ਮਹਾਂ ਸਿੰਘ
ਮਹਾਂ ਸਿੰਘ (1765–1792)[1] ਸ਼ੁੱਕਰਚੱਕੀਆ ਮਿਸਲ ਦਾ ਸਰਦਾਰ ਸੀ। ਉਹ ਆਪਣੇ ਪਿਤਾ ਚੜਤ ਸਿੰਘ ਦੀ ਮੌਤ ਤੋਂ ਬਾਅਦ ਇਸ ਮਿਸਲ ਦੇ ਸਰਦਾਰ ਬਣੇ। ਉਹ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਨ। ਉਹਨਾਂ ਨੇ ਜੱਸਾ ਸਿੰਘ ਰਾਮਗੜੀਆ ਨਾਲ ਗੱਠਜੋੜ ਕਰਕੇ ਕਨ੍ਹੱਈਆ ਮਿਸਲ ਦੀ ਸ਼ਕਤੀ ਬਹਤੁ ਘਟਾ ਦਿੱਤੀ। ਮਹਾਂ ਸਿੰਘ ਖ਼ਾਲਸਾ ਸਮਾਚਾਰ ਦੇ ਸੰਪਾਦਕ ਸਨ। ਸ਼ੁੱਕਰਚੱਕੀਆ ਮਿਸਲ ਦਾ ਸਰਦਾਰਸ਼ੁੱਕਰਚੱਕੀਆ ਮਿਸਲ ਦੇ ਨਵੇਂ ਸਰਦਾਰ ਦੇ ਰੂਪ ਵਿੱਚ ਮਹਾਂ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਗਵਰਨਰ ਨੂਰ ਉਦ ਦੀਨ ਬਾਮੇਜ਼ੀ ਨੂੰ ਹਰਾ ਕੇ ਰੋਹਤਾਸ ਦੇ ਕਿਲ੍ਹੇ ਨੂੰ ਆਪਣੇ ਅਧੀਨ ਕੀਤਾ। ਉਸਨੇ ਜੈ ਸਿੰਘ ਕਨ੍ਹੱਈਆ ਨਾਲ ਮਿਲ ਕੇ ਰਸੂਲ ਨਗਰ ਨੂੰ ਚਾਰ ਮਹੀਨੇ ਘੇਰੀ ਰੱਖਿਆ ਅਤੇ ਪੀਰ ਮੁਹੰਮਦ ਅਤੇ ਚੱਠਾ ਲੀਡਰਾਂ ਨੂੰ ਹਰਾਇਆ। ਇਸ ਨਾਲ ਉਸਦੇ ਮਾਣ ਵਿੱਚ ਬਹੁਤ ਵਾਧਾ ਹੋਇਆ ਕਿਉਂਕਿ ਇਹ ਸਰਦਾਰ ਭੰਗੀ ਮਿਸਲ [2] ਦੇ ਵਫ਼ਾਦਾਰ ਸਨ। ਉਸਨੇ ਆਪਣੇ ਖੇਤਰ ਨੂੰ ਵਧਾਉਣ ਦਾ ਕੰਮ ਚਾਲੂ ਰੱਖਿਆ ਅਤੇ ਹੋਲੀ-ਹੋਲੀ ਪਿੰਡੀ ਭੱਟੀਆਂ, ਸਾਹੀਵਾਲ , ਈਸਾਖੇਲ , ਕੋਟਲੀ ਲੋਹਾਰਾਂ ਅਤੇ ਝੰਗ[3] ਨੂੰ ਜਿੱਤ ਲਿਆ। 1784-85 ਈ. ਵਿੱਚ ਉਸਨੇ ਜੰਮੂ ਤੇ ਹਮਲਾ ਕਰ ਦਿੱਤਾ। ਇੱਥੋਂ ਉਸਨੂੰ ਬਹੁਤ ਸਾਰਾ ਧਾਨ ਪ੍ਰਾਪਤ ਹੋਇਆ। ਇਸ ਨਾਲ ਇਹ ਮਿਸਲ ਪੰਜਾਬ ਦੀਆਂ ਮੋਢੀ ਮਿਸਲਾਂ ਵਿੱਚੋਂ ਇੱਕ ਬਣ ਗਈ। ਪਰ ਜੈ ਸਿੰਘ ਕਨ੍ਹੱਈਆ ਮਹਾਂ ਸਿੰਘ ਨਾਲ ਨਰਾਜ਼ ਹੋ ਗਿਆ ਅਤੇ ਉਸਨੇ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਮਹਾਂ ਸਿੰਘ ਨੇ ਇਸ ਵਿਵਾਦ ਦੌਰਾਨ ਜੱਸਾ ਸਿੰਘ ਰਾਮਗੜ੍ਹੀਆ ਨਾਲ ਗਠਜੋੜ ਕਰ ਲਿਆ ਅਤੇ ਕਨ੍ਹਈਆ ਮਿਸਲ ਨੂੰ ਬਟਾਲੇ ਦੀ ਲੜਾਈ ਵਿੱਚ ਹਰਾਇਆ। ਇਸ ਲੜਾਈ ਵਿੱਚ ਜੈ ਸਿੰਘ ਕਨ੍ਹੱਈਆ ਦਾ ਪੁੱਤਰ, ਗੁਰਬਖਸ਼ ਸਿੰਘ ਕਨ੍ਹੱਈਆ, ਮਾਰਿਆ ਗਿਆ। ਬਾਅਦ ਵਿੱਚ ਗੁਰਬਖਸ਼ ਸਿੰਘ ਦੀ ਵਿਧਵਾ ਸਦਾ ਕੌਰ ਨੇ ਇਸ ਮਿਸਲ ਦੀ ਵਾਗਡੋਰ ਸੰਭਾਲੀ ਅਤੇ ਆਪਣੀ ਬੇਟੀ ਦਾ ਵਿਆਹ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨਾਲ ਕਰ ਦਿੱਤਾ। ਮਹਾਂ ਸਿੰਘ ਸੋਧਰਾਂ ਨੂੰ ਜਿੱਤਣ ਦੌਰਾਨ ਮਾਰਿਆ ਗਿਆ। ਹਵਾਲੇ
|
Portal di Ensiklopedia Dunia