ਮਾਈਕਲ ਕਰੇਮਰ
ਮਾਈਕਲ ਰਾਬਰਟ ਕ੍ਰੇਮਰ (English: Michael Robert Kremer; ਜਨਮ 12 ਨਵੰਬਰ, 1964)[1] ਇੱਕ ਅਮਰੀਕੀ ਵਿਕਾਸ ਅਰਥ ਸ਼ਾਸਤਰੀ ਹੈ, ਜੋ ਇਸ ਸਮੇਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਕਾਸਸ਼ੀਲ ਸੁਸਾਇਟੀਆਂ ਦਾ ਗੇਟਸ ਪ੍ਰੋਫੈਸਰ ਹੈ। ਕ੍ਰੇਮਰ ਨੇ ਆਪਣੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੀਆਂ ਸਫਲਤਾਵਾਂ ਲਈ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਹਨ। ਉਸਨੂੰ 2019 ਵਿੱਚ ਅਰਥ ਸ਼ਾਸਤਰ ਵਿੱਚ ਯੋਗਦਾਨ ਪਾਉਣ ਲਈ ਨੋਬਲ ਪੁਰਸਕਾਰ ਵੀ ਮਿਲਿਆ।[2] ਉਹ ਅਮੈਰੀਕਨ ਅਕੈਡਮੀ ਆਫ ਆਰਟਸ ਐਂਡ ਸਾਇੰਸਜ਼ ਦਾ ਇੱਕ ਫੈਲੋ ਹੈ, ਮੈਕ ਆਰਥਰ ਫੈਲੋਸ਼ਿਪ (1997)[3] ਅਤੇ ਪ੍ਰੈਜੀਡੈਂਸ਼ੀਅਲ ਫੈਕਲਟੀ ਫੈਲੋਸ਼ਿਪ ਵੀ ਮਿਲ ਚੁੱਕੀ ਹੈ, ਅਤੇ ਵਿਸ਼ਵ ਆਰਥਿਕ ਫੋਰਮ ਨੇ ਉਸਨੂੰ ਯੰਗ ਗਲੋਬਲ ਲੀਡਰ ਨਾਮਜਦ ਕੀਤਾ ਸੀ। ਉਸਨੇ ਪੂਰੀ ਦੁਨੀਆ ਵਿੱਚ ਦੁਖੀ ਲੋਕਾਂ ਦੀ ਸਹਾਇਤਾ ਲਈ ਕਰਨ ਲਈ ਆਪਣੀ ਖੋਜ ਦਾਨੀ ਮਕਸਦਾਂ 'ਤੇ ਕੇਂਦ੍ਰਤ ਕੀਤੀ ਹੈ। ਇਨਨੋਵੇਸ਼ਨਜ਼ ਫਾਰ ਪਾਵਰਟੀ ਐਕਸ਼ਨ, ਨਾਮ ਦੀ ਸਮਾਜਿਕ ਅਤੇ ਅੰਤਰਰਾਸ਼ਟਰੀ ਵਿਕਾਸ ਦੀਆਂ ਸਮੱਸਿਆਵਾਂ ਦੇ ਹੱਲ ਲਭਣ ਅਤੇ ਮੁਲਾਂਕਣ ਕਰਨ ਲਈ ਸਮਰਪਿਤ ਇੱਕ ਨਿਊ-ਹੈਵਨ, ਕਨੈਟੀਕਟ- ਅਧਾਰਤ ਖੋਜ ਸੰਸਥਾ ਇਨੋਵੇਸ਼ਨਜ਼ ਫਾਰ ਪਵਰਟੀ ਐਕਸ਼ਨ ਵਿੱਚ ਕ੍ਰੇਮਰ ਖੋਜ ਸਹਾਇਕ ਹੈ। ਇਨੋਵੇਸ਼ਨਜ਼ ਫਾਰ ਪਵਰਟੀ ਐਕਸ਼ਨ ਵਿੱਚ ਆਪਣੇ ਕੰਮ ਤੋਂ ਇਲਾਵਾ, ਕ੍ਰੇਮਰ ਗਿਵਿੰਗ ਵ੍ਹੱਟ ਨਾਮ ਦੀ, ਗਰੀਬੀ ਰਾਹਤ ਨੂੰ ਉਤਸ਼ਾਹਤ ਕਰਨ ਵਾਲੀ ਇੱਕ ਅੰਤਰਰਾਸ਼ਟਰੀ ਸੁਸਾਇਟੀ ਦਾ ਮੈਂਬਰ ਹੈ।[4] ਕ੍ਰੇਮਰ ਵਰਲਡਟੀਚ, ਨਾਮ ਦੇ ਇੱਕ ਹਾਰਵਰਡ-ਅਧਾਰਿਤ ਸੰਗਠਨ ਦਾ ਸੰਸਥਾਪਕ ਅਤੇ ਪ੍ਰਧਾਨ ਹੈ। ਇਹ ਸੰਗਠਨ ਸੰਸਾਰ ਭਰ ਵਿੱਚ ਵਿਕਾਸਸ਼ੀਲ ਮੁਲਕਾਂ ਵਿੱਚ ਗਰਮੀਆਂ ਦੇ ਅਤੇ ਸਾਲ-ਲੰਬੇ ਪ੍ਰੋਗਰਾਮ ਚਲਾਉਂਦੀ ਹੈ ਜਿਨ੍ਹਾਂ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਹਾਲ ਹੀ ਵਿੱਚ ਹੋਏ ਗ੍ਰੈਜੂਏਟਾਂ ਨੂੰ ਵਲੰਟੀਅਰ ਅਧਿਆਪਕਾਂ ਦੇ ਤੌਰ ਤੇ ਰੱਖਦੀ ਹੈ। ਕ੍ਰੇਮਰ ਨੇ ਉੱਨਤ ਬਾਜ਼ਾਰ ਵਚਨਬੱਧਤਾ ਵੀ ਅਰੰਭ ਕੀਤੀ, ਜੋ ਵਿਕਾਸਸ਼ੀਲ ਦੇਸ਼ਾਂ ਵਿੱਚ ਵਰਤਣ ਵਾਸਤੇ ਟੀਕਿਆਂ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਅਤੇ ਸਮਾਜਿਕ ਵਿਗਿਆਨ ਵਿੱਚ ਦਖਲਅੰਦਾਜ਼ੀ ਦਾ ਮੁਲਾਂਕਣ ਕਰਨ ਲਈ ਚੁਗਵੀਆਂ ਅਜ਼ਮਾਇਸ਼ਾਂ ਦੀ ਵਰਤੋਂ ਵਾਸਤੇ ਪ੍ਰੇਰਕ ਮੈਕਾਨਿਜ਼ਮ ਬਣਾਉਣ ਉੱਤੇ ਧਿਆਨ ਕੇਂਦਰਤ ਕਰਦੀ ਹੈ। ਉਸਨੇ ਕੁਸ਼ਲ ਪੂਰਕਾਂ ਦੇ ਬਾਰੇ ਵਿੱਚ ਮਸ਼ਹੂਰ ਆਰਥਿਕ ਸਿਧਾਂਤ ਬਣਾਇਆ ਜਿਸ ਨੂੰ ਕ੍ਰੈਮਰ ਦੀ ਓ-ਰਿੰਗ ਥਿਊਰੀ ਆਫ਼ ਇਕਨਾਮਿਕ ਡੀਵੈਲਪਮੈਂਟ ਕਿਹਾ ਜਾਂਦਾ ਹੈ। ਕ੍ਰੇਮਰ ਨੇ ਵਿਸ਼ਵ ਪ੍ਰਣਾਲੀ ਦੇ ਆਬਾਦੀ ਹਾਈਪਰਬੋਲਿਕ ਵਿਕਾਸ ਦੇ ਵਰਤਾਰੇ ਦੀਆਂ ਸਭ ਤੋਂ ਕਾਇਲ ਕਰਨ ਵਾਲੀਆਂ ਵਿਆਖਿਆਵਾਂ ਵਿਚੋਂ ਇੱਕ ਦਾ ਪ੍ਰਸਤਾਵ ਪੇਸ਼ ਕੀਤਾ ਜੋ 1970 ਦੇ ਦਹਾਕੇ ਦੇ ਅਰੰਭ ਤੋਂ ਪਹਿਲਾਂ ਦੇ ਜ਼ਮਾਨੇ ਵਿੱਚ ਵੇਖੀਆਂ ਗਈਆਂ ਸੀ, ਅਤੇ ਨਾਲ ਹੀ ਜਨਸੰਖਿਆ ਤਬਦੀਲੀ ਦੇ ਆਰਥਿਕ ਤੰਤਰਾਂ ਨੂੰ ਵੀ ਸਮਝਾਇਆ। ਕ੍ਰੇਮਰ ਨੇ ਅੰਤਰਰਾਸ਼ਟਰੀ ਵਿਕਾਸ ਕੇਂਦਰ ਦੇ ਵਿਕਾਸ ਹਫ਼ਤੇ 2010 ਵਿੱਚ ਮਨੁੱਖੀ ਪੂੰਜੀ ਦੇ ਖੇਤਰ ਵਿੱਚ ਆਪਣੀ ਖੋਜ ਵੀ ਪੇਸ਼ ਕੀਤੀ ਹੈ। ਕ੍ਰੇਮਰ ਨੇ ਹਾਰਵਰਡ ਯੂਨੀਵਰਸਿਟੀ ਤੋਂ 1985 ਵਿੱਚ ਸਮਾਜਿਕ ਅਧਿਐਨ ਦੀ ਬੀ ਏ ਅਤੇ 1992 ਵਿੱਚ ਅਰਥ ਸ਼ਾਸਤਰ ਵਿੱਚ ਪੀ.ਐਚ.ਡੀ ਕੀਤੀ। ਉਹ 1992 ਤੋਂ 1993 ਤੱਕ ਮੈਸੇਚਿਉਸੇਟਸ ਇੰਸਟੀਚਿ ਊਟ ਆਫ ਟੈਕਨਾਲੌਜੀ ਵਿੱਚ ਪੋਸਟਡੌਕ ਰਿਹਾ, ਬਸੰਤ 1993 ਵਿੱਚ ਸ਼ਿਕਾਗੋ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਅਤੇ 1993 ਤੋਂ 1999 ਤੱਕ ਐਮਆਈਟੀ ਵਿੱਚ ਪ੍ਰੋਫੈਸਰ ਰਿਹਾ। 1999 ਤੋਂ, ਉਹ ਹਾਰਵਰਡ ਵਿਖੇ ਪ੍ਰੋਫੈਸਰ ਹੈ।[5] ਨੋਟ
|
Portal di Ensiklopedia Dunia