ਮਰਣਾਲ ਸੇਨ
ਮ੍ਰਣਾਲ ਸੇਨ (ਬੰਗਲਾ: মৃণাল সেন ਮ੍ਰਣਾਲ ਸ਼ੇਨ, ਜਨਮ: 14 ਮਈ 1923) ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਨ।[1] ਉਨ੍ਹਾਂ ਦੀਆਂ ਜਿਆਦਾਤਰ ਫਿਲਮਾਂ ਬੰਗਲਾ ਭਾਸ਼ਾ ਵਿੱਚ ਹਨ। ਮੁੱਢਲਾ ਜੀਵਨਉਸ ਦਾ ਜਨਮ ਫਰੀਦਪੁਰ ਨਾਮਕ ਸ਼ਹਿਰ ਵਿੱਚ (ਹੁਣ ਬੰਗਲਾ ਦੇਸ਼ ਵਿੱਚ) ਵਿੱਚ 14 ਮਈ 1923 ਨੂੰ ਹੋਇਆ ਸੀ। ਹਾਈ ਸਕੂਲ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਸ ਨੇ ਸ਼ਹਿਰ ਛੱਡ ਦਿੱਤਾ ਅਤੇ ਕੋਲਕਾਤਾ ਵਿੱਚ ਪੜ੍ਹਨ ਲਈ ਚਲਿਆ ਗਿਆ। ਉਹ ਭੌਤਿਕੀ ਦਾ ਵਿਦਿਆਰਥੀ ਸੀ ਅਤੇ ਉਸ ਨੇ ਆਪਣੀ ਸਿੱਖਿਆ ਸਕਾਟਿਸ਼ ਚਰਚ ਕਾਲਜ ਅਤੇ ਕਲਕੱਤਾ ਯੂਨੀਵਰਸਿਟੀ ਤੋਂ ਪੂਰੀ ਕੀਤੀ। ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉਹ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਂਸਕ੍ਰਿਤਕ ਵਿਭਾਗ ਨਾਲ ਜੁੜ ਗਿਆ। ਹਾਲਾਂਕਿ ਉਹ ਕਦੇ ਇਸ ਪਾਰਟੀ ਦਾ ਮੈਂਬਰ ਨਹੀਂ ਬਣਿਆ। ਪਰ ਇਪਟਾ ਨਾਲ ਜੁੜੇ ਹੋਣ ਦੇ ਕਾਰਨ ਅਨੇਕ ਹਮਖਿਆਲ ਸਾਂਸਕ੍ਰਿਤਕ ਰੁਚੀਆਂ ਦੇ ਲੋਕਾਂ ਨਾਲ ਉਸ ਦੀ ਵਾਕਫੀਅਤ ਹੋ ਗਈ। ਸੰਜੋਗ ਨਾਲ ਇੱਕ ਦਿਨ ਫ਼ਿਲਮ ਦੇ ਸੁਹੱਪਣਸ਼ਾਸਤਰ ਉੱਤੇ ਆਧਾਰਿਤ ਇੱਕ ਕਿਤਾਬ ਉਸ ਦੇ ਹੱਥ ਲੱਗ ਗਈ। ਜਿਸਦੇ ਕਾਰਨ ਉਸ ਦੀ ਰੁਚੀ ਫ਼ਿਲਮਾਂ ਦੇ ਵੱਲ ਵਧੀ। ਇਸ ਦੇ ਬਾਵਜੂਦ ਉਨ੍ਹਾਂ ਦਾ ਰੁਝੇਵਾਂ ਬੁੱਧੀਜੀਵੀ ਰਿਹਾ ਅਤੇ ਮੈਡੀਕਲ ਪ੍ਰਤਿਨਿਧ ਦੀ ਨੌਕਰੀ ਦੇ ਕਾਰਨ ਕਲਕੱਤਾ ਤੋਂ ਦੂਰ ਹੋਣਾ ਪਿਆ। ਪਰ ਜਲਦੀ ਹੀ ਉਹ ਵਾਪਸ ਆਏ ਅਤੇ ਕਲਕੱਤਾ ਫ਼ਿਲਮ ਸਟੂਡੀਓ ਵਿੱਚ ਆਵਾਜ਼ ਟੇਕਨੀਸ਼ੀਅਨ ਦੇ ਤੌਰ ਤੇ ਕੰਮ ਕਰਨ ਲੱਗੇ ਜੋ ਅੱਗੇ ਚਲਕੇ ਫਿਲਮ ਜਗਤ ਵਿੱਚ ਉਨ੍ਹਾਂ ਦੇ ਦਾਖਲੇ ਦਾ ਕਾਰਨ ਬਣਿਆ। ਉਸ ਵਲੋਂ ਸੰਨ 1969 ਵਿੱਚ ਬਣਾਈ ਹਿੰਦੀ ਫਿਲਮ ਭੁਵਨ ਸ਼ੋਮ ਨੂੰ ਭਾਰਤ ਵਿੱਚ ਸਮਾਨਅੰਤਰ ਸਿਨਮੇ ਨੂੰ ਸ਼ੁਰੂ ਕਰਨ ਵਾਲੀ ਫਿਲਮ ਮੰਨਿਆ ਜਾਂਦਾ ਹੈ। ਇਸ ਫਿਲਮ ਨੇ ਆਪਣੇ ਬਣਨ ਸਾਲ ਵਿੱਚ ਬੈਸਟ ਫੀਚਰ ਫਿਲਮ, ਬੈਸਟ ਐਕਟਰ ਅਤੇ ਬੈਸਟ ਡਾਇਰੈਕਟਰ ਦੇ ਅਵਾਰਡ ਹਾਸਲ ਕੀਤੇ।[2] ਵੀਨਸ ਫਿਲਮ ਫੈਸਟੀਵਲ ਵਿੱਚ ਇਸ ਨੇ ਗੋਲਡ ਮੈਡਲ ਜਿੱਤਿਆ।[3] ਫ਼ਿਲਮਾਂ
ਹਵਾਲੇ
|
Portal di Ensiklopedia Dunia