ਮਲਿਕਾਰਜੁਨ ਖੜਗੇ
ਮਾਪੰਨਾ ਮਲਿਕਾਰਜੁਨ ਖੜਗੇ (ਜਨਮ 21 ਜੁਲਾਈ 1942) ਇੱਕ ਭਾਰਤੀ ਸਿਆਸਤਦਾਨ ਅਤੇ 16 ਵੀਂ ਲੋਕ ਸਭਾ ਵਿੱਚ ਕਾਂਗਰਸ ਦਾ ਨੇਤਾ ਹੈ। ਉਹ ਭਾਰਤ ਸਰਕਾਰ ਵਿੱਚ ਰੇਲਵੇ ਦਾ ਸਾਬਕਾ ਮੰਤਰੀ ਹੈ। ਉਹ ਦਾ ਭਾਰਤੀ ਰਾਸ਼ਟਰੀ ਕਾਗਰਸ (ਇੰਕਾ) ਦਾ ਮੈਂਬਰ ਹੈ[1] ਅਤੇ 2009 ਦੇ ਬਾਅਦ ਗੁਲਬਰਗ, ਕਰਨਾਟਕ ਤੋਂ ਸੰਸਦ ਮੈਂਬਰ ਹੈ। ਉਹ ਕਰਨਾਟਕ ਦਾ ਇੱਕ ਸੀਨੀਅਰ ਸਿਆਸਤਦਾਨ ਹੈ ਅਤੇ 2014 ਦੀਆਂ ਆਮ ਚੋਣਾਂ ਲੜਨ ਤੋਂ ਪਹਿਲਾਂ ਕਰਨਾਟਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਸੀ। ਉਸ ਤੋਂ ਪਹਿਲਾਂ ਉਹ 2008 ਕਰਨਾਟਕ ਰਾਜ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ। ਉਹ ਰਿਕਾਰਡ ਲਗਾਤਾਰ 10 ਵਾਰ ਚੋਣ ਜਿੱਤਿਆ ਹੈ। ਇਸ ਵਿੱਚ ਲਗਾਤਾਰ 9 ਵਾਰ (1972, 1979, 1983, 1985, 1989, 1994, 1999, 2004, 2008,2009) ਵਿਧਾਨ ਸਭਾ ਚੋਣ ਜਿੱਤਿਆ ਸੀ ਅਤੇ ਆਖਰੀ ਗੁਲਬਰਗ ਤੋਂ 2014 ਦੀਆਂ ਆਮ ਚੋਣਾਂ ਵਿੱਚ ਜਿੱਤਿਆ। ਖੜਗੇ ਨੂੰ ਇੱਕ ਸਾਫ਼ ਜਨਤਕ ਬਿੰਬ ਵਾਲਾ ਅਤੇ ਨਾਲ ਨਾਲ ਰਾਜਨੀਤੀ, ਕਾਨੂੰਨ ਅਤੇ ਪ੍ਰਸ਼ਾਸਨ ਦੀ ਗਤੀਸ਼ੀਲਤਾ ਦਾ ਧਨੀ ਕਾਬਲ ਆਗੂ ਮੰਨਿਆ ਜਾਂਦਾ ਹੈ। ਮਲਿਕਾਰਜੁਨ ਖੜਗੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਾਜਗ ਸਰਕਾਰ ਦੇ ਖਿਲਾਫ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ।[2] ਜ਼ਿੰਦਗੀਮਲਿਕਾਰਜੁਨ ਖੜਗੇ ਮਾਪੰਨਾ ਖੜਗੇ ਅਤੇ ਸਬਾਵਾ ਦੇ ਘਰ ਵਾਰਵਟੀ, ਭਾਲਕੀ ਤਾਲੁਕਾ ਬਿਦਰ ਜ਼ਿਲ੍ਹਾ, ਕਰਨਾਟਕ ਦੇ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਇਆ ਸੀ।[3] ਉਸਨੇ ਗੁਲਬਰਗ ਦੇ ਨੂਤਨ ਵਿਦਿਆਲਿਆ ਤੋਂ ਸਕੂਲ ਦੀ ਪੜ੍ਹਾਈ ਮੁਕੰਮਲ ਕੀਤੀ ਅਤੇ ਸਰਕਾਰੀ ਕਾਲਜ, ਗੁਲਬਰਗ ਤੋਂ ਬੀਏ ਦੀ ਦੀ ਡਿਗਰੀ ਦੇ ਕੀਤੀ ਅਤੇ ਗੁਲਬਰਗ ਵਿੱਚ ਸੇਠ ਸ਼ੰਕਰ ਲਾਲ ਲਾਹੋਟੀ ਲਾਅ ਕਾਲਜ ਤੋਂ ਉਸ ਨੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ।[3] ਉਹ ਜਸਟਿਸ ਸ਼ਿਵਰਾਜ ਪਾਟਿਲ ਦੇ ਦਫਤਰ ਵਿੱਚ ਇੱਕ ਜੂਨੀਅਰ ਤੌਰ 'ਤੇ ਆਪਣੀ ਕਾਨੂੰਨੀ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਆਪਣੇ ਮੁਢਲੇ ਕਾਨੂੰਨੀ ਕੈਰੀਅਰ ਵਿੱਚ ਲੇਬਰ ਯੂਨੀਅਨਾਂ ਲਈ ਕੇਸ ਲੜਿਆ।[4] ਸਿਆਸੀ ਕੈਰੀਅਰਮੁਢਲਾ ਕੈਰੀਅਰਖੜਗੇ ਨੇ ਜਦ ਉਹ ਸਰਕਾਰੀ ਕਾਲਜ, ਗੁਲਬਰਗ ਵਿੱਚ ਪੜ੍ਹਦਾ ਸੀ, ਇੱਕ ਵਿਦਿਆਰਥੀ ਯੂਨੀਅਨ ਦੇ ਨੇਤਾ ਦੇ ਤੌਰ 'ਤੇ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ। ਉਹ ਵਿਦਿਆਰਥੀ ਸੰਗਠਨ ਦੇ ਜਨਰਲ ਸਕੱਤਰ ਦੇ ਤੌਰ 'ਤੇ ਚੁਣਿਆ ਗਿਆ ਸੀ।1969 ਵਿੱਚ ਉਹ ਐਮ ਐਸ ਕੇ ਮਿੱਲ ਕਰਮਚਾਰੀ ਯੂਨੀਅਨ ਦਾ ਕਾਨੂੰਨੀ ਸਲਾਹਕਾਰ ਬਣ ਗਿਆ। ਉਹ ਸਮਯੁਕਤ ਮਜਦੂਰ ਸੰਘ ਦਾ ਇੱਕ ਪ੍ਰਭਾਵਸ਼ਾਲੀ ਲੇਬਰ ਯੂਨੀਅਨ ਆਗੂ ਸੀ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਲਈ ਲੜਦਿਆਂ ਬਹੁਤ ਸਾਰੇ ਅੰਦੋਲਨਾਂ ਦੀ ਅਗਵਾਈ ਕੀਤੀ।[5] 1969 ਵਿੱਚ, ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਅਤੇ ਗੁਲਬਰਗ ਸਿਟੀ ਕਾਂਗਰਸ ਕਮੇਟੀ ਦਾ ਪ੍ਰਧਾਨ ਬਣ ਗਿਆ। ਸਿਆਸੀ ਕੈਰੀਅਰਹਵਾਲੇ
|
Portal di Ensiklopedia Dunia