ਮਿਆਂਮਾਰ ਦਾ ਭੂਗੋਲ
![]() ![]() ਮਿਆਂਮਾਰ (ਬਰਮਾ ਵੀ ਕਿਹਾ ਜਾਂਦਾ ਹੈ) ਦੱਖਣ-ਪੂਰਬੀ ਏਸ਼ੀਆ ਦਾ ਇੱਕ ਦੇਸ਼ ਹੈ। ਮਿਆਂਮਾਰ ਦਾ ਕੁੱਲ ਖੇਤਰ 6,76,578 ਕਿਲੋਮੀਟਰ ਹੈ ਜੋ ਕਿ ਦਰਜਾਬੰਦੀ ਪੱਖੋਂ 40ਵੇਂ ਸਥਾਨ 'ਤੇ ਆਉਂਦਾ ਹੈ। ਇਸ ਦੇਸ਼ ਦਾ ਜ਼ਿਆਦਾਤਰ ਖੇਤਰ ਚਿਨ ਪਹਾੜੀਆਂ ਅਤੇ ਕਚਿਨ ਪਰਬਤੀ ਖੇਤਰ ਨੇ ਘੇਰਿਆ ਹੋਇਆ ਹੈ। ਇਹ ਦੇਸ਼ ਭਾਰਤ ਦੇ ਬਿਲਕੁਲ ਨਜ਼ਦੀਕ ਹੈ। ਜਲਵਾਯੂਬਰਮਾ ਵਿੱਚ ਤਿੰਨ ਪ੍ਰਕਾਰ ਦੀਆਂ ਰੁੱਤਾਂ ਹਨ- ਗਰਮ ਰੁੱਤ, ਸਰਦ ਰੁੱਤ ਅਤੇ ਵਰਖਾ ਰੁੱਤ। ਇਰਾਵਦੀ ਨਦੀ ਦੀ ਉੱਪਰੀ ਘਾਟੀ ਭਾਵ ਕਿ ਖੁਸ਼ਕ ਖੇਤਰ ਗਰਮ ਰੁੱਤ ਵਿੱਚ ਬਹੁਤ ਗਰਮ ਅਤੇ ਸਰਦ ਰੁੱਤ ਵਿੱਚ ਬਹੁਤ ਠੰਡਾ ਹੋ ਜਾਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਇਹ ਖੇਤਰ ਸਮੁੰਦਰੀ ਤੱਟ ਦੇ ਨੇੜੇ ਹੈ। ਇਥੇ ਬਰਫ਼ੀਲੀ ਵਰਖਾ ਨਹੀਂ ਹੁੰਦੀ ਪਰੰਤੂ ਕਚਿਨ ਦੀਆਂ ਪਹਾੜੀਆਂ ਦੇ ਉੱਤਰ ਵਿੱਚ ਕੁਝ ਚੋਟੀਆਂ ਲਗਭਗ ਅੱਠ ਮਹੀਨੇ ਤੱਕ ਬਰਫ਼ ਨਾਲ ਢਕੀਆਂ ਰਹਿੰਦੀਆਂ ਹਨ। ਵਰਖਾ ਰੁੱਤ ਇੱਥੇ ਅੱਧੀ ਮਈ ਤੋਂ ਸ਼ੁਰੂ ਅਤੇ ਮੱਧ-ਅਕਤੂਬਰ ਤੱਕ ਸਮਾਪਤ ਹੋ ਜਾਂਦੀ ਹੈ। ਅੰਤਿਮ ਸਮੇਂ ਕੁਝ ਤੂਫ਼ਾਨ ਵੀ ਆਉਂਦੇ ਰਹਿੰਦੇ ਹਨ। ਅਰਾਕਾਨ ਅਤੇ ਤਿਨਾਸਿਰਿਮ ਪਰਬਤ-ਸ਼੍ਰੇਣੀਆਂ ਦੇ ਤਟੀ ਭਾਗ ਵਿੱਚ ਸਾਲ ਵਿੱਚ ਵਰਖਾ ਲਗਭਗ 200 ਤੋਂ 250 ਇੰਚ, ਯਾਂਗੋਨ ਦੇ ਖੇਤਰ ਵਿੱਚ ਲਗਭਗ 100 ਇੰਚ ਅਤੇ ਖੁਸ਼ਕ ਭਾਗ ਵਿੱਚ ਕੇਵਲ 30 ਇੰਚ ਤੱਕ ਹੀ ਹੁੰਦੀ ਹੈ। ਸਰਦ ਰੁੱਤ ਦੇ ਅੰਤਿਮ ਸਮੇਂ ਕਚਿਨ ਪਹਾੜੀਆਂ ਵਿੱਚ ਵਰਖਾ ਹੁੰਦੀ ਹੈ ਪਰੰਤੂ ਮੱਧ ਦਾ ਖੁਸ਼ਕ ਖੇਤਰ ਫਿਰ ਵੀ ਖੁਸ਼ਕ ਹੀ ਰਹਿੰਦਾ ਹੈ।[1] ![]() ਨਦੀਆਂ ਅਤੇ ਨਹਿਰਾਂਮਿਆਂਮਾਰ ਦੀ ਸਭ ਤੋਂ ਪ੍ਰਸਿੱਧ ਨਦੀ ਇਰਾਵਦੀ ਹੈ। ਇਹ ਲਗਭਗ 2,170 ਕਿਲੋਮੀਟਰ (1,348 ਮੀਲ) ਲੰਬੀ ਨਦੀ ਹੈ ਅਤੇ ਇਹ ਕਚਿਨ ਪਹਾੜੀਆਂ ਦੇ ਉੱਤਰ ਵਿੱਚੋਂ ਨਿਕਲਦੀ ਹੈ। ਇਸਦੀ ਸਹਾਇਕ ਨਦੀ ਚਿੰਦਵਿਨ ਮਿੰਗਯਾਂਗ ਦੇ ਸਥਾਨ 'ਤੇ ਆ ਕੇ ਸੰਗਮ ਬਣਾਉਂਦੀ ਹੈ।[2] ਡੈਲਟਾ ਦੇ ਭਾਗ ਵਿੱਚ ਇਸਦੀਆਂ ਸ਼ਾਖਾਵਾਂ ਲਗਭਗ 200 ਮੀਲ ਦੀ ਚੌੜਾਈ ਤੱਕ ਫ਼ੈਲੀਆਂ ਹੋਈਆਂ ਹਨ। ਮਿਆਂਮਾਰ ਲਈ ਇਹ ਨਦੀ ਓਨਾਂ ਹੀ ਮਹੱਤਵ ਰੱਖਦੀ ਹੈ ਜਿੰਨਾਂ ਕਿ ਗੰਗਾ ਉੱਤਰੀ ਭਾਰਤ ਲਈ। ਇੱਥੋਂ ਦੀ ਦੂਸਰੀ ਪ੍ਰਸਿੱਧ ਨਦੀ ਸਾਲਵੀਨ ਹੈ ਜੋ ਕਿ 2,815 ਕਿਲੋਮੀਟਰ (1749 ਮੀਲ) ਲੰਬੀ ਹੈ ਅਤੇ ਇਹ ਸ਼ਾਨ ਦੇ ਉੱਤਰ ਵਿੱਚ ਯੂਨਾਨ ਦੀਆਂ ਪਰਬਤ-ਸ਼੍ਰੇਣੀਆਂ ਵਿੱਚੋਂ ਨਿਕਲ ਕੇ ਦੱਖਣ ਵਿੱਚ ਮੋਲਮੀਨ ਦੇ ਸਥਾਨ 'ਤੇ ਜਾ ਡਿਗਦੀ ਹੈ।[3] [4] ਮਿਆਂਮਾਰ ਵਿੱਚ ਕੁਝ ਪ੍ਰਸਿੱਧ ਨਹਿਰਾਂ ਵੀ ਪਾਈਆਂ ਜਾਂਦੀਆਂ ਹਨ। ਸਭ ਤੋਂ ਮਹੱਤਵਪੂਰਨ ਮਾਂਡਲੇ ਨਹਿਰ ਹੈ। ਇਸ ਨਹਿਰ ਦੀ ਖੁਦਾਈ 1902 ਵਿੱਚ ਕੀਤੀ ਗਈ ਸੀ। ਦੂਸਰੀ ਸਵੀਬੋ ਨਹਿਰ ਅਤੇ ਤੀਸਰੀ ਮਹੱਤਵਪੂਰਨ ਮੋਨ ਨਹਿਰ ਹੈ। ਇਹਨਾਂ ਨਹਿਰਾਂ ਰਾਹੀਂ ਸਿੰਜਾਈ ਵੀ ਕੀਤੀ ਜਾਂਦੀ ਹੈ। ਮਿਆਂਮਾਰ ਦੀਆਂ ਮੁੱਖ ਚੋਟੀਆਂ
ਹਵਾਲੇ |
Portal di Ensiklopedia Dunia