ਮਾਰੀਓ ਵਾਰਗਾਸ ਯੋਸਾ
ਮਾਰੀਓ ਵਾਰਗਾਸ ਯੋਸਾ (ਸਪੇਨੀ: [ˈmaɾjo ˈβaɾɣas ˈʎosa]; ਜਨਮ 28 ਮਾਰਚ 1936) ਪੇਰੂਵੀ ਲੇਖਕ, ਸਿਆਸਤਦਾਨ, ਪੱਤਰਕਾਰ,ਨਿਬੰਧਕਾਰ, ਕਾਲਜ ਪ੍ਰੋਫੈਸਰ, 2010 ਦੇ ਸਾਹਿਤ ਲਈ ਨੋਬਲ ਪੁਰਸਕਾਰ ਲੈਣ ਵਾਲੀ ਹਸਤੀ ਹੈ।[3] ਕਿਊਬਾ ਦੀ ਕ੍ਰਾਂਤੀ ਤੋਂ ਬਾਅਦ ਜਦੋਂ ਇੱਕ ਇੱਕ ਕਰ ਕੇ ਲਾਤੀਨੀ ਅਮਰੀਕਾ ਦੇ ਛੋਟੇ ਛੋਟੇ ਦੇਸ਼ਾਂ ਦੇ ਕਈ ਗੁੰਮਨਾਮ ਲੇਖਕ ਅੰਗਰੇਜ਼ੀ ਵਿੱਚ ਅਨੁਵਾਦ ਹੋਕੇ ਪ੍ਰਸਿੱਧੀ ਦੇ ਡੰਡੇ ਚੜ੍ਹਨ ਲੱਗੇ ਤਾਂ ਸੰਸਾਰ ਸਾਹਿਤ ਵਿੱਚ ਇਸ ਘਟਨਾ ਨੂੰ ‘ਲਾਤੀਨੀ ਅਮਰੀਕੀ ਬੂਮ’ ਕਿਹਾ ਜਾਣ ਲੱਗਿਆ। ਪੀਰੂ ਵਰਗੇ ਇੱਕ ਛੋਟੇ ਦੇਸ਼ ਦਾ ਲੇਖਕ ਮਾਰੀਓ ਵਾਰਗਾਸ ਯੋਸਾ ਇਸ ਬੂਮ ਨਾਲ ਚਰਚਾ ਵਿੱਚ ਆਇਆ ਸੀ। ਉਹ ਲਾਤੀਨੀ ਅਮਰੀਕਾ ਦੇ ਆਪਣੀ ਪੀੜ੍ਹੀ ਦੇ ਮੋਹਰੀ ਲੇਖਕਾਂ ਵਿੱਚੋਂ ਹੈ ਜਿਸ ਨੇ ਲਾਤੀਨੀ ਅਮਰੀਕੀ ਬੂਮ ਦੇ ਕਿਸੇ ਹੋਰ ਲੇਖਕ ਨਾਲੋਂ ਵਧ ਸੰਸਾਰਵਿਆਪੀ ਪ੍ਰਭਾਵ ਪਾਇਆ ਹੈ।[4] ਯੋਸਾ ਨੇ ਆਪਣੇ ਨਾਵਲਾਂ ਵਿੱਚ ਸਮਕਾਲੀ ਪੇਰੂਵੀ ਸਮਾਜ ਦੀਆਂ ਵਿਡੰਬਨਾਵਾਂ ਨੂੰ ਵਿਖਾਉਣ ਲਈ ਮਾਰਕੁਏਜ਼ ਦੀ ਤਰ੍ਹਾਂ ਇਤਿਹਾਸਿਕ ਕਥਾਵਾਂ, ਮਿਥ ਨਾਲ ਜੁੜੇ ਪਾਤਰਾਂ ਦਾ ਸਹਾਰਾ ਲਿਆ। 2010 ਦਾ ਨੋਬਲ ਪੁਰਸਕਾਰ ਉਸ ਲਈ ਐਲਾਨ ਕਰਦੇ ਹੋਏ, ਸਵੀਡਿਸ਼ ਅਕੈਡਮੀ ਨੇ ਕਿਹਾ ਸੀ ਕਿ ਯੋਸਾ ਨੂੰ ਇਹ "ਸੱਤਾ ਦੀ ਸੰਰਚਨਾ ਦੀ ਨੱਕਾਸ਼ੀ ਅਤੇ ਵਿਅਕਤੀ ਦੇ ਸੰਘਰਸ਼, ਵਿਦਰੋਹ, ਅਤੇ ਹਾਰ ਦੇ ਸਿਰਜੇ ਬਿੰਬਾਂ ਲਈ" ਦਿੱਤਾ ਜਾ ਰਿਹਾ ਹੈ।[5] ਵਾਰਗਾਸ ਯੋਸਾ ਅੱਜਕੱਲ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਕਲਾਵਾਂ ਲਈ ਲੇਵਿਸ ਕੇਂਦਰ ਦੇ ਵਿਜਿਟਿੰਗ ਪ੍ਰੋਫੈਸਰ ਹਨ।[6] ਬਚਪਨ ਅਤੇ ਜਵਾਨੀਮਾਰੀਓ ਵਾਰਗਾਸ ਯੋਸਾ ਦਾ ਜਨਮ 28 ਮਾਰਚ 1936 ਨੂੰ ਪੇਰੂ ਦੇ ਸ਼ਹਿਰ ਅਰੇਕੁਇਪਾ ਵਿੱਚ ਹੋਇਆ ਸੀ। ਉਹਦੇ ਮਾਤਾ ਪਿਤਾ ਉਸ ਦੇ ਜਨਮ ਤੋਂ ਪੰਜ ਮਹੀਨੇ ਪਹਿਲਾਂ ਹੀ ਵੱਖ ਹੋ ਗਏ ਸੀ। ਉਹ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ। ਉस ਦੇ ਪਿਤਾ ਇੱਕ ਬਸ ਚਾਲਕ ਸਨ। ਆਪਣੇ ਜੀਵਨ ਦੇ ਆਰੰਭਕ 10 ਸਾਲ ਤੱਕ ਉਹ ਕੋਚਾਬੰਬਾ, ਬੋਲੀਵਿਆ, ਵਿੱਚ ਮਾਂ ਅਤੇ ਨਾਨਾ ਨਾਨੀ ਕੋਲ ਰਿਹਾ। 1946 ਵਿੱਚ ਉਹ ਪੇਰੂ ਵਿੱਚ ਪਰਤਿਆ, ਜਦੋਂ ਉਸ ਦੇ ਮਾਤਾ ਪਿਤਾ ਫਿਰ ਇਕਠੇ ਰਹਿਣ ਲੱਗੇ। ਬਾਅਦ ਵਿੱਚ ਉਹ ਮਗਡਾਲਿਨਾ ਦੈਲ ਮਾਰ, ਲੀਮਾ ਦੇ ਇੱਕ ਮੱਧ ਵਰਗੀ ਉਪਨਗਰ ਵਿੱਚਆ ਗਿਆ। ਜਦੋਂ ਉਹ 16 ਸਾਲ ਦਾ ਸੀ ਤਦ ਲੀਮਾ ਦੀਆਂ ਕਈ ਪੱਤਰਕਾਵਾਂ ਲਈ ਕੰਮ ਕਰ ਰਿਹਾ ਸੀ। ਉਸ ਦੀਆਂ ਤਦ ਦੀਆਂ ਰਚਨਾਵਾਂ ਵਿੱਚ ਅਪਰਾਧ ਕਹਾਣੀਆਂ ਮੁੱਖ ਤੌਰ 'ਤੇ ਸ਼ਾਮਿਲ ਹਨ। ਉਸ ਦੀ ਪਹਿਲੀ ਕਿਤਾਬ, ਲਾਸ ਜੇਫ਼ੇਸ, ਨਿੱਕੀਆਂ ਕਹਾਣੀਆਂ ਦਾ ਸੰਗ੍ਰਿਹ, 1958 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਦੋਂ ਉਹ 22 ਸਾਲ ਦਾ ਸੀ। ਰਚਨਾਵਾਂ
ਹਵਾਲੇ
|
Portal di Ensiklopedia Dunia