ਮਨੀਸ਼ਾ ਲਾਂਬਾ
ਮਨੀਸ਼ਾ ਲਾਂਬਾ (ਜਨਮ 18 ਜਨਵਰੀ 1985[1]) ਇੱਕ ਭਾਰਤੀ ਅਭਿਨੇਤਰੀ ਹੈ ਜੋਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਹੈ । ਉਸ ਨੇ ੨੦੦੫ ਵਿੱਚ ਜਹਾਨ ਫਿਲਮ ਨਾਲ ਅਪਨਾ ਕੈਰੀਅਰ ਸੁਰੂ ਕੀਤਾ।[2]. ਉਸ ਦੀਆਂ ਹੋਰ ਵਧੀਆ ਫਿਲਮਾਂ ਜਿਹਨਾ ਵਿੱਚਹਨੀਮੂਨ ਟ੍ਰੈਵਲਜ਼ ਪ੍ਰਾਈਵੇਟ ਲਿਮਿਟਡ (2007) ਬਚਨਾ ਏਹਸ਼ੀਨੋ (2008) ਵਿਲ ਡਨ ਅਬਾ (2009) ਅਤੇ ਭੇਜਾ ਫਰਾਈ 2 (2011) ਸ਼ਾਮਲ ਹਨ ।,[3] 2014 ਵਿਚ ਲਾਂਬਾ Bigg Boss 8, ਤੇ ਲਾਂਬਾ ਇੱਕ ਉਮੀਦਵਾਰ ਬਣ ਗਈ ਤੇ ਬਾਅਦ ਵਿੱਚ ਬੇਦਖ਼ਲ.ਕਰ ਦਿਤੀ। ਸ਼ੁਰੂ ਦਾ ਜੀਵਨਮਨੀਸ਼ਾ ਲਾਂਬਾ ਦਾ ਜਨਮ 1985 ਵਿੱਚ ਪੰਜਾਬੀ-ਭਾਸ਼ੀ ਪਰਿਵਾਰ ਵਿੱਚ ਹੋਇਆ ਸੀ। ਉਹ ਨਵੀਂ ਦਿੱਲੀ ਵਿੱਚ 1985 ਵਿੱਚ ਕੇਵਲ ਲਾਂਬਾ ਅਤੇ ਮੰਜੂ ਲਾਂਬਾ ਦੇ ਘਰ ਪੈਦਾ ਹੋਈ ਸੀ। ਉਸ ਨੇ ਇੱਕ ਸਾਲ ਲਈ ਚੇਤੀਨਾਦ ਵਿਦਿਆਸ਼ਰਮ ਸਕੂਲ ਚੇਂਨਈ ਤੋਂ ਪੜ੍ਹਾਈ ਕੀਤੀ ਸੀ ਅਤੇ ਫਿਰ ਸੈਨਿਕ ਪਬਲਿਕ ਸਕੂਲ, ਸ਼ੀਰੀਨਗਰ ਵਿੱਚ ਚਲੀ ਗਈ, ਜਿੱਥੇ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ।[4] ਉਹ ਦਿੱਲੀ ਵਿੱਚ ਮਿਰਾਂਡਾ ਹਾਉਸ, ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ (ਆਨਰਸ) ਵਿੱਚ ਅਗਲੀ ਪੜ੍ਹਾਈ ਕੀਤੀ।[5][6] ਕੈਰੀਅਰਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ, ਲਾਂਬਾ ਨੇ ਐਲ.ਜੀ., ਸੋਨੀ, ਕੈਡਬਰੀ, ਹਾਜਮੌਲਾ, ਏਅਰਟੈਲ, ਸਨਸਿਲਕ ਵਰਗੀਆਂ ਵਿਗਿਆਪਨ ਮੁਹਿੰਮਾਂ ਲਈ ਮਾਡਲਿੰਗ ਸ਼ੁਰੂ ਕੀਤੀ। ਉਹ ਫੈਮਿਨਾ ਦੀ ਜਨਰੇਸ਼ਨ "ਡਬਲਿਯੂ" ਵਿਗਿਆਪਨ ਦਾ ਹਿੱਸਾ ਵੀ ਸੀ।[7] ਕੈਡਬਰੀ ਲਈ ਇੱਕ ਇਸ਼ਤਿਹਾਰ ਦੇ ਸ਼ੂਟ ਦੌਰਾਨ, ਉਸ ਨਾਲ ਬਾਲੀਵੁੱਡ ਨਿਰਦੇਸ਼ਕ, ਸ਼ੂਜੀਤ ਸਿਰਕਾਰ ਦੁਆਰਾ ਸੰਪਰਕ ਕੀਤਾ ਗਿਆ, ਜਿਸ ਨੇ ਉਸ ਨੂੰ ਆਪਣੀ ਫ਼ਿਲਮ "ਯਹਾਂ" (2005) ਵਿੱਚ ਅਭਿਨੈ ਕਰਨ ਲਈ ਸਾਈਨ ਕੀਤਾ ਸੀ। ਉਸ ਨੇ ਮਿਰਾਂਡਾ ਹਾਊਸ ਕਾਲਜ ਵਿੱਚ ਰਹਿੰਦਿਆਂ ਹੀ ਯਹਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿੱਚ ਉਸ ਨੇ ਫਿਰ ਕਾਰਪੋਰੇਟ, ਰੌਕੀ: ਦਿ ਬਾਗੀ, ਐਂਥਨੀ ਕੌਨ ਹੈ, ਹਨੀਮੂਨ ਟਰੈਵਲਜ਼ ਪ੍ਰਾਈਵੇਟ ਲਿਮਟਿਡ, ਅਨਾਮਿਕਾ, ਸ਼ੌਰਿਆ ਅਤੇ ਦੁਸ ਕਹਾਣੀਆਂ ਵਰਗੀਆਂ ਫਿਲਮਾਂ ਵਿੱਚ ਸਹਾਇਕ ਅਤੇ ਮੁੱਖ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ। 2008 ਵਿੱਚ, ਉਸ ਨੇ "ਬਚਨਾ ਐ ਹਸੀਨੋ" ਵਿੱਚ ਕੰਮ ਕੀਤਾ, ਜੋ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਹੈ, ਜਿਸ ਦਾ ਨਿਰਮਾਣ "ਯਸ਼ ਰਾਜ ਫਿਲਮਜ਼" ਦੁਆਰਾ ਕੀਤਾ ਗਿਆ ਸੀ। ਉਸੇ ਸਾਲ, ਉਹ ਸੰਜੇ ਗੜ੍ਹਵੀ ਦੀ "ਕਿਡਨੈਪ" ਵਿੱਚ ਆਪਣੀ ਭੂਮਿਕਾ ਲਈ ਵੇਖੀ ਗਈ।[8] ਉਸ ਦੀ ਅਗਲੀ ਪ੍ਰਮੁੱਖ ਭੂਮਿਕਾ ਆਲੋਚਕ ਤੌਰ 'ਤੇ ਪ੍ਰਸ਼ੰਸ਼ਿਤ ਡਾਇਰੈਕਟਰ ਸ਼ਿਆਮ ਬੇਨੇਗਲ ਦੀ ਫਿਲਮ "ਵੈਲ ਡਨ ਅੱਬਾ" (2009) ਵਿੱਚ ਸੀ। "ਵੈਲ ਡਨ ਅੱਬਾ" ਨੂੰ ਸਾਲ 2009 ਲਈ ਸਮਾਜਿਕ ਮੁੱਦਿਆਂ 'ਤੇ ਸਰਬੋਤਮ ਫ਼ਿਲਮ ਵਜੋਂ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਮੁਸਕਾਨ ਅਲੀ ਦੇ ਤੌਰ 'ਤੇ ਮਨੀਸ਼ਾ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ ਸੀ। 2014 ਵਿੱਚ, ਉਸ ਨੇ ਕਲਰਸ ਟੀ.ਵੀ. ਦੇ ਬਿੱਗ ਬੌਸ 8 ਵਿੱਚ ਭਾਗ ਲਿਆ।[9] ਉਸ ਨੂੰ 2 ਨਵੰਬਰ 2014 (ਦਿਨ 42) ਨੂੰ 6 ਹਫ਼ਤਿਆਂ ਬਾਅਦ ਬਿੱਗ ਬੌਸ ਦੇ ਘਰ ਤੋਂ ਬਾਹਰ ਕਰ ਦਿੱਤਾ ਗਿਆ।[10] ਧਰਮਿੰਦਰ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਕੁਲਰਾਜ ਰੰਧਾਵਾ ਅਤੇ ਪੂਨਮ ਢਿੱਲੋਂ ਦੇ ਨਾਲ "ਡਬਲ-ਡੀ ਟ੍ਰਬਲ" ਵਿੱਚ ਉਸ ਦੀ ਇੱਕ ਆਖਰੀ ਪੇਸ਼ਕਾਰੀ ਸੀ। ਉਹ ਹਿਮੇਸ਼ ਰੇਸ਼ਮੀਆ ਦੇ ਗਾਣੇ "ਤੇਰਾ ਸਰੂਰ" ਦੇ ਐਲਬਮ "ਆਪ ਕਾ ਸਰੂਰ" ਦੇ ਸੰਗੀਤ ਵੀਡੀਓ ਵਿੱਚ ਵੀ ਦਿਖਾਈ ਦਿੱਤੀ ਹੈ, ਜੋ ਕਿ ਬਹੁਤ ਮਸ਼ਹੂਰ ਹੋਈ। ਨਿੱਜੀ ਜੀਵਨਉਸ ਨੇ ਪੂਜਾ ਬੇਦੀ[11] ਦੇ ਇੱਕ ਚਚੇਰੇ ਭਰਾ "ਰਿਆਮ ਥਾਮ" ਜੋ ਕਿ ਇੱਕ ਜੁਹੂ ਨਾਈਟ ਕਲੱਬ, ਤ੍ਰਿਕੋਣੀ, ਦਾ ਮਾਲਕ ਹੈ,[12] ਨਾਲ 6 ਜੁਲਾਈ 2015 ਨੂੰ ਪ੍ਰਬੰਧਕ ਵਿਆਹ ਕਰਵਾਇਆ।[13][14] ਉਹ ਅਗਸਤ 2020 ਵਿੱਚ ਵੱਖਰੇ ਹੋ ਗਏ।[1] ਫ਼ਿਲਮੋਗ੍ਰਾਫੀ
ਟੈਲੀਵਿਜ਼ਨ
ਹਵਾਲੇ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ Minissha Lamba ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia