ਮਯੰਕ ਮਾਰਕੰਡੇਮਯੰਕ ਮਾਰਕੰਡੇ (ਜਨਮ 11 ਨਵੰਬਰ 1997) ਇੱਕ ਭਾਰਤੀ ਕ੍ਰਿਕਟਰ ਹੈ ਜੋ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਮੁੰਬਈ ਇੰਡੀਅਨਜ਼ ਦੇ ਮੈਂਬਰ ਹਨ। ਮਯੰਕ ਪਟਿਆਲਾ ਦਾ ਵਾਸੀ ਹੈ। ਉਸਨੇ ਫਰਵਰੀ 2019 'ਚ ਭਾਰਤੀ ਕ੍ਰਿਕਟ ਟੀਮ ਲਈ ਆਪਣਾ ਅੰਤਰਰਾਸ਼ਟਰੀ ਕੈਰੀਅਰ ਸ਼ੁਰੂ ਕੀਤਾ ਸੀ।[1] ਘਰੇਲੂ ਕਰੀਅਰਉਸ ਨੇ 2017-18 ਦੇ ਸਈਦ ਮੁਸ਼ਤਾਕ ਅਲੀ ਟਰਾਫ਼ੀ ਵਿੱਚ 14 ਜਨਵਰੀ 2018 ਨੂੰ ਪੰਜਾਬ ਲਈ ਆਪਣਾ ਟੀ -20 ਕੈਰੀਅਰ ਸ਼ੁਰੂ ਕੀਤਾ।[1] 2018 ਦੇ ਜਨਵਰੀ ਮਹੀਨੇ ਵਿੱਚ, ਉਸ ਨੂੰ ਮੁੰਬਈ ਇੰਡੀਅਨਜ਼ ਨੇ 2018 ਆਈਪੀਐਲ ਨਿਲਾਮੀ ਵਿੱਚ ਸਿਰਫ 20 ਲੱਖ ਰੁਪਏ ਦੀ ਰਕਮ ਲਈ ਖਰੀਦਿਆ ਸੀ।[2] ਉਸਨੇ 2017-18 ਵਿੱਚ ਵਿਜੈ ਹਜ਼ਾਰੇ ਟਰਾਫੀ ਵਿੱਚ ਬੰਗਲੌਰ ਵਿੱਚ 7 ਫ਼ਰਵਰੀ 2018 ਵਿੱਚ ਪੰਜਾਬ ਲਈ ਆਪਣੀ ਲਿਸਟ ਏ ਕ੍ਰਿਕਟ ਪਾਰੀ ਖੇਡੀ।[3] ਉਸ ਨੇ ਆਈਪੀਐਲ 2018 'ਚ ਮੁੰਬਈ ਇੰਡੀਅਨਜ਼ ਦੀ ਫਰੈਂਚਾਇਜ਼ੀ ਲਈ ਆਪਣਾ ਪਹਿਲਾ ਮੈਚ ਖੇਡਿਆ। ਅਕਤੂਬਰ 2018 ਵਿਚ, ਉਨ੍ਹਾਂ ਨੂੰ 2018-19 ਦੇ ਦੇਵਧਰ ਟਰਾਫੀ ਲਈ ਇੰਡੀਆ ਬੀ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[4] ਉਸ ਨੇ 1 ਨਵੰਬਰ 2018 ਨੂੰ 2018-19 ਵਿੱਚ ਰਣਜੀ ਟਰਾਫੀ ਵਿੱਚ ਪੰਜਾਬ ਲਈ ਆਪਣਾ ਪਹਿਲਾ ਦਰਜਾ ਅਰੰਭ ਕੀਤਾ ਸੀ।[5] ਉਹ ਟੂਰਨਾਮੈਂਟ ਵਿੱਚ ਪੰਜਾਬ ਲਈ ਮੋਹਰੀ ਵਿਕਟ ਲੈਣ ਵਾਲਾ ਸੀ, ਜਿਸ ਵਿੱਚ ਛੇ ਮੈਚਾਂ ਵਿੱਚ 29 ਵਿਕਟਾਂ ਝਟਕਾਈਆਂ ਸਨ।[6] ਅੰਤਰਰਾਸ਼ਟਰੀ ਕਰੀਅਰਦਸੰਬਰ 2018 ਵਿਚ, ਉਸ ਨੂੰ 2018 ਏਸੀਸੀ ਐਮਰਜਿੰਗ ਟੀਮਜ਼ ਏਸ਼ੀਆ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[7] ਫਰਵਰੀ 2019 ਵਿਚ, ਆਸਟ੍ਰੇਲੀਆ ਦੇ ਖਿਲਾਫ ਉਨ੍ਹਾਂ ਦੀ ਲੜੀ ਲਈ ਉਨ੍ਹਾਂ ਨੂੰ ਭਾਰਤ ਦੀ ਟਵੰਟੀ -20 ਕੌਮਾਂਤਰੀ (ਟੀ -20) ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[8] ਉਸਨੇ 24 ਫਰਵਰੀ 2019 ਨੂੰ ਆਸਟਰੇਲੀਆ ਦੇ ਖਿਲਾਫ ਭਾਰਤ ਲਈ ਆਪਣੇ ਟੀ -20 ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[9][10] ਇੰਡੀਅਨ ਪ੍ਰੀਮੀਅਰ ਲੀਗ ਕੈਰੀਅਰਉਸ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਮੁੰਬਈ ਇੰਡੀਅਨਜ਼ ਵੱਲੋਂ ਆਈਪੀਐਲ ਦੀ ਸ਼ੁਰੂਆਤ ਕੀਤੀ। ਉਸਨੇ ਤਿੰਨ ਵਿਕਟਾਂ ਝਟਕਾਈਆਂ[11] ਜਿਸ ਵਿੱਚ ਮਹਿੰਦਰ ਸਿੰਘ ਧੋਨੀ ਦੀ ਕੀਮਤੀ ਵਿਕਟ ਸ਼ਾਮਲ ਸੀ। 21 ਸਾਲਾ ਖਿਡਾਰੀ ਨੇ ਟੂਰਨਾਮੈਂਟ ਵਿੱਚ ਹੁਣ ਤਕ 17 ਮੈਚ ਖੇਡੇ ਹਨ ਅਤੇ 8.54 ਦੀ ਇਕਾਨਮੀ ਨਾਲ 16 ਵਿਕਟਾਂ ਲਈਆਂ ਹਨ। ਹਵਾਲੇ
ਬਾਹਰੀ ਲਿੰਕ |
Portal di Ensiklopedia Dunia