲਰ ਆਪਣੀ ਪੋਸਟ-ਸੈਕੰਡਰੀ ਸਿੱਖਿਆ ਦੇ ਹਿੱਸੇ ਦੇ ਤੌਰ ਤੇ ਮਾਊਂਟ ਰਾਇਲ ਯੂਨੀਵਰਸਿਟੀ ਵਿੱਚ ਰਹੇ। 2011 ਵਿੱਚ, ਭੁੱਲਰ ਨੇ ਵਿੰਡਸਰ ਯੂਨੀਵਰਸਿਟੀ ਤੋਂ ਕਾਨੂੰਨ ਦੀ ਬੈਚਲਰ ਡਿਗਰੀ ਪ੍ਰਾਪਤ ਕੀਤੀ। ਕਮਿਊਨਿਟੀ ਸ਼ਮੂਲੀਅਤਮਨਮੀਤ ਜਲਦ ਹੀ ਕਮਿਊਨਿਟੀ ਵਿੱਚ ਬਹੁਤ ਹੀ ਸਰਗਰਮ ਹੋ ਗਿਆ। ਭੁੱਲਰ ਇੰਸਪਾਇਰ, ਨਾਮ ਦੇ ਇੱਕ ਨੌਜਵਾਨ ਸੰਗਠਨ ਦਾ ਸੰਸਥਾਪਕ ਸੀ। ਭੁੱਲਰ ਨੇ ਕੈਲਗਰੀ ਵਿੱਚ ਭੁੱਖ ਭਜਾਓ ਮੁਹਿੰਮ ਦਾ ਤਾਲਮੇਲ ਕੀਤਾ ਅਤੇ ਕੈਲਗਰੀ ਸਿਹਤ ਖੇਤਰ ਦੇ ਤਰਫੋਂ ਪੈਸਾ ਇਕੱਠਾ ਕਰਨ ਲਈ ਵਲੰਟੀਅਰਾਂ ਦੀ ਇੱਕ ਟੀਮ ਦੀ ਅਗਵਾਈ ਕੀਤੀ। ਭੁੱਲਰ ਨੇ ਇਸ ਸਮੇਂ ਹੋਰ ਨੌਜਵਾਨ ਗਰੁੱਪਾਂ ਦੇ ਨਾਲ ਵੀ ਕੰਮ ਕੀਤਾ। ਕਮਿਊਨਿਟੀ ਦੇ ਕੰਮ ਕਰਕੇ ਭੁੱਲਰ ਨੂੰ ਅਲਬਰਟਾ ਸੈਂਟੇਨੀਅਲ ਮੈਡਲ, ਸੈਂਟੇਨੀਅਲ ਤਗ਼ਮਾ, ਅਤੇ ਐਥਾਬਾਸਕਾ ਯੂਨੀਵਰਸਿਟੀ ਲੀਡਰਸ਼ਿਪ ਐਵਾਰਡ ਮਿਲੇ। ਭੁੱਲਰ ਅਲਬਰਟਾ ਵਿਧਾਨ ਸਭਾ ਵਿੱਚ ਈਸਟ ਕੈਲਗਰੀ ਦੇ ਮੁੱਦਿਆਂ ਲਈ ਇੱਕ ਮਜ਼ਬੂਤ ਵਕੀਲ ਰਿਹਾ। ਸਿਆਸੀ ਜੀਵਨਭੁੱਲਰ ਰਿਕ ਡੀ ਓਰਮੈਨ, ਕੈਲਗਰੀ-ਮੋਂਟਰੋਜ਼ ਦੇ ਪਹਿਲੇ ਵਿਧਾਇਕ, ਦੀ ਮੁੜ-ਚੋਣ ਮੁਹਿੰਮ ਵਿੱਚ ਮਦਦ ਕਰ ਕੇ ਰਾਜਨੀਤੀ ਵਿੱਚ ਸਰਗਰਮ ਹੋਇਆ। ਆਪਣੀ ਪੋਸਟ-ਸੈਕੰਡਰੀ ਸਿੱਖਿਆ ਲੈਂਦੇ ਹੋਏ, ਭੁੱਲਰ 2003 ਵਿੱਚ ਕੈਨੇਡਾ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਲਈ ਜਿਮ ਪ੍ਰੇਂਟਿਸ ਦੀ ਲੀਡਰਸ਼ਿਪ ਮੁਹਿੰਮ ਦਾ ਇੱਕ ਪ੍ਰਬੰਧਕ ਸੀ। ਭੁੱਲਰ ਫਿਰ ਜਿਮ ਪ੍ਰੇਂਟਿਸ ਦੇ ਨਾਲ ਕੰਮ ਕੀਤਾ ਜਦ ਉਹ ਕੈਲਗਰੀ ਸੈਂਟਰ-ਨਾਰਥ ਤੋਂ ਸੰਸਦ ਮੈਂਬਰ ਸੀ, ਅਲਬਰਟਾ ਅਤੇ ਰਾਜਖੇਤਰਾਂ ਲਈ ਖੇਤਰੀ ਮੰਤਰੀ ਦੇ ਤੌਰ ਤੇ ਉਸ ਦੀ ਭੂਮਿਕਾ ਵਿੱਚ ਉਸ ਦੀ ਮਦਦ ਕੀਤੀ। ਭੁੱਲਰ ਪਹਿਲੀ ਵਾਰ ਕੈਲਗਰੀ-ਮੋਂਟਰੋਜ਼ ਦੇ ਹਲਕੇ ਵਿੱਚ 2008 ਸੂਬਾਈ ਚੋਣ ਵਿੱਚ ਜਨਤਕ ਅਹੁਦੇ ਲਈ ਖੜਾ ਹੋਇਆ। ਉਮਰ ਦੇ 28ਵੇਂ ਸਾਲ ਵਿੱਚ, ਉਹ ਅਲਬਰਟਾ ਦੀ 27ਵੀਂ ਵਿਧਾਨ ਸਭਾ ਲਈ ਚੁਣਿਆ ਗਿਆ ਸਭ ਤੋਂ ਘੱਟ ਉਮਰ ਦਾ ਮੈਂਬਰ ਬਣ ਗਿਆ। ਉਹ 12 ਮਾਰਚ, 2008 ਨੂੰ ਤਕਨੀਕੀ ਸਿੱਖਿਆ ਅਤੇ ਤਕਨਾਲੋਜੀ ਦੇ ਮੰਤਰੀ ਦੇ ਸੰਸਦੀ ਸਹਾਇਕ ਵਜੋਂ ਨਿਯੁਕਤ ਕੀਤਾ ਗਿਆ ਸੀ, ਜਿਸ ਨਾਲ ਉਹ ਉਸ ਸਮੇਂ ਕੈਨੇਡਾ ਵਿੱਚ ਇੱਕ ਸੰਸਦੀ ਸਹਾਇਕ ਜਾਂ ਸਕੱਤਰ ਦੇ ਤੌਰ ਤੇ ਸੇਵਾ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਸਿਆਸਤਦਾਨ ਬਣ ਗਿਆ। [1] ਜਨਵਰੀ 2010 ਵਿੱਚ ਉਸ ਨਗਰ ਪਾਲਿਕਾ ਮਾਮਲਿਆਂ ਦਾ ਸੰਸਦੀ ਸਹਾਇਕ ਬਣਾਇਆ ਗਿਆ ਸੀ। ਅਲਬਰਟਾ ਦਾ ਸੇਵਾ ਮੰਤਰੀ12 ਅਕਤੂਬਰ 2011 ਨੂੰ ਭੁੱਲਰ ਅਲਬਰਟਾ ਦੇ ਸਰਵਿਸ ਮੰਤਰੀ ਵਜੋਂ ਕੈਬਨਿਟ ਵਿੱਚ ਨਿਯੁਕਤ ਕੀਤਾ ਗਿਆ ਸੀ। ਇਸ ਤਰ੍ਹਾਂ ਉਹ ਮੰਤਰੀ ਦਾ ਪਦ ਰੱਖਣ ਪਹਿਲਾ ਪਗੜੀਧਾਰੀ ਸਿੱਖ ਬਣ ਗਿਆ। ਇਸ ਪੋਰਟਫੋਲੀਓ ਵਿਚ, ਭੁੱਲਰ ਨੇ ਸੂਬੇ ਰਜਿਸਟਰੀ ਏਜੰਟਾਂ ਦੇ ਵੱਡੇ ਨੈੱਟਵਰਕ ਨੂੰ ਦੇਖਿਆ, ਅਲਬਰਟਾ ਦੀ ਖੁੱਲ੍ਹੀ ਸਰਕਾਰੀ ਪਹਿਲਕਦਮੀ ਦੀ ਅਗਵਾਈ ਕੀਤੀ ਅਤੇ ਸਰਕਾਰ ਵਿੱਚ ਮੋਹਰੀ ਖਪਤਕਾਰ ਵਕੀਲ ਸੀ।[2] ਉਸ ਨੂੰ "ਆਖਰੀ ਮੀਲ" ਖ਼ਤਮ ਦਾ ਜਿਸਨੇ ਉੱਚ-ਰਫਤਾਰ ਇੰਟਰਨੈੱਟ ਨਾਲ ਅਲਬਰਟਾ ਦੇ 98% ਲੋਕਾਂ ਨਾਲ ਜੋੜਿਆ,[3] ਅਤੇ ਮੋਬਾਈਲ ਫੋਨ ਵਰਤੋਂਕਾਰਾਂ ਦੀ ਰੱਖਿਆ ਕਰਨ ਲਈ ਇੱਕ ਕੌਮੀ ਵਾਇਰਲੈੱਸ ਕੋਡ ਨੂੰ ਲਾਗੂ ਕਰਨ ਲਈ ਸੀਆਰਟੀਸੀ ਤੇ ਜ਼ੋਰ ਪਾਉਣ ਲਈ ਕ੍ਰੈਡਿਟ ਜਾਂਦਾ ਹੈ।[4] ਭੁੱਲਰ ਨੂੰ ਵੀ 2012 ਵਿੱਚ ਅਲਬਰਟਾ ਦੇ ਹੜ੍ਹ ਦੇ ਬਾਅਦ ਨਾਗਰਿਕਾਂ ਦਾ ਫਾਇਦਾ ਉਠਾਉਣ ਨੂੰ ਲੈ ਕੇ ਬੇਈਮਾਨ ਠੇਕੇਦਾਰਾਂ ਨੂੰ ਧਰਨ ਦੇ ਆਪਣੇ ਕੰਮ ਲਈ [5] ਅਤੇ ਕੰਡੋਮੀਨੀਅਮ ਮਾਲਕਾਂ ਲਈ ਇੱਕ ਨਵੇਂ ਝਗੜਾ ਸੁਲਝਾਊ ਸਿਸਟਮ ਸਮੇਤ ਇੱਕ ਮਜ਼ਬੂਤ ਕੰਡੋਮੀਨੀਅਮ ਐਕਟ ਲਈ ਬੁਨਿਆਦੀ ਕੰਮ ਕਰਨ ਲਈ ਸ਼ੋਭਾ ਖੱਟੀ।[6] ਮਾਨਵ ਸੇਵਾ ਮੰਤਰੀ13 ਦਸੰਬਰ 2013 ਨੂੰ ਭੁੱਲਰ ਨੂੰ ਤਰੱਕੀ ਦੇ ਕੇ ਮਾਨਵੀ ਸੇਵਾ ਮੰਤਰੀ ਬਣਾ ਦਿੱਤਾ ਗਿਆ। ਉਸਨੂੰ ਸਰਕਾਰ ਵਿੱਚ ਖਰਚ ਪੱਖੋਂ ਤੀਜੇ ਸਭ ਤੋਂ ਵੱਡੇ ਮੰਤਰਾਲੇ ਦਾ ਅਤੇ 4000 ਤੋਂ ਵੱਧ ਕਰਮਚਾਰੀਆਂ ਦੀ ਨਿਗਰਾਨੀ ਦਾ ਇੰਚਾਰਜ ਲਾ ਦਿੱਤਾ ਗਿਆ।[7] ਉਸ ਨੂੰ ਅਲਬਰਟਾ ਦੇ ਬੱਚਾ ਦਖਲ ਸਿਸਟਮ ਨੂੰ ਫਿਕਸ ਕਰਨ ਦਾ ਸਿਹਰਾ ਜਾਂਦਾ ਹੈ।[8][9][10] ਉਸ ਨੇ ਸਿਸਟਮ ਨਾਲ ਆਪਣੇ ਤਜਰਬੇ ਬਾਰੇ ਗੱਲ ਕਰਨ ਲਈ ਪਰਿਵਾਰਾਂ ਨੂੰ ਤਾਕਤਵਰ ਕਰਨ ਲਈ ਕਾਨੂੰਨ ਨੂੰ ਤਬਦੀਲ ਕੀਤਾ,[11] ਬੱਚਾ ਦਖਲ ਵਿੱਚ ਸ਼ਾਮਲ ਪਰਿਵਾਰਾਂ ਲਈ ਮਾਨਸਿਕ ਸਿਹਤ ਮਦਦ ਵਿੱਚ ਨਵੇਂ ਨਿਵੇਸ਼ ਕੀਤੇ,[12] ਬਾਲ ਸੈਕਸ ਸੰਬੰਧੀ ਦੁਰਵਿਵਹਾਰ ਉੱਪਰ ਪਹਿਲੇ ਅਲਬਰਟਾ ਮੰਤਰੀ ਫੋਰਮ ਦੀ ਮੇਜ਼ਬਾਨੀ ਕੀਤੀ[13] ਅਤੇ ਸੂਬੇ ਵਿੱਚ ਦੇਖਭਾਲ ਲੋੜੀਂਦੇ ਹਰ ਬੱਚੇ ਲਈ ਸਰਪ੍ਰਸਤ ਲੱਭਣ ਲਈ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ।[14] ਵਿਰੋਧਭੁੱਲਰ ਸਿਰਫ 10 ਪ੍ਰੋਗਰੈਸਿਵ ਕੰਜ਼ਰਵੇਟਿਵ ਵਿਧਾਇਕਾਂ ਵਿੱਚੋਂ ਇੱਕ ਸੀ ਜੋ 5 ਮਈ 2015 ਨੂੰ ਹੋਈ ਸੂਬਾਈ ਚੋਣ ਵਿੱਚ ਮੁੜ ਜਿੱਤ ਕੇ ਆਏ ਸਨ ਜਦ ਕਿ ਪ੍ਰੇਂਟਿਕ ਸਰਕਾਰ ਇਹ ਚੋਣ ਹਾਰ ਗਈ ਸੀ। ਉਹ ਆਪਣੀ ਮੌਤ ਤਕ ਅਲਬਰਟਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਿੱਚ ਰਿਹਾ। ਮੌਤ23 ਨਵੰਬਰ 2015 ਨੂੰ ਕੁਈਨ ਐਲਿਜ਼ਾਬੈੱਥ II ਰਾਜਮਾਰਗ 'ਤੇ ਕੈਲਗਰੀ ਤੋਂ ਐਡਮਿੰਟਨ ਨੂੰ ਗੱਡੀ ਤੇ ਜਾਂਦਿਆਂ, ਭੁੱਲਰ ਰੈੱਡ ਡੀਅਰ, ਅਲਬਰਟਾ ਦੇ ਉੱਤਰ ਵੱਲ ਇੱਕ ਟੱਕਰ ਵਿੱਚ ਉਲਝੇ ਡਰਾਈਵਰ ਦੀ ਮਦਦ ਕਰਨ ਲਈ ਰੁਕਿਆ ਅਤੇ ਉਹ ਖੁਦ ਬਾਅਦ ਘਾਤਕ ਜ਼ਖਮੀ ਹੋ ਗਿਆ, ਜਦ ਭੁੱਲਰ ਵਿੱਚ ਪਹਾੜੀ ਉਤਰਦੇ ਕੰਟਰੋਲ ਖ਼ੋ ਚੁੱਕੇ ਇੱਕ ਮੋਟਰ ਵਾਹਨ ਨਾਲ ਟੱਕਰ ਹੋ ਗਈ ਅਤੇ ਉਸਦੀ ਮੌਤ ਹੋ ਗਈ। [15] ਚੋਣ ਨਤੀਜੇਹਵਾਲੇ
|
Portal di Ensiklopedia Dunia