ਮਾਰਕ ਰੂਫ਼ਾਲੋ
ਮਾਰਕ ਐਲਨ ਰੂਫ਼ਾਲੋ (ਜਨਮ ਨਵੰਬਰ 22, 1967) ਇੱਕ ਅਮਰੀਕੀ ਅਦਾਕਾਰ, ਫਿਲਮ ਨਿਰਮਾਤਾ ਅਤੇ ਸਮਾਜਿਕ ਕਾਰਕੁੰਨ ਹੈ। ਉਸਨੇ ਸੀਬੀਐਸ ਸਮਰ ਪਲੇਹਾਊਸ (1989) ਦੇ ਇੱਕ ਐਪੀਸੋਡ ਤੋਂ ਸਕ੍ਰੀਨ ਤੇ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ ਦਿਸ ਇਜ਼ ਆਰ ਯੂਥ (1996), 13 ਗੋਇੰਗ ਆਨ 30 (2004), ਜ਼ੋਡਿਕ (2007), ਵੱਟ ਡਜ਼'ਨਟ ਕਿਲ ਯੂ (2008) ਆਦਿ ਫਿਲਮਾਂ ਵਿੱਚ ਨਜ਼ਰ ਆਇਆ। ਉਸਨੇ ਨਾਓ ਯੂ ਸੀ ਮੀ-2 (2016) ਵਿੱਚ ਐਫਬੀਆਈ ਦੇ ਸਪੈਸ਼ਲ ਏਜੰਟ ਡਾਇਲਨ ਰੋਡੇਸ ਦੀ ਭੂਮਿਕਾ ਨਿਭਾਈ ਸੀ। ਰੂਫ਼ਾਲੋ ਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਮਾਰਵਲ ਕਾਮਿਕ ਦੇ ਪਾਤਰ ਬਰੂਸ ਬੈਨਰ / ਹਲਕ ਦੀ ਭੂਮਿਕਾ ਨਿਭਾਉਣ 'ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ। ਫਿਰ ਉਸਨੇ ਦਿ ਅਵੈਂਜਰਸ (2012), ਆਇਰਨ ਮੈਨ-3 (2013), ਅਵੈਂਜਰਸ: ਦਿ ੲੇਜ ਆਫ ਅਲਟਰਾੱਨ (2015), ਥੋਰ: ਰੈਗਨਾਰੌਕ (2017) ਅਤੇ ਅਵੈਂਜਰਸ: ਇਨਫਨਿਟੀ ਵਾਰ (2018) ਵਿੱਚ ਕੰਮ ਕੀਤਾ। ਮੁੱਢਲਾ ਜੀਵਨਰੂਫ਼ਾਲੋ ਦਾ ਜਨਮ ਕੇਨੋਸ਼ਾ, ਵਿਸਕੋਨਸਿਨ, ਅਮਰੀਕਾ ਵਿਖੇ ਹੋਇਆ ਸੀ। ਉਸਦੀ ਮਾਂ ਮੈਰੀ ਰੋਜ਼, ਨਾਈ ਅਤੇ ਅਤੇ ਉਸਦਾ ਪਿਤਾ, ਫਰੈਂਕ ਲਾਰੈਂਸ ਰੂਫ਼ਾਲੋ ਜੂਨੀਅਰ, ਇੱਕ ਪੇਂਟਰ ਦੇ ਤੌਰ ਤੇ ਕੰਮ ਕਰਦਾ ਸੀ।[1][2] ਉਸ ਦੀਆਂ ਦੋ ਭੈਣਾਂ ਤਾਨੀਆ ਅਤੇ ਨਿਕੋਲ, ਅਤੇ ਇੱਕ ਭਰਾ, ਸਕਾਟ (2008 ਵਿੱਚ ਦਿਹਾਂਤ) ਹੈ। ਰੂਫ਼ਾਲੋ ਨੇ ਵਰਜੀਨੀਆ ਬੀਚ ਦੇ ਫਸਟ ਕੋਲੋਨੀਅਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਨਿੱਜੀ ਜੀਵਨਸੰਨ੍ਹ 2000 ਵਿੱਚ ਰੂਫ਼ਾਲੋ ਦਾ ਵਿਆਹ ਸਨਰਾਈਜ਼ ਕੋਇਗਨੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ, ਕੀਨ (ਪੁੱਤਰ) ਅਤੇ ਬੈਲਾ ਅਤੇ ਓਡੇਟ (ਧੀਆਂ) ਹਨ। ਹਵਾਲੇ
|
Portal di Ensiklopedia Dunia