ਮਿਲਾਨ ( or ;[1] Italian: Milano [miˈlaːno] (
ਸੁਣੋ); Lombard, Milanese variant: Milan [miˈlã])[2] ਇਟਲੀ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲੀ ਸ਼ਹਿਰ ਹੈ ਅਤੇ ਲੋਂਬਾਰਦੀਆ ਇਲਾਕੇ ਦੀ ਰਾਜਧਾਨੀ ਹੈ। ਮੂਲ ਸ਼ਹਿਰ ਦੀ ਆਬਾਦੀ 13 ਲੱਖ ਹੈ ਅਤੇ ਸਾਰੇ ਸ਼ਹਿਰੀ ਇਲਾਕੇ ਦੀ ਕੁੱਲ ਆਬਾਦੀ 50 ਲੱਖ ਹੈ ਜੋ ਕਿ ਸਾਰੇ ਯੂਰਪੀ ਸੰਘ ਵਿੱਚ ਆਬਾਦੀ ਦੇ ਪੱਖ ਤੋਂ 5ਵਾਂ ਸ਼ਹਿਰ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇ ਵਿਕਾਸ ਤੋਂ ਬਾਅਦ ਮਿਲਾਨ ਦੇ ਨਾਲ ਲਗਦੇ ਇਲਾਕਿਆਂ ਵਿੱਚ ਆਬਾਦੀ ਬਹੁਤ ਜ਼ਿਆਦਾ ਹੋ ਗਈ ਜਿਸਨੂੰ ਵੱਡਾ ਮਿਲਾਨ ਵੀ ਕਿਹਾ ਜਾਂਦਾ ਹੈ ਅਤੇ ਜਿਸਦੀ ਆਬਾਦੀ 70 ਤੋਂ 100 ਲੱਖ ਹੈ[3][4][5][6] ਅਤੇ ਇਸ ਵਿੱਚ ਮਿਲਾਨ, ਬੇਰਗਾਮੋ, ਕੋਮੋ, ਲੇਚੋ, ਲੋਦੀ, ਮੋਂਸਾ ਤੇ ਬਰੀਆਂਸਾ, ਪਾਵੀਆ, ਵਾਰੇਸੇ ਅਤੇ ਨੋਵਾਰਾ ਸੂਬੇ ਸ਼ਾਮਲ ਹਨ।
ਇਤਿਹਾਸ
ਪੁਰਾਤਨ ਕਾਲ
400 ਈਪੂ ਦੌਰਾਨ ਕੈਲਟਿਕ ਇੰਸੂਬਰੀ ਲੋਕਾਂ ਨੇ ਮਿਲਾਨ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਵਿੱਚ ਰਹਿਣਾ ਸ਼ੁਰੂ ਕੀਤਾ।[7] 222 ਈਪੂ ਵਿੱਚ ਰੋਮਨ ਲੋਕਾਂ ਨੇ ਇਸ ਜਗ੍ਹਾ ਉੱਤੇ ਕਬਜ਼ਾ ਕਰ ਲਿਆ ਅਤੇ ਇਸਦਾ ਨਾਂ ਮੇਦੀਓਲੈਨਮ ਰੱਖ ਦਿੱਤਾ।
ਹਵਾਲੇ
ਨੋਟਸ