ਮਹਾਰਾਜਾ ਅਗਰਸੈਨ![]()
ਮਹਾਰਾਜਾ ਅਗਰਸੈਨ ਦਾ ਜਨਮ ਪ੍ਰਤਾਪ ਨਗਰ ਦੇ ਰਾਜਾ ਬੱਲਭ ਦੇ ਘਰ ਹੋਇਆ ਸੀ। ਕਿਹਾ ਜਾਂਦਾ ਹੈ ਕਿ ਮਹਾਰਾਜਾ ਅਗਰਸੈਨ[1] ਦਾ ਜਨਮ ਜੰਮੂ ਨਰੇਸ਼ ਰਾਜਾ ਹਰੀ ਵਰਮਾ ਦੀ 21ਵੀਂ ਪੀੜ੍ਹੀ ਵਿੱਚ ਹੋਇਆ ਸੀ। ਰਾਜਾ ਹਰੀ ਵਰਮਾ ਮਹਾਰਾਜਾ ਲਵ ਦੇ ਵੰਸ਼ ਵਿੱਚੋਂ ਸਨ। ਆਪ ਅਹਿੰਸਾ ਦੇ ਪੁਜਾਰੀ ਅਤੇ ਸ਼ਾਂਤੀ ਦੇ ਦੂਤ ਸਨ। ਬਚਪਨਅਗਰਸੈਨ ਨੇ ਬਚਪਨ ਵਿੱਚ ਹੀ ਵੇਦਾਂ, ਸ਼ਾਸਤਰਾਂ, ਅਸਤਰਾਂ-ਸ਼ਸਤਰਾਂ, ਰਾਜਨੀਤੀ ਅਤੇ ਅਰਥ ਨੀਤੀ ਦਾ ਗਿਆਨ ਪ੍ਰਾਪਤ ਕਰ ਲਿਆ ਸੀ। ਸਾਰੇ ਖੇਤਰਾਂ ਵਿੱਚ ਕਾਬਲ ਬਣਨ ਤੋਂ ਬਾਅਦ ਇਨ੍ਹਾਂ ਦਾ ਵਿਆਹ ਨਾਗਾਂ ਦੇ ਰਾਜਾ ਕੁਮੁਦ ਦੀ ਪੁੱਤਰੀ ਮਾਧਵੀ ਨਾਲ ਹੋਇਆ। ਰਾਜਾ ਬੱਲਭ ਨੇ ਸੰਨਿਆਸ ਲੈ ਕੇ ਅਗਰਸੈਨ ਨੂੰ ਰਾਜ-ਭਾਗ ਸੌਂਪ ਦਿੱਤਾ ਸੀ। ਆਪ ਨੇ ਬੜੀ ਨਿਪੁੰਨਤਾ ਨਾਲ ਰਾਜ ਦਾ ਸੰਚਾਲਨ ਕਰਦੇ ਹੋਏ ਇਸ ਦਾ ਵਿਸਥਾਰ ਕੀਤਾ ਅਤੇ ਪਰਜਾ ਦੇ ਹਿੱਤਾਂ ਲਈ ਕੰਮ ਕੀਤਾ। ਵਰਦਾਨਮਹਾਰਾਜਾ ਅਗਰਸੈਨ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ ਅਤੇ ਧਰਮ ਵਿੱਚ ਉਹਨਾਂ ਦੀ ਡੂੰਘੀ ਰੁਚੀ ਸੀ। ਉਹਨਾਂ ਨੇ ਆਪਣੇ ਜੀਵਨ ਵਿੱਚ ਦੇਵੀ ਲੱਛਮੀ ਤੋਂ ਇਹ ਵਰਦਾਨ ਹਾਸਲ ਕੀਤਾ ਕਿ ਜਦੋਂ ਤਕ ਉਹਨਾਂ ਦੇ ਕੁੱਲ ਵਿੱਚ ਲੱਛਮੀ ਦੇਵੀ ਦੀ ਅਰਾਧਨਾ ਹੁੰਦੀ ਰਹੇਗੀ, ਉਦੋਂ ਤਕ ਅਗਰਕੁੱਲ ਧਨ ਤੇ ਅਮੀਰੀ ਨਾਲ ਖ਼ੁਸ਼ਹਾਲ ਰਹੇਗਾ।[2][3] ਵੰਸ਼ਜ਼ਮਹਾਰਾਜਾ ਅਗਰਸੈਨ ਦੇ 17 ਪੁੱਤਰ ਹੋਏ, ਜਿਹਨਾਂ ਤੋਂ 17 ਗੋਤਾਂ ਚੱਲੀਆਂ, ਜਿਹਨਾਂ ਦੇ ਨਾਂ ਇਨ੍ਹਾਂ ਦੇ ਨਾਵਾਂ ’ਤੇ ਹੀ ਰੱਖੇ ਗਏ। ਇਨ੍ਹਾਂ ਦੇ 17 ਪੁੱਤਰ ਰਾਜਾਂ ਸਿਸ਼ੂ ਨਾਗ ਮਗਧ ਨਰੇਸ਼ ਦੇ 9ਵੇਂ ਪੁੱਤਰ ਵਾਸਕੀ ਦੀਆਂ 17 ਧੀਆਂ ਨਾਲ ਵਿਆਹੇ ਗਏ। ਗੋਤਮਹਾਰਾਜਾ ਅਗਰਸੈਨ ਦੇ ਸਤਾਰਾਂ ਪੁਤਰਾਂ ਤੋਂ ਸਤਾਰਾਂ ਗੋਤ ਜੋ ਇਹ ਹਨ: ਗਰਗ, ਬਾਂਸਲ, ਬਿੰਦਲ, ਭੰਦਲ, ਧਰਨ, ਐਰਨ, ਗੋਇਲ, ਜਿੰਦਲ, ਕਾਂਸਲ, ਕੁਛਲ, ਮਧੂਕੁਲ, ਮੰਗਲਅ, ਮਿੱਤਲ, ਨੰਗਲ, ਸਿੰਘਲ, ਟਾਇਲ, ਟਿੰਗਲ ਆਦਿ। ਬਾਉਲੀਮਹਾਰਾਜਾ ਅਗਰਸੈਨ ਨੇ ਬਾਉਲੀ ਦਾ ਨਿਰਮਾਣ ਜੋ ਭਾਰਤੀ ਦੁਆਰਾ ਇਮਾਰਤਸਾਜ ਦਾ ਇੱਕ ਨਮੁਨਾ ਮੰਨਿਆ ਹੈ ਇਹ 60 ਮੀਟਰ ਲੰਬੀ ਅਤੇ 15 ਮੀਟਰ ਚੋੜੀ ਹੈ ਜੋ ਕਨਾਟ ਪੈਲੇਸ ਦੇ ਨੇੜੇ ਨਵੀਂ ਦਿਲੀ ਵਿਖੇ ਬਣੀ ਹੋਈ ਹੈ ਦਾ ਨਿਰਮਾਣ ਮਹਾਭਾਰਤ ਦੇ ਸਮੇਂ ਕਰਵਾਇਆ|[4] ![]() ਬਾਹਰੋ ਲੋਕਾਂ ਲਈ ਅਦੇਸ਼ਮਹਾਰਾਜਾ ਅਗਰਸੈਨ ਨੇ ਆਪਣੇ ਰਾਜ ਵਿੱਚ ਬਾਹਰ ਤੋਂ ਆ ਕੇ ਵਸਣ ਵਾਲੇ ਪਰਿਵਾਰਾਂ ਲਈ ਇਹ ਆਦੇਸ਼ ਜਾਰੀ ਕੀਤਾ ਕਿ ਜੋ ਵੀ ਪਰਿਵਾਰ ਉਹਨਾਂ ਦੇ ਰਾਜ ਵਿੱਚ ਵਸਣਾ ਚਾਹੇ, ਉਸ ਨੂੰ ਉਸ ਰਾਜ ਦਾ ਹਰ ਵਿਅਕਤੀ ਇੱਕ ਸਿੱਕਾ ਅਤੇ ਇੱਕ ਜੋੜਾ ਇੱਟ ਭੇਟ ਕਰੇਗਾ ਤਾਂ ਕਿ ਕੋਈ ਵੀ ਵਿਅਕਤੀ ਰਾਜ ਵਿੱਚ ਗ਼ਰੀਬ ਨਾ ਰਹੇ। ਇਹ ਵੀ ਵਿਵਸਥਾ ਕੀਤੀ ਗਈ ਕਿ ਕਿਸੇ ਵੀ ਵਿਅਕਤੀ ਦੀ ਜੇਕਰ ਮਾਲੀ ਹਾਨੀ ਹੁੰਦੀ ਹੈ ਤਾਂ ਉਹ ਰਾਜੇ ਤੋਂ ਕਰਜ਼ਾ ਲੈ ਸਕਦਾ ਹੈ ਅਤੇ ਖ਼ੁਸ਼ਹਾਲ ਹੋਣ ’ਤੇ ਉਸ ਨੂੰ ਵਾਪਸ ਦੇ ਸਕਦਾ ਹੈ। ਟਿਕਟ ਜਾਰੀ ਹੋਈਭਾਰਤ ਸਰਕਾਰ ਨੇ ਮਹਾਰਾਜਾ ਅਗਰਸੈਨ ਦੀ 5100ਵੀਂ ਜੈਅਤੀ ਸਮੇਂ 1976 ਵਿੱਚ ਉਹਨਾਂ ਦੇ ਸਨਮਾਨ ਵਿੱਚ ਟਿਕਟ ਜ਼ਾਰੀ ਕੀਤਾ। ਯੱਗ ਅਤੇ ਦਸਵਾਂ ਦਸੋਦਮਹਾਰਾਜਾ ਅਗਰਸੈਨ ਨੇ 18 ਯੱਗ ਕੀਤੇ ਸਨ। ਉਸ ਸਮੇਂ ਹਰ ਵਿਅਕਤੀ ਰੱਬ ਦੇ ਨਾਮ ਅਤੇ ਆਪਣੇ ਰਾਜ ਤੇ ਧਾਰਮਿਕ ਕਾਰਜਾਂ ਲਈ ਆਮਦਨ ਦਾ ਦਸਵਾਂ ਹਿੱਸਾ ਕੱਢਦਾ ਸੀ। ਰਾਜ ਦਾ ਹਰ ਵਿਅਕਤੀ ਆਪਣਾ ਗੁਜ਼ਾਰਾ ਵਪਾਰ ਸਾਧਨਾਂ ਰਾਹੀਂ ਕਰਦਾ ਸੀ ਪਰ ਮੁਸੀਬਤ ਆਉਣ ’ਤੇ ਸਾਰੇ ਵਰਗਾਂ ਦੇ ਲੋਕ ਜੰਗ ਲਈ ਤਿਆਰ ਹੋ ਜਾਂਦੇ ਸਨ। ਇਹ ਮਹਾਰਾਜਾ ਅਗਰਸੈਨ ਦੀ ਵਿਚਾਰਧਾਰਾ ਦਾ ਪ੍ਰਭਾਵ ਹੀ ਹੈ ਕਿ ਅੱਜ ਵੀ ਅਗਰਵਾਲ ਭਾਈਚਾਰੇ ਦੇ ਲੋਕ ਸ਼ਾਕਾਹਾਰੀ, ਅਹਿੰਸਕ ਅਤੇ ਧਰਮ ਨੂੰ ਪ੍ਰਣਾਏ ਹੋਏ ਹਨ। ਹੋਰ ਦੇਖੋ
ਹਵਾਲੇ
|
Portal di Ensiklopedia Dunia