ਮਨੁੱਖੀ ਦਿਮਾਗ
ਮਨੁੱਖੀ ਦਿਮਾਗ ਮਨੁੱਖ ਦੇ ਮੱਧ ਦਿਮਾਗੀ ਪ੍ਰਣਾਲੀ ਦਾ ਮਹਤਵਪੂਰਣ ਹਿੱਸਾ ਹੈ। [3] ਮਨੁੱਖੀ ਦਿਮਾਗ ਮਨੁਖ ਦੇ ਸਰੀਰ ਦਾ ਇੱਕ ਬਹੁਤ ਹੀ ਨਾਜ਼ੁਕ ਹਿੱਸਾ ਹੁੰਦਾ ਹੈ। ਇਹ ਨਰਵਸ ਟਿਸ਼ੂਆਂ ਦਾ ਬਣਿਆ ਹੁੰਦਾ ਹੈ। ਸਾਰੇ ਟਿਸ਼ੂ ਬਹੁਤ ਹੀ ਜਿਆਦਾ ਕਸੇ ਹੁੰਦੇ ਹਨ ਤਾਂ ਕਿ ਇਹ ਥੋੜੀ ਜਗਹ ਵਿੱਚ ਬਹੁਤ ਸਾਰਾ ਥਾਂ ਰੋਕ ਸਕਣ. ਮਨੁੱਖੀ ਦਿਮਾਗ ਤਿੰਨ ਪਰਤਾਂ ਦੀਆਂ ਮੈਮਬ੍ਰੇਨਾਂ ਨਾਲ ਢਕਿਆ ਹੁੰਦਾ ਹੈ। ਇਹਨਾਂ ਪਰਤਾਂ ਦੇ ਵਿੱਚ ਸੇਰੀਬਰੋਸਪਾਇਨਲ ਫਲੂਡ ਭਰਿਆ ਹੁੰਦਾ ਹੈ। ਇਹ ਦਿਮਾਗ ਨੂੰ ਅਚਾਨਕ ਕਿਸੇ ਵੀ ਤਰਾਂ ਦੇ ਸ਼ਾਕ ਜਿਵੇਂ ਕਿ ਅਚਾਨਕ ਡਰਨਾ, ਆਦਿ ਤੋਂ ਬਚਾਉਂਦਾ ਹੈ। ਦਿਮਾਗ ਨੂੰ ਇੱਕ ਹੱਡੀ ਦੇ ਕਵਰ ਵਿੱਚ ਪਾਇਆ ਹੁੰਦਾ ਹੈ, ਇਸਨੂੰ ਸਕੱਲ ਕਿਹੰਦੇ ਹਨ। ਸਕੱਲ ਦਾ ਤਕਨੀਕੀ ਸ਼ਬਦ ਕਰੇਨੀਅਮ ਹੈ। ਦਿਮਾਗ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ – ਫ਼ੋਰਦਿਮਾਗ, ਮੱਧਦਿਮਾਗ, ਹਿੰਡਦਿਮਾਗ. ਇਹਨਾਂ ਹਿੱਸਿਆਂ ਨੂੰ ਵਿਸਥਾਰ ਵਿੱਚ ਥੱਲੇ ਦਿੱਤਾ ਗਿਆ ਹੈ। ਬਣਤਰਇੱਕ ਔਸਤ ਮਨੁੱਖੀ ਦਿਮਾਗ ਦਾ ਵਜਨ 1.2-1.4 ਕਿੱਲੋ ਹੁੰਦਾ ਹੈ ਜਾ ਫਿਰ ਸਾਰੇ ਸਰੀਰ ਦੇ ਵਜਨ 2 % ਹਿੱਸਾ ਹੁੰਦਾ ਹੈ। ਮਰਦਾਂ ਦੇ ਦਿਮਾਗ ਦੀ ਭਰਮਾਰ 1260 ਸੈ:ਮੀ ਕਿਉਬ ਅਤੇ ਔਰਤਾਂ ਦੇ ਦਿਮਾਗ ਦੀ ਭਰਮਾਰ 1130 ਸੈ:ਮੀ ਕਿਉਬ ਹੁੰਦੀ ਹੈ। ਮਨੁੱਖੀ ਦਿਮਾਗ ਨਿਊਰੋਨ, ਗਲਿਆਲ ਸੈਲ ਅਤੇ ਖੂਨੀ ਨਾੜੀਆਂ ਤੋਂ ਬਣਿਆ ਹੁੰਦਾ ਹੈ। ਮਨੁੱਖੀ ਦਿਮਾਗ ਵਿੱਚ ਨਿਊਰੋਨ ਦੀ ਗਿਣਤੀ ਅੰਦਾਜ਼ੇ ਨਾਲ ਲੱਗਭਗ 100 ਬਿਲੀਨ ਹੁੰਦੀ ਹੈ। ਇੱਕ ਔਸਤ ਮਨੁੱਖੀ ਦਿਮਾਗ ਦੇ ਵਿੱਚ ਅੰਦਾਜ਼ੇ ਨਾਲ 86±8 ਨਿਊਰੋਨ ਸੈਲ ਹੁੰਦੇ ਹਨ ਅਤੇ ਲੱਗਭਗ 85±10 ਨਿਊਰੋਨ ਤੋਂ ਬਗੈਰ ਹੋਰ ਤਰਾਂ ਦੇ ਸੈਲ ਹੁੰਦੇ ਹਨ। ਇਨ੍ਹਾਂ ਸਾਰੀਆਂ ਵਿਚੋਂ 16 ਬਿਲੀਅਨ (ਜਾ 19% ਦਿਮਾਗ ਦੇ ਨਿਊਰੋਨ) ਸੈਰੀਬਰਲ ਕੋਰਟੈਕਸ ਵਿੱਚ ਹੁੰਦੇ ਹਨ। 69 ਬਿਲੀਅਨ (ਜਾ 80% ਸਾਰੇ ਦਿਮਾਗ ਦੇ ਨਿਊਰੋਨ) ਸੈਰੀਬੈਲਮ ਵਿੱਚ ਹੁੰਦੇ ਹਨ। ਮਨੁੱਖੀ ਦਿਮਾਗ ਦੇ ਹਿੱਸੇ
ਸੇਰੇਬਰਮਇਹ ਮਨੁੱਖੀ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਹੁੰਦਾ ਹੈ। ਇਹ ਦੋ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ। ਇਹਨਾਂ ਹਿੱਸਿਆਂ ਨੂੰ ਸੇਰੇਬਰਲ ਹੈਮੀਸਫੇਰ ਕਿਹੰਦੇ ਹਨ। ਕੰਮ• ਇਹ ਹਰ ਤਰਾਂ ਦੇ ਵੋਲਲੰਟਰੀ ਐਕਸ਼ਨ ਨੂੰ ਕੰਟ੍ਰੋਲ ਕਰਦਾ ਹੈ। • ਇਸਦੇ ਵਿੱਚ ਹੀ ਸਾਰੀ ਮੈਮਰੀ/ ਯਾਦਾਸ਼ਤ ਹੁੰਦੀ ਹੈ। • ਇਸਦੇ ਵਿੱਚ ਬਹੁਤ ਸਾਰੇ ਲੋਬ ਹੁੰਦੇ ਹਨ ਜੋ ਕਿ ਸਾਨੂੰ ਸੁਣਨ, ਦੇਖਣ, ਆਦਿ ਦੀ ਸਮਰਥਾ ਦਿੰਦੇ ਹਨ। • ਇਹ ਸਾਰੇ ਮੋਟਰ ਐਕਸ਼ਨਾਂ ਨੂੰ ਕੰਟ੍ਰੋਲ ਕਰਦੇ ਹੈ। ਹਿਪੋਥੈਲੇਮਸਇਹ ਸੇਰੇਬਰਮ ਦੇ ਬਿਲਕੁਲ ਥੱਲੇ ਹੁੰਦਾ ਹੈ। ਇਹ ਸੌਂਣ ਅਤੇ ਜਾਗਣ ਨੂੰ ਕੰਟ੍ਰੋਲ ਕਰਦਾ ਹੈ। ਇਹ ਕੁੱਝ ਖਾਣ ਅਤੇ ਪੀਣ ਦੀ ਇੱਛਾ ਨੂੰ ਕੰਟ੍ਰੋਲ ਕਰਦਾ ਹੈ। ਸੇਰੇਬੈਰਮਇਹ ਵੀ ਸੇਰੇਬਰਮ ਦੇ ਥੱਲੇ ਹੁੰਦਾ ਹੈ ਅਤੇ ਇਹ ਦਿਮਾਗ ਦੇ ਸਾਰੇ ਪਿਛਲੇ ਹਿੱਸੇ ਦੀ ਬਨਾਵਟ ਨੂੰ ਭਰਦਾ ਹੈ। ਇਹ ਸਰੀਰ ਨੂੰ ਬੈਲਸ ਕਰਨ ਵਿੱਚ ਮਦਦ ਕਰਦਾ ਹੈ। ਉਦਹਾਰਣ: ਜਦੋਂ ਵੀ ਤੁਸੀਂ ਸਾਇਕਲ ਚਲਾ ਰਹੇ ਹੁੰਦੇ ਹੋ, ਤਾਂ ਤੁਹਾਡੇ ਸਟੀਅਰਰਿੰਗ ਅਤੇ ਪੈਡਲਿੰਗ ਨੂੰ ਸੇਰੇਬੈਰਮ ਸੰਭਾਲਦਾ ਹੈ। ਇਸਦੇ ਵਿੱਚ ਖਰਾਬੀ ਆਉਣ ਦੇ ਕਾਰਨ ਸਾਡੀਆਂ ਲੱਤਾਂ ਇੱਕ ਸਿੱਧੀ ਲਾਇਨ ‘ਤੇ ਨਹੀਂ ਚੱਲ ਸਕਦੀਆਂ. ਅਸੀਂ ਪੈਨ ਅਤੇ ਪੈਨਸਿਲ ਨੂੰ ਸਹੀ ਤਰੀਕੇ ਨਾਲ ਨਹੀਂ ਚੱਕ ਸਕਦੇ. ਮਡੂਲਾ ਓਬਲੋਨਗੇਟਇਹ ਪੋਨਸ ਦੇ ਨਾਲ ਦਿਮਾਗ ਦੀ ਜੜ ਨੂੰ ਬਣਾਉਦਾ ਹੈ। ਇਹ ਦਿਮਾਗ ਦੇ ਥੱਲੇ ਹੁੰਦਾ ਹੈ ਅਤੇ ਸਪਾਈਨਲ ਕੋਰਡ ਵਿੱਚ ਜਾਰੀ ਰਿਹੰਦਾ ਹੈ। ਇਹ ਬਹੁਤ ਸਾਰੇ ਇਨਵੋਲੰਟਰੀ ਐਕਸ਼ਨਾਂ ਨੂੰ ਕੰਟ੍ਰੋਲ ਕਰਦਾ ਹੈ ਜਿਵੇਂ ਕਿ ਦਿਲ ਦੀ ਧੜਕਨ, ਸਾਹ ਪ੍ਰਕਿਰਿਆ, ਉਲਟੀ, ਆਦਿ. ਸੈਰਬਰਲ ਕੋਰਟੈਕਸਸੈਰਬਰਲ ਕੋਰਟੈਕਸ ਦਿਮਾਗ ਦੀ ਇੱਕ ਹਿੱਸਾ ਹੁੰਦਾ ਹੈ ਜੋ ਕੀ ਇਸਦੇ ਸਾਰੇ ਹਿੱਸਿਆਂ ਨੂੰ ਬਚਾ ਕੇ ਰੱਖਦਾ ਹੈ। ਮਨੁੱਖੀ ਦਿਮਾਗ ਦੇ ਸੈਰਬਰਲ ਕੋਰਟੈਕਸ ਉੱਤੇ ਕਿਸੇ ਵੀ ਤਰਾਂ ਦੀ ਜੋਰਦਾਰ ਸੱਟ ਲੱਗਣ ਨਾਲ ਮਨੁੱਖ ਸਥਾਈ ਤੌਰ ਉੱਤੇ ਕੋਮਾ ਵਿੱਚ ਜਾ ਸਕਦਾ ਹੈ। ਸੈਰਬਰਲ ਕੋਰਟੈਕਸ ਇੱਕ ਨਿਊਰਲ ਟਿਸ਼ੂਆਂ ਦੀ ਸ਼ੀਟ ਹੁੰਦੀ ਹੈ ਜਿਸਨੂੰ ਇਸ ਤਰਾਂ ਨਾਲ ਮਰੋਡਿਆ ਹੁੰਦਾ ਹੈ ਕੀ ਦਿਮਾਗ ਦਾ ਜ਼ਿਆਦਾ ਤੋਂ ਜ਼ਿਆਦਾ ਭਾਗ ਕਵਰ ਕਰ ਲਾਵੇ ਅਤੇ ਸੱਕਲ ਦੇ ਬਣਤਰ ਦੇ ਹਿਸਾਬ ਨਾਲ ਉਸ ਵਿੱਚ ਫਿਟ ਹੋ ਜਾਵੇ. ਜਦੋਂ ਇਸਨੂੰ ਖੋਲਿਆ ਜਾਂਦਾ ਹੈ ਤਾਂ ਹਰ ਸੈਰੀਬਰਲ ਹੈਮੀਸਫੇਅਰ ਦਾ ਕੁੱਲ ਵਰਗ ਖੇਤਰ 1.3 ਸਕੇਅਰ ਫੁੱਟ (0.12 ਮੀ ਸਕੇਅਰ) ਹੋ ਜਾਂਦਾ ਹੈ। ਰਿਫ਼ਲੈਕਸ ਐਕਸ਼ਨ ਵਿੱਚ ਦਿਮਾਗ ਦਾ ਰੋਲਰਿਫਲੈਕਸ ਐਕਸ਼ਨ ਉਸ ਐਕਸ਼ਨ ਨੂੰ ਕਿਹਾ ਜਾਂਦਾ ਹੈ ਜੋ ਕੀ ਸਾਨੂੰ ਕਿਸੇ ਵਿੱਚ ਸਰੀਰ ਦੀ ਬਾਹਰੀ ਆਫਤ ਤੋਂ ਬਚਾਉਂਦਾ ਹੈ। ਜਦੋਂ ਸਾਡਾ ਸਰੀਰ ਕਿਸੇ ਖਤਰਨਾਕ ਸੰਕੇਤ ਨੂੰ ਭਾਵਦਾ ਹੈ ਤਾਂ ਸਾਡਾ ਸਰੀਰ ਉਸ ਤੋਂ ਬਚਨ ਦੀ ਕੋਸ਼ਿਸ਼ ਕਰਦਾ ਹੈ। ਉਦਾਹਰਨ ਵਜੋਂ, ਜਦੋਂ ਤੁਹਾਡਾ ਹੱਥ ਕਿਸੇ ਬਹੁਤ ਜਿਆਦਾ ਗਰਮ ਚੀਜ ਨੂੰ ਛੁਹਦਾ ਹੈ ਤਾਂ ਤੁਹਾਡਾ ਹੱਥ ਇੱਕਦਮ ਆਪਨੇ ਆਪ ਓਸ ਤੋਂ ਝਟਕੇ ਨਾਲ ਹਟ ਜਾਂਦਾ ਹੈ। ਖਾਸ ਤੌਰ ਉੱਤੇ ਕੰਮ ਸਪਾਈਨਲ ਕੋਰਡ ਹੀ ਜਿਆਦਾਤਾਰ ਕਰਦੀ ਹੈ। ਇਹ ਕੁਝ ਇਸ ਤਰਾਂ ਹੁੰਦਾ ਹੈ, ਮੰਨ ਲਓ ਜਦੋਂ ਤੁਹਾਡਾ ਹੱਥ ਕਿਸੇ ਗਰਮ ਚੀਜ ਨੂੰ ਛੂਹੇਗਾ ਤਾਂ ਸਭ ਤੋਂ ਪਿਹਲਾ ਚਮੜੀ ਉੱਤੇ ਲੱਗੇ ਥਰਮੋ ਰਿਸੈਪਟਰ ਕੰਮ ਕਰਨਗੇ. ਇਹ ਸੈਨਸਰੀ ਨਿਊਰੋਨ ਦੀ ਮਦਦ ਨਾਲ ਸੰਕੇਤ ਨੂੰ ਨਰਵ ਸੰਕੇਤਾਂ ਵਿੱਚ ਬਦਲ ਕੇ ਸਪਾਈਨਲ ਕੋਰਡ ਤੱਕ ਪਹੁੰਚਾਵੇਗਾ. ਹੁਣ ਸਪਾਈਨਲ ਕੋਰਡ ਇਹਨਾਂ ਸੰਕੇਤਾਂ ਨੂੰ ਦਿਮਾਗ ਤੱਕ ਭੇਜੇਗਾ. ਇਹ ਸੰਕੇਤ ਮੋਟਰ ਨਿਊਰੋਨ ਰਾਹੀ ਉਸ ਅੰਗ ਨੂੰ ਭੇਜ ਦਿੱਤੇ ਜਾਂਦੇ ਹਨ ਜਿਸ ਕਿਸੇ ਖ਼ਤਰੇ ਪ੍ਰਤੀ ਐਕਸ਼ਨ ਕਰਨਾ ਹੁੰਦਾ ਹੈ। ਸੈਨਸਰੀ ਨਿਊਰੋਨ ਅਤੇ ਮੋਟਰ ਨਿਊਰੋਨ ਨੂੰ ਜੋੜਨ ਦਾ ਕੰਮ ਰਿਲੇ ਨਿਊਰੋਨ ਕਰਦੇ ਹਨ। ਜੇ ਕੋਈ ਇਜੀਹਾ ਫੈਸਲਾ ਲੈਣਾ ਹੋਵੇ ਤਾਂ ਦਿਮਾਗ ਨੂੰ ਕੋਈ ਸੰਕੇਤ ਨਹੀਂ ਦਿੱਤਾ ਜਾਂਦਾ ਕਿਓਂਕਿ ਇਸ ਪ੍ਰਕਿਰਿਆ ਨਾਲ ਬਹੁਤ ਜ਼ਿਆਦਾ ਟਾਇਮ ਲੱਗੇਗਾ ਅਤੇ ਇਹ ਕੰਮ ਸਪਾਈਨਲ ਕੋਰਡ ਦੇ ਪੱਧਰ ਦਾ ਰਿਹ ਜਾਂਦਾ ਹੈ। ਪਰ ਦਿਮਾਗ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਤਰਾਂ ਰਿਫ਼ਲੈਕਸ ਐਕਸ਼ਨ ਹੋਇਆ ਹੈ ਅਤੇ ਉਸਦੀ ਸਾਰੀ ਖ਼ਬਰ ਦਿਮਾਗ ਵੀ ਸੰਭਾਲ ਦਿੱਤੀ ਜਾਦੀ ਹੈ। ਪਿਟੀਉਟਰੀ ਗਲੈਂਡਪਿਟੀਉਟਰੀ ਗਲੈਂਡ ਦਿਮਾਗ ਦਾ ਬਹੁਤ ਹੀ ਜਰੂਰੀ ਹਿੱਸਾ ਹੁੰਦਾ ਹੈ। ਇਹ ਦਿਮਾਗ ਦੇ ਥੱਲੇ ਮੌਜੂਦ ਹੁੰਦਾ ਹੈ। ਇਹ ਗਲੈਂਡ ਵਿਕਾਸ ਹਾਰਮੋਨ, ਥਾਇਰੋਸਾਇਨ ਸਟੀਮੁਲੇਟਿੰਗ ਹਾਰਮੋਨ, ਫੋਲੀਸਲ ਸਟੀਮੁਲੇਟਿੰਗ ਹਾਰਮੋਨ ਨੂੰ ਪੈਦਾ ਕਰਦਾ ਹੈ ਜੋ ਕਿ ਸਰੀਰ ਦੇ ਵਿਕਾਸ ਦੇ ਲਈ ਬਹੁਤ ਜਰੂਰੀ ਹਨ। ਇਹਨਾਂ ਦੀ ਘਾਟ ਕਾਰਨ ਸਰੀਰ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸਦੇ ਅਸਰ ਨਾਲ ਹੀ ਸਰੀਰ ਵਧਦਾ ਅਤੇ ਫੁਲਦਾ ਹੈ। ਇਸ ਗਲੈਂਡ ਦਾ ਸੰਬੰਧ ਇੰਡੋਕਰਾਇਨ ਸਿਸਟਮ ਨਾਲ ਹੁੰਦਾ ਹੈ ਜੋ ਕੀ ਸਾਰੇ ਤਰਾਂ ਦੇ ਰਸਾਇਣਕ ਹਾਰਮੋਨ ਸਿੱਧਾ ਖੂਨ ਵਿੱਚ ਪਾਉਂਦੇ ਹਨ ਕਿਓਕਿ ਇਹਨਾਂ ਵਿੱਚ ਕੋਈ ਵੀ ਡਕਟ ਭਾਵ ਨਾੜਾਂ ਨਹੀਂ ਹੁੰਦੀਆਂ. ਸੈਂਟਰਲ ਨਰਵਸ ਸਿਸਟਮਸੈਂਟਰਲ ਨਰਵਸ ਸਿਸਟਮ ਦਿਮਾਗ ਅਤੇ ਸਪਾਈਨਲ ਕੋਰਡ ਦਾ ਬਣਿਆ ਹੁੰਦਾ ਹੈ। ਇਹ ਸਾਰੇ ਸੰਕੇਤਾਂ ਨੂੰ ਇੱਕਠਾ ਕਰਦਾ ਹੈ ਅਤੇ ਉਹਨਾਂ ਪ੍ਰਤੀ ਇੱਕ ਐਕਸ਼ਨ ਲੈਂਦਾ ਹੈ। ਦਿਮਾਗ ਸਰੀਰ ਦੇ ਸਾਰੇ ਹਿੱਸਿਆਂ ਨੂੰ ਸੰਭਾਲਦਾ ਹੈ। ਸਪਾਈਨਲ ਕੋਰਡ, ਦਿਮਾਗ ਅਤੇ ਪੈਰੀਫੈਰਿਲ ਨਰਵਸ ਸਿਸਟਮ ਨੂੰ ਜੋੜਨ ਦਾ ਕੰਮ ਕਰਦੀ ਹੈ। ਪੈਰੀਫੈਰਿਲ ਨਰਵਸ ਸਿਸਟਮਪੈਰੀਫੈਰਿਲ ਨਰਵਸ ਸਿਸਟਮ ਕਰੇਨੀਅਲ ਨਰਵ ਅਤੇ ਸਪਾਇਨਲ ਨਰਵ ਦਾ ਬਣਿਆ ਹੁੰਦਾ ਹੈ। ਇਸ ਵਿੱਚ ਕਰੇਨੀਅਲ ਨਰਵ ਦੇ 12 ਜੋੜੇ ਹੁੰਦੇ ਹਨ ਅਤੇ ਸਪਾਇਨਲ ਨਰਵ ਦੇ 31 ਜੋੜੇ ਹੁੰਦੇ ਹਨ। ਕਰੇਨੀਅਲ ਨਰਵ ਦਿਮਾਗ ਵਿਚੋਂ ਨਿਕਲਦੇ ਹਨ ਅਤੇ ਸਿਰ ਦੇ ਅੰਗਾਂ ਤੱਕ ਪਹੁੰਚਦੇ ਹਨ। ਸਪਾਇਨਲ ਨਰਵ ਸਪਾਈਨਲ ਕੋਰਡ ਵਿਚੋਂ ਨਿਕਲਦੇ ਹਨ ਅਤੇ ਉਹਨਾਂ ਅੰਗਾਂ ਤੱਕ ਪਹੁੰਚਦੇ ਹਨ ਜੋ ਕੀ ਸਿਰ ਦੇ ਹਿੱਸੇ ਤੋਂ ਥੱਲੇ ਹੁੰਦੇ ਹਨ। ਹਵਾਲੇ
|
Portal di Ensiklopedia Dunia