ਮਾਹਵਾਰੀ![]() ਮਾਹਵਾਰੀ ਜਾਂ ਮਾਸਕ ਧਰਮ ਔਰਤ ਦੀ ਬੱਚੇਦਾਨੀ ਦੇ ਅੰਦਰਲੀ ਲਾਈਨਿੰਗ ਤੋਂ ਲਹੂ ਅਤੇ ਮਿਊਕੋਸਲ ਟਿਸ਼ੂ ਦਾ ਯੋਨੀ ਦੁਆਰਾ ਨਿਯਮਤ ਨਿਕਾਸ ਹੈ।[1] 80% ਦੇ ਲਗਪਗ ਔਰਤਾਂ ਮਾਹਵਾਰੀ ਤੋਂ ਪਹਿਲਾਂ ਕੁਝ ਲੱਛਣ ਹੋਣ ਦੀ ਖ਼ਬਰ ਦਿੰਦੀਆਂ ਹਨ।[2] ਜਿਸ ਵਕਤ ਔਰਤ ਦੇ ਸਰੀਰ ਅੰਦਰ ਇੱਕ ਅੰਡਾ ਵਿਕਸਣ ਲਗਦਾ ਹੈ, ਬੱਚੇਦਾਨੀ ਦੇ ਅੰਦਰਲੇ ਪਾਸੇ ਮੋਟੀ ਅਤੇ ਨਰਮ ਤਵਚਾ ਦੀ ਲਾਈਨਿੰਗ ਵੀ ਬਣਨ ਲਗਦੀ ਹੈ। ਅੰਡਾ ਵਿਕਸਤ ਹੋਣ ਮਗਰੋਂ ਗਰਭ ਨਲੀਆਂ ਵੱਲ ਆ ਜਾਂਦਾ ਹੈ ਅਤੇ ਸਪਰਮ ਨਾਲ ਸੰਯੋਗ ਦੀ ਉਡੀਕ ਕਰਦਾ ਹੈ। ਜੇਕਰ ਦੋਨਾਂ ਦਾ ਸੰਗਮ ਨਾ ਹੋ ਸਕੇ ਤਾਂ ਅੰਡਾ ਖੁਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਕੁ ਹਫਤਿਆਂ ਅੰਦਰ ਬੱਚੇਦਾਨੀ ਅੰਦਰਲੀ ਲਾਈਨਿੰਗ ਅਤੇ ਅੰਡਾ ਮਾਸ ਅਤੇ ਖੂਨ ਦੇ ਟੁਕੜਿਆਂ ਦੇ ਰੂਪ ਵਿੱਚ ਯੋਨੀ ਰਾਹੀਂ ਬਾਹਰ ਆ ਜਾਂਦੇ ਹਨ।[1] ਫਿਰ ਇੱਕ ਹੋਰ ਅੰਡਾ ਦੂਜੇ ਅੰਡਕੋਸ਼ ਵਿੱਚ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਅਮਲ 9-10 ਸਾਲ ਦੀ ਉਮਰ ਤੋਂ ਲਗਾਤਾਰ 50 - 60 ਸਾਲ ਦੀ ਉਮਰ ਤੱਕ ਚੱਲਦਾ ਰਹਿੰਦਾ ਹੈ। ਲਹੂ ਦਾ ਵਹਾਅ 2 ਤੋਂ 7 ਦਿਨਾਂ ਤੱਕ ਰਹਿੰਦਾ ਹੈ। ਮਾਹਵਾਰੀ ਪ੍ਰਕਿਰਿਆ 45 ਤੋਂ 55 ਸਾਲ ਤੱਕ ਦੀ ਉਮਰ ਵਿੱਚ ਬੰਦ ਹੋ ਜਾਂਦੀ ਹੈ ਜਿਸ ਨੂੰ ਮੀਨੋਪਾਜ਼ ਕਿਹਾ ਜਾਂਦਾ ਹੈ। ਇਹ ਗਰਭ ਦੌਰਾਨ ਵੀ ਬੰਦ ਹੋ ਜਾਂਦੀ ਹੈ।[3] ਹਵਾਲੇ
|
Portal di Ensiklopedia Dunia