ਮਮਤਾ ਚੰਦਰਾਕਰ
ਮਮਤਾ ਚੰਦਰਾਕਰ (ਜਨਮ 3 ਦਸੰਬਰ 1958) ਛੱਤੀਸਗੜ ਦੀ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਲੋਕ ਗਾਇਕਾ ਹੈ।[1] ਉਸਨੂੰ ਛੱਤੀਸਗੜ ਦੀ ਕੋਇਲ ਕਿਹਾ ਜਾਂਦਾ ਹੈ।[2][3] ਮਮਤਾ ਚੰਦਰਾਕਰ ਨੇ ਇੰਦਰਾ ਕਾਲਾ ਸੰਗੀਤ ਵਿਸ਼ਵਵਿਦਿਆਲਿਆ ਤੋਂ ਗਾਇਨ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ।[4] ਮਮਤਾ ਚੰਦਰਾਕਰ ਨੇ 10 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪੇਸ਼ੇਵਰ ਤੌਰ 'ਤੇ ਆਪਣੀ ਗਾਇਕੀ ਨੂੰ 1977 ਵਿੱਚ ਆਕਾਸ਼ਵਾਣੀ ਕੇਂਦਰ ਰਾਏਪੁਰ ਨਾਲ ਲੋਕ ਗਾਇਕਾ ਵਜੋਂ ਆਪਣਾ ਲਿਆ ਸੀ। ਉਹ ਆਪਣੇ ਕੰਮ ਲਈ 2016 ਵਿੱਚ ਪਦਮਸ੍ਰੀ ਅਵਾਰਡੀ ਹੈ, ਉਸਨੇ ਕਈ ਹੋਰ ਰਾਜ ਪੱਧਰੀ ਪੁਰਸਕਾਰ ਵੀ ਹਾਸਿਲ ਕੀਤੇ ਹਨ। ਉਸ ਦਾ ਪਤੀ ਪ੍ਰੇਮ ਚੰਦਰਕਰ ਛੱਲੀਵੁੱਡ ਵਿੱਚ ਨਿਰਮਾਤਾ ਹੈ। ਮੁੱਢਲਾ ਜੀਵਨਮਮਤਾ ਚੰਦਰਕਰ ਦਾ ਜਨਮ ਸਾਲ 1958 ਵਿੱਚ ਸ੍ਰੀ ਦਾਉ ਮਹਾ ਸਿੰਘ ਚੰਦਰਾਕਰ ਦੇ ਘਰ ਹੋਇਆ ਸੀ, ਜਿਸਨੂੰ ਖੁਦ ਲੋਕ ਸੰਗੀਤ ਦਾ ਡੂੰਘਾ ਗਿਆਨ ਸੀ।[5] ਜਿਸ ਸਮੇਂ ਬਾਲੀਵੁੱਡ ਸੰਗੀਤ ਸਥਾਨਕ ਲੋਕ ਸੰਗੀਤ ਨੂੰ ਪ੍ਰਭਾਵਤ ਕਰ ਰਿਹਾ ਸੀ, ਉਸਨੇ 1974 ਵਿੱਚ "ਸੋਨ੍ਹਾ-ਬਿਹਾਨ" ਨਾਮ ਦੀ ਇੱਕ ਕੰਪਨੀ ਸ਼ੁਰੂ ਕੀਤੀ। ਸੋਨ੍ਹਾ-ਬਿਹਾਨ ਦਾ ਉਦੇਸ਼ ਲੋਕ ਸੰਗੀਤ ਦੀ ਰੂਹ ਨੂੰ ਲੋਕਾਂ ਦੇ ਦਿਲਾਂ ਅਤੇ ਦਿਮਾਗ ਵਿੱਚ ਜ਼ਿੰਦਾ ਰੱਖਣਾ ਸੀ, ਸੋਨ੍ਹਾ-ਬਿਹਾਨ ਨੂੰ ਮਾਰਚ 1974 ਵਿੱਚ ਚਾਲੀ ਤੋਂ ਪੰਜਾਹ ਹਜ਼ਾਰ ਲੋਕਾਂ ਦੇ ਸਾਮ੍ਹਣੇ ਪੇਸ਼ ਕੀਤਾ ਗਿਆ। ਸਵਰਗੀ ਦਾਉ ਮਹਾ ਸਿੰਘ ਨੇ ਆਪਣਾ ਪੂਰਾ ਜੀਵਨ ਲੋਕ ਸੰਗੀਤ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ ਕੀਤਾ। ਮਮਤਾ ਚੰਦਰਾਕਰ ਨੇ ਆਪਣੇ ਮੁਢਲੇ ਪਾਠ ਆਪਣੇ ਪਿਤਾ ਤੋਂ ਲਏ ਸਨ। ਫਿਰ ਉਸਨੇ ਸੰਗੀਤ ਦੀ ਹੋਰ ਪੜ੍ਹਾਈ ਲਈ ਇੰਦਰਾ ਕਲਾ ਸੰਗੀਤ ਵਿਸ਼ਵ ਵਿਦਿਆਲਿਆ ਵਿੱਚ ਦਾਖਲਾ ਲਿਆ। 1986 ਵਿੱਚ ਉਸਨੇ ਪ੍ਰੇਸ ਚੰਦਰਕਰ ਨਾਲ ਵਿਆਹ ਕਰਵਾ ਲਿਆ, ਜੋ ਛਤੀਸਗੜ੍ਹੀ ਸਿਨੇਮਾ ਦੇ ਨਿਰਦੇਸ਼ਕ ਅਤੇ ਨਿਰਮਾਤਾ ਸਨ। 1988 ਵਿੱਚ ਇਸ ਜੋੜੇ ਦੀ ਇੱਕ ਧੀ ਹੋਈ।[3] ਅਵਾਰਡ
ਹਵਾਲੇ
|
Portal di Ensiklopedia Dunia