ਮਹਾਰਾਜਾ ਹੀਰਾ ਸਿੰਘ
ਮਹਾਰਾਜਾ ਹੀਰਾ ਸਿੰਘ (18 ਦਸੰਬਰ 1843 – 24 ਦਸੰਬਰ 1911) ਨਾਭਾ ਰਿਆਸਤ ਦੇ ਮਹਾਰਾਜਾ ਸਨ।[1] ਜ਼ਿੰਦਗੀਮੁੱਢਲਾ ਜੀਵਨਹੀਰਾ ਸਿੰਘ ਦਾ ਜਨਮ ਬਡਰੁਖਾਂ, ਜੀਂਦ ਰਿਆਸਤ, ਵਿਖੇ 18 ਦਸੰਬਰ 1843 ਨੂੰ ਹੋਇਆ ਸੀ। ਉਹ ਸਰਦਾਰ ਸੁਖਾ ਸਿੰਘ (ਮੌਤ 1852) ਦਾ ਦੂਜਾ ਪੁਤਰ ਸੀ। ਉਸ ਦੇ ਮੁਢਲੇ ਜੀਵਨ ਬਾਰੇ ਬਹੁਤਾ ਕੁਝ ਪਤਾ ਨਹੀਂ। ਨਾਭਾ ਰਿਆਸਤ ਦੇ ਰਾਜਾ ਭਗਵਾਨ ਸਿੰਘ ਦੀ 3 ਮਈ 1871 ਨੂੰ ਤਪਦਿਕ ਰੋਗ ਕਾਰਨ ਮੌਤ ਹੋ ਗਈ। ਰਾਜਾ ਭਗਵਾਨ ਸਿੰਘ ਦੇ ਔਲਾਦ ਨਾ ਹੋਣ ਅਤੇ ਫੂਲ ਬੰਸੀ ਹੋਣ ਕਾਰਨ ਮਹਾਰਾਜਾ ਹੀਰਾ ਸਿੰਘ 10 ਅਗਸਤ 1871 ਨੂੰ ਰਾਜਗੱਦੀ ਮਿਲੀ। ਯਾਦਗਾਰੀ ਕੰਮਮਹਾਰਾਜਾ ਹੀਰਾ ਸਿੰਘ ਆਪਣੇ ਰਾਜਕਾਲ ਦੌਰਾਨ ਅਨੇਕ ਯਾਦਗਾਰੀ ਕੰਮ ਕੀਤੇ। ਮਹਾਰਾਜਾ ਹੀਰਾ ਸਿੰਘ ਨੇ ਲਾਹੌਰ ਵਿਖੇ ਖ਼ਾਲਸਾ ਪ੍ਰਿਟਿੰਗ ਪ੍ਰੈਸ ਸਥਾਪਿਤ ਕਰਨ ਲਈ ਧਨ ਮੁਹਈਆ ਕੀਤਾ, ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੀ ਮਦਦ ਕੀਤੀ ਅਤੇ ਸਿੱਖ ਵਿਆਹ ਲਈ 'ਅਨੰਦ ਕਾਰਜ' ਦੇ ਰਸਮ ਆਰੰਭ ਕੀਤੀ। ਭਾਈ ਕਾਹਨ ਸਿੰਘ ਨਾਭਾ ਨੂੰ ਅੰਗਰੇਜ਼ ਲੇਖਕ ਮੈਕਾਲਫ਼ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਅਧਿਐਨ ਅਤੇ ਖੋਜ ਕੰਮ ਲਈ ਸਹੂਲਤਾਂ ਮਹਈਆ ਕਰਵਾਉਣ ਲਈ ਵੀ ਉਸ ਦਾ ਨਾਮ ਉਘਾ ਹੈ। ਪਰਿਵਾਰਹੀਰਾ ਸਿੰਘ ਨੇ ਚਾਰ ਵਿਆਹ ਕਰਵਾਏ, ਅਤੇ ਉਨ੍ਹਾਂ ਦੇ ਅਤੇ ਦੋ ਬੱਚੇ ਸਨ ਇੱਕ ਪੁੱਤਰ ਅਤੇ ਇੱਕ ਧੀ
ਹਵਾਲੇ
|
Portal di Ensiklopedia Dunia