ਮਿਤਾਲੀ ਰਾਜ
ਮਿਤਾਲੀ ਰਾਜ ਦਾ ਜਨਮ 3 ਦਿਸਬਰ 1982 ਨੂੰ ਹੋਇਆ ਸੀ। ਇਹ ਭਾਰਤੀ ਮਹਿਲਾ ਕ੍ਰਿਕੇਟ ਦੀ ਕਪਤਾਨ ਸੀ। ਇਹ ਟੈਸਟ ਮੈਚ ਵਿੱਚ ਦੋਹਰੇ ਸ਼ਤਕ ਬਣਾਉਣ ਵਾਲੀ ਪਹਿਲੀ ਮਹਿਲਾ ਸੀ। ਸ਼ੁਰੂ ਦਾ ਜੀਵਨਮਿਤਾਲੀ ਰਾਜ ਦਾ ਜਨਮ 3 ਦਸੰਬਰ 1982 ਨੂੰ ਜੋਧਪੁਰ, ਰਾਜਸਥਨ ਵਿੱਚ ਹੋਇਆ ਸੀ। ਉਨ੍ਹਾਂ ਨੇ ਭਰਤਨਾਟਿਅਮ ਡਾਂਸ ਵਿੱਚ ਵੀ ਟ੍ਰੇਨਿਗ ਪ੍ਰਾਪਤ ਕਿਤੀ ਹੈ ਅਤੇ ਕਈ ਸਟੇਜ ਪ੍ਰੋਗਰਾਮ ਵੀ ਕੀਤੇ ਹਨ। ਕ੍ਰਿਕੇਟ ਦੇ ਕਾਰਣ ਹੀ ਉਹ ਆਪਣੀ ਭਰਤਨਾਟਿਅਮ ਦੀਆ ਕਲਾਸਾਂ ਤੋਂ ਬਹੁਤ ਸਮੇਂ ਤੱਕ ਦੂਰ ਰਹਿੰਦੀ ਸੀ। ਉਸ ਦੇ ਅਧਿਆਪਕ ਨੇ ਉਸ ਨੂੰ ਡਾਂਸ ਅਤੇ ਕ੍ਰਿਕੇਟ ਵਿੱਚੋਂ ਇੱਕ ਚੁਣਨਦੀ ਸਲਾਹ ਦਿਤੀ। ਉਨ੍ਹਾਂ ਦੀ ਮਾਂ ਲੀਲਾ ਰਾਜ ਇੱਕ ਅਧਿਕਾਰੀ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਡੋਰਾਏ ਰਾਜ ਸੀ। ਉਹ ਬੈਂਕ ਵਿੱਚ ਨੋਕਰੀ ਕਰਨ ਤੋਂ ਬਾਅਦ ਏਅਰ ਫੋਰਸ ਵਿੱਚ ਸੀ। ਉਹ ਆਪ ਵੀ ਇੱਕ ਕ੍ਰਿਕੇਟਰ ਰਹੇ ਹਨ। ਖੇਡ ਜੀਵਨਹੈਦਰਾਬਾਦ ਦੀ ਮਿਤਾਲੀ ਰਾਜ ਨੇ ਇੱਕ ਦਿਵਸੀਯ ਅੰਤਰਰਾਸ਼ਟਰੀ ਮੈਚ ਵਿੱਚ 1999 ਵਿੱਚ ਪਹਿਲੀ ਵਾਰੀ ਭਾਗ ਲਿਆ। ਇਹ ਮੈਚ ਮਿਲਟਨ ਕਿਨੇਸ, ਆਯਰਲੈਂਡ ਵੀਹ ਹੋਇਆ ਸੀ। ਜਿਸ ਵਿੱਚ ਮਿਤਾਲੀ ਨੇ ਨਾਬਾਦ 114 ਰਨ ਬਣਾਏ। ਉਨ੍ਹਾਂ ਨੇ 2001-2002 ਵਿੱਚ ਲਖਨਊ ਵਿੱਚ ਇੰਗਲੈਂਡ ਦੇ ਵਿਰੁੱਧ ਪਹਿਲਾ ਟੈਸਟ ਮੈਚ ਖੇਡਿਆ। ਮਿਤਾਲੀ ਰਾਜ ਜਦੋਂ ਪਹਿਲੀ ਵਾਰ ਅੰਤਰਰਾਸ਼ਟਰੀ ਟੈਸਟ ਮੈਚ ਵਿੱਚ ਸ਼ਾਮਿਲ ਹੋਈ,ਅਤੇ ਬਿਨਾ ਕੋਈ ਰਨ ਬਣਾਏ ਜੀਰੋ ਤੇ ਆਉਟ ਹੋ ਗਈ। ਇਨਾਮ
ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia