ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ (8 ਦਸੰਬਰ 1965) ਇੱਕ ਪੰਜਾਬੀ ਭਾਰਤੀ ਸਿਆਸਤਦਾਨ ਅਤੇ ਵਕੀਲ ਹਨ। ਭਾਰਤੀ ਰਾਸ਼ਟਰੀ ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਸਤਾਰ੍ਹਵੀਂ ਲੋਕ ਸਭਾ (2019) ਵਿੱਚ ਹਲਕਾ ਅਨੰਦਪੁਰ ਸਾਹਿਬ, ਪੰਜਾਬ, ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,000 ਤੋਂ ਵੱਧ ਵੋਟਾਂ ਨਾਲ ਹਰੀ ਕੇ ਜਿੱਤੇ ਹਨ। ਮੁੱਢਲਾ ਜੀਵਨਮਨੀਸ਼ ਤਿਵਾੜੀ ਦਾ ਜਨਮ 8 ਦਸੰਬਰ 1965 ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਪ੍ਰੋਫੈਸਰ ਵਿਸ਼ਵਾਨਾਥ ਤਿਵਾੜੀ ਪੰਜਾਬੀ ਜ਼ੁਬਾਨ ਦੀ ਇੱਕ ਉੱਘੇ ਲਿਖਾਰੀ ਤੇ ਮਾਹਿਰ ਸਨ, ਅਤੇ ਉਨ੍ਹਾਂ ਦੇ ਮਾਤਾ ਜੀ ਡਾ. ਅੰਮ੍ਰਿਤ ਕੌਰ ਤਿਵਾੜੀ ਦੰਦਾਂ ਦੀ ਡਾਕਟਰ ਸਨ, ਜੋ ਕਿ ਪੀ. ਜੀ. ਆਈ. ਚੰਡੀਗੜ੍ ਵਿੱਚ ਡੀਨ ਸਨ| ਵਿਸ਼ਵਾਨਾਥ ਤਿਵਾੜੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਖੇ ਪੰਜਾਬੀ ਭਾਸ਼ਾ ਦੇ ਪ੍ਰੋਫੈਸਰ ਸਨ, ਅਤੇ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ 1982 ਵਿੱਚ ਰਾਜ ਸਭਾ ਵਿੱਚ ਨਾਮਜ਼ਦ ਕੀਤੇ ਗਏ, ਅਤੇ ਉਨ੍ਹਾਂ ਨੂੰ 3 ਅਪ੍ਰੈਲ 1984 ਨੂੰ ਅੱਤਵਾਦੀਆਂ ਵਲ਼ੋਂ ਕਤਲ ਕੀਤਾ ਗਿਆ। ਡਾਕਟਰ ਅੰਮ੍ਰਿਤ ਕੌਰ ਤਿਵਾੜੀ ਦਾ ਇੰਤਕਾਲ 14 ਜਨਵਰੀ 2018 ਵਿੱਚ ਦਿਲ ਦੇ ਦੌਰੇ ਕਰਨ ਹੋਇਆ[2]। ਤਾਲੀਮਮਨੀਸ਼ ਤਿਵਾੜੀ ਨੇ ਬੀ.ਏ. (ਅਰਥ ਸ਼ਾਸਤਰ) ਡੀ.ਏ.ਵੀ. ਕਾਲਜ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਤੋਂ, ਅਤੇ ਵਕਾਲਤ ਦੀ ਡਿਗਰੀ ਦਿੱਲੀ ਯੂਨੀਵਰਸਿਟੀ (ਯੂਨੀਵਰਸਿਟੀ ਆਫ਼ ਦਿੱਲੀ) ਤੋਂ ਹਾਸਲ ਕੀਤੀ। ਸਿਆਸਤਮਨੀਸ਼ ਤਿਵਾੜੀ 1981-82 ਵਿੱਚ ਐਨ.ਐੱਸ.ਯੂ.ਆਈ. ਦੀ ਡੀ.ਏ.ਵੀ.ਕਾਲਜ, ਚੰਡੀਗੜ੍ਹ ਸ਼ਾਖਾ ਦੇ ਪ੍ਰਧਾਨ ਰਹੇ, ਅਤੇ 1988-93 ਵਿੱਚ ਐਨ.ਐੱਸ.ਯੂ.ਆਈ. ਦੇ ਰਾਸ਼ਟਰੀ ਪੱਧਰ ਦੇ ਪ੍ਰਧਾਨ ਬਣੇ। 1991 ਵਿੱਚ ਉਨ੍ਹਾਂ ਨੂੰ ਏ.ਆਈ.ਸੀ.ਸੀ.(ਅਖਿਲ ਭਾਰਤੀ ਕਾਂਗਰਸ ਕਮੇਟੀ) ਦਾ ਮੈਂਬਰ ਬਣਾਇਆ ਗਿਆ, ਅਤੇ 1997-98 ਵਿੱਚ ਏ.ਆਈ.ਸੀ.ਸੀ. ਦਾ ਸਕੱਤਰ। 2008 ਵਿੱਚ ਮਨੀਸ਼ ਪਾਰਟੀ ਦੇ ਬੁਲਾਰੇ ਵੀ ਬਣੇ। ਮਈ 2009 ਵਿੱਚ ਮਨੀਸ਼ ਤਿਵਾੜੀ ਕਾਂਗਰਸ ਪਾਰਟੀ ਦੀ ਟਿਕਟ ਤੇ ਲੁਧਿਆਣੇ ਤੋਂ ਸ਼ਰੋਮਣੀ ਅਕਾਲੀ ਦਲ ਦੇ ਗੁਰਚਰਨ ਸਿੰਘ ਗ਼ਾਲਿਬ ਨੂੰ ਹਰਾ ਕੇ ਪੰਦ੍ਹਰਵੀਂ ਲੋਕ ਸਭਾ ਵਿੱਚ ਸ਼ਾਮਿਲ ਹੋਏ। 2014 ਵਿੱਚ ਖ਼ਰਾਬ ਸਿਹਤ ਦੇ ਕਾਰਨ ਉਨ੍ਹਾਂ ਨੀ ਚੋਣਾਂ ਵਿੱਚ ਹਿੱਸਾ ਨਹੀਂ ਲਿਆ[3]। 2019 ਵਿੱਚ ਮਨੀਸ਼ ਨੇ ਅਨੰਦਪੁਰ ਸਾਹਿਬ ਹਲਕੀ ਤੋਂ ਚੋਣ ਲੜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰੀ ਕੇ ਸਤਾਰ੍ਹਵੀਂ ਲੋਕ ਸਭਾ[4][5][6] ਵਿੱਚ ਸ਼ਾਮਿਲ ਹੋਏ। ਵਜ਼ੀਰ 2012 ਵਿੱਚ ਡਾ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮਨੀਸ਼ ਤਿਵਾੜੀ ਨੂੰ ਸੂਚਨਾ ਅਤੇ ਪ੍ਰਸਾਰਨ ਦਾ ਰਾਜ ਮੰਤਰੀ[7] ਬਣਾਇਆ ਗਿਆ। ਪਰਵਾਰਮਨੀਸ਼ ਤਿਵਾੜੀ ਦਾ ਵਿਆਹ ਇੱਕ ਪਾਰਸੀ ਲੜਕੀ ਨਾਜ਼ਨੀਨ ਸ਼ਫ਼ਾ ਨਾਲ 1996 ਵਿੱਚ ਹੋਇਆ, ਅਤੇ ਉਨ੍ਹਾਂ ਦੀ ਇੱਕ ਬੇਟੀ ਹੈ। ਹਵਾਲੇ
|
Portal di Ensiklopedia Dunia