ਮਾਸਟਰ ਮਦਨ
ਮਾਸਟਰ ਮਦਨ (28 ਦਸੰਬਰ 1927 - 5 ਜੂਨ 1942) ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦਾ ਇੱਕ ਪ੍ਰਤਿਭਾਸ਼ੀਲ ਗ਼ਜ਼ਲ ਅਤੇ ਗੀਤ ਗਾਇਕ ਸੀ। ਮਾਸਟਰ ਮਦਨ ਦੇ ਬਾਰੇ ਵਿੱਚ ਬਹੁਤ ਘੱਟ ਲੋਕ ਜਾਣਦੇ ਹਨ। ਮਾਸਟਰ ਮਦਨ ਇੱਕ ਅਜਿਹਾ ਕਲਾਕਾਰ ਸੀ ਜੋ 1930 ਦੇ ਦਹਾਕੇ ਵਿੱਚ ਇੱਕ ਕਿਸ਼ੋਰ ਦੇ ਰੂਪ ਵਿੱਚ ਪ੍ਰਸਿੱਧੀ ਪ੍ਰਾਪਤ ਕਰਕੇ ਸਿਰਫ 15 ਸਾਲ ਦੀ ਉਮਰ ਵਿੱਚ 1940 ਦੇ ਦਹਾਕੇ ਵਿੱਚ ਹੀ ਸਵਰਗਵਾਸ ਹੋ ਗਿਆ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਸਟਰ ਮਦਨ ਨੂੰ ਆਕਾਸ਼ਵਾਣੀ ਅਤੇ ਅਨੇਕ ਰਿਆਸਤਾਂ ਦੇ ਦਰਬਾਰ ਵਿੱਚ ਗਾਉਣ ਲਈ ਬਹੁਤ ਉੱਚੀ ਰਕਮ ਦਿੱਤੀ ਜਾਂਦੀ ਸੀ। ਮਾਸਟਰ ਮਦਨ ਉਸ ਸਮੇਂ ਦੇ ਪ੍ਰਸਿੱਧ ਗਾਇਕ ਕੁੰਦਨ ਲਾਲ ਸਹਿਗਲ ਦੇ ਬਹੁਤ ਕਰੀਬ ਸਨ ਜਿਸ ਦਾ ਕਾਰਨ ਦੋਨਾਂ ਦਾ ਹੀ ਜਲੰਧਰ ਦਾ ਨਿਵਾਸੀ ਹੋਣਾ ਸੀ। ਜੀਵਨਜਨਮਮਾਸਟਰ ਮਦਨ ਦਾ ਜਨਮ 28 ਦਸੰਬਰ 1927 ਵਿੱਚ ਖਾਨਖਾਨਾ,ਪੰਜਾਬ ਦੇ ਜਲੰਧਰ ਜਿਲ੍ਹੇ ਦਾ ਇੱਕ ਪਿੰਡ, ਹੁਣ 'ਨਵਾਂਸ਼ਹਿਰ' ਵਿੱਚ ਹੋਇਆ। ਗਾਇਕੀਮਾਸਟਰ ਮਦਨ ਨੇ 3 ਸਾਲ ਦੀ ਨਾਜ਼ੁਕ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ। ਮਾਸਟਰ ਮਦਨ ਨੇ ਪਹਿਲੀ ਵਾਰ ਸਰਵਜਨਿਕ ਤੌਰ 'ਤੇ ਧਰਮਪੁਰ ਦੇ ਹਸਪਤਾਲ ਦੁਆਰਾ ਆਯੋਜਿਤ ਰੈਲੀ ਵਿੱਚ ਗਾਇਆ ਸੀ। ਜਦੋਂ ਉਨ੍ਹਾਂ ਦੀ ਉਮਰ ਸਿਰਫ ਸਾਢੇ ਤਿੰਨ ਸਾਲ ਸੀ। ਮਾਸਟਰ ਮਦਨ ਨੂੰ ਸੁਣ ਕੇ ਸਰੋਤੇ ਦਰਸ਼ਕ ਮੰਤਰਮੁਗਧ ਹੋ ਗਏ। ਉਨ੍ਹਾਂ ਨੂੰ ਉਸ ਸਮੇਂ ਕਈ ਗੋਲਡ ਮੈਡਲ ਮਿਲੇ ਅਤੇ ਉਸਦੇ ਬਾਅਦ ਵੀ ਮਿਲਦੇ ਰਹੇ। ਉਸ ਦੇ ਬਾਅਦ ਮਾਸਟਰ ਮਦਨ ਅਤੇ ਉਨ੍ਹਾਂ ਦੇ ਵੱਡੇ ਭਰਾ ਨੇ ਪੂਰੇ ਭਾਰਤ ਦਾ ਦੌਰਾ ਕੀਤਾ ਅਤੇ ਕਈ ਰਿਆਸਤਾਂ ਦੇ ਸ਼ਾਸਕਾਂ ਤੋਂ ਕਈ ਇਨਾਮ ਜਿੱਤੇ। ਮਾਸਟਰ ਮਦਨ ਨੇ ਜਲੰਧਰ ਸ਼ਹਿਰ ਦੇ ਪ੍ਰਸਿੱਧ ਹਰਵੱਲਭ ਮੇਲੇ ਵਿੱਚ ਗਾਇਆ ਸੀ ਅਤੇ ਉਸ ਦੇ ਬਾਅਦ ਸ਼ਿਮਲੇ ਵਿੱਚ ਵੀ ਗਾਇਆ ਸੀ। ਸ਼ਿਮਲਾ ਵਿੱਚ ਕਈ ਅਤੇ ਉਲੇਖਣੀ ਗਾਇਕ ਵੀ ਆਏ ਸਨ ਲੇਕਿਨ ਹਜਾਰਾਂ ਲੋਕ ਕੇਵਲ ਮਾਸਟਰ ਮਦਨ ਨੂੰ ਹੀ ਸੁਣਨ ਲਈ ਵਿਆਕੁਲ ਸਨ। ਉਸ ਨੇ ਆਪਣੇ ਛੋਟੇ ਜੇਹੇ ਜੀਵਨ ਵਿੱਚ 8 ਗਾਣੇ ਰਿਕਾਰਡ ਕਰਵਾਏ ਅਤੇ ਇਹ ਸਾਰੇ ਅੱਜ ਆਮ ਹੀ ਉਪਲਬਧ ਹਨ। ਮੌਤਮਾਸਟਰ ਮਦਨ ਦੀ ਮੌਤ 5 ਜੂਨ 1942 ਵਿੱਚ ਹੋਈ। ਉਸ ਦੀ ਮੌਤ ਦੇ ਕਾਰਨ ਬਾਰੇ ਬਹੁਤ ਸਾਰੀਆਂ ਅਫਵਾਹਾਂ ਪ੍ਰਚੱਲਿਤ ਹਨ। ਗੀਤਮਾਸਟਰ ਮਦਨ ਦੇ 8 ਰਿਕਾਰਡ ਕੀਤੇ ਗੀਤਾਂ ਦੀ ਸੂਚੀ :-
ਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Master Madan ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia