ਮਸ਼ਕਮਸ਼ਕ ਬੱਕਰੇ ਜਾਂ ਭੇਡ ਦੀ ਖੱਲ ਨਾਲ ਬਣਾਏ ਪਾਣੀ ਭਰਨ ਲਈ ਵਰਤੇ ਜਾਂਦੇ ਥੈਲੇ ਨੂੰ ਕਿਹਾ ਜਾਂਦਾ ਹੈ ਜਿਸਦੀ ਵਰਤੋਂ ਝਿਊਰ ਸ਼੍ਰੇਣੀ ਦੇ ਲੋਕ ਕਰਦੇ ਸਨ। ਮਸ਼ਕ ਦੀ ਵਰਤੋਂ ਘਰਾਂ ਵਿੱਚ, ਖੇਤ ਵਿੱਚ ਕੰਮ ਕਰਨ ਵਾਲਿਆਂ ਤੱਕ ਪਾਣੀ ਪਹੁੰਚਾਉਣ ਲਈ ਕੀਤੀ ਜਾਂਦੀ ਸੀ। ਪੁਰਾਣੇ ਸਮੇਂ ਵਿੱਚ ਬਹੁਤੇ ਲੋਕ ਪਾਣੀ ਪਿਲਾਉਣ ਦੀ ਸੇਵਾ ਕਰਨ ਲਈ ਮਸ਼ਕ ਦੀ ਹੀ ਵਰਤੋਂ ਕਰਦੇ ਸਨ। ਬਣਤਰਮਸ਼ਕ ਜ਼ਿਆਦਾਤਰ ਭੇਡ ਜਾਂ ਬੱਕਰੇ ਦੀ ਖੱਲ ਦੀ ਹੀ ਬਣਾਈ ਜਾਂਦੀ ਸੀ। ਇੰਨ੍ਹਾਂ ਜਾਨਵਰਾਂ ਦੀ ਖੱਲ ਦਾ ਪੈਰਾਂ ਵਾਲਾ ਹਿੱਸਾ ਕੱਟ ਦਿੱਤਾ ਜਾਂਦਾ ਸੀ ਤੇ ਬਾਕੀ ਸਾਰੀ ਖੱਲ ਨੂੰ ਪੱਠਿਆਂ ਨਾਲ ਜੋ ਗੋਕੇ ਦੀਆਂ ਨਾੜਾਂ ਤੋਂ ਬਣੇ ਹੁੰਦੇ ਸਨ, ਸਿਓਂ ਦਿੱਤਾ ਜਾਂਦਾ ਸੀ। ਭੇਡ ਜਾਂ ਬੱਕਰੇ ਦੇ ਮੂੰਹ ਵਾਲੇ ਹਿੱਸਾ ਨੂੰ ਹੀ ਮਸ਼ਕ ਦਾ ਮੂੰਹ ਬਣਾਇਆ ਜਾਂਦਾ ਸੀ। ਖੱਲ ਨੂੰ ਚੰਗੀ ਤਰਾਂ ਸਿਓਂ ਲੈਣ ਤੋਂ ਬਾਅਦ ਮਸ਼ਕ ਉੱਤੇ ਇੱਕ ਵੱਧਰੀ ਲਗਾਈ ਜਾਂਦੀ ਸੀ ਤਾਂ ਜੋ ਮਸ਼ਕ ਨੂੰ ਮੋਢਿਆਂ ਤੇ ਚੁੱਕਿਆ ਜਾ ਸਕੇ। ਹਵਾਲੇਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 226-227 |
Portal di Ensiklopedia Dunia