ਮਿਸ ਮਾਰਵਲ (ਟੈਲੀਵਿਜ਼ਨ ਲੜੀ)ਮਿਸ ਮਾਰਵਲ ਇੱਕ ਆਉਣ ਵਾਲੀ ਅਮਰੀਕੀ ਟੈਲੀਵਿਜ਼ਨ ਲੜ੍ਹੀ ਹੈ, ਜੋ ਕਿ ਮਾਰਵਲ ਕੌਮਿਕਸ ਦੀ ਕਿਰਦਾਰ ਕਮਾਲਾ ਖ਼ਾਨ / ਮਿਸ ਮਾਰਵਲ 'ਤੇ ਅਧਾਰਿਤ ਹੈ ਅਤੇ ਇਸਨੂੰ ਬਿਸ਼ਾ ਕੇ. ਅਲੀ ਨੇ ਡਿਜ਼ਨੀ+ ਸਟ੍ਰੀਮਿੰਗ ਸੇਵਾ ਲਈ ਬਣਾਇਆ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਸੱਤਵੀਂ ਟੈਲੀਵਿਜ਼ਨ ਲੜ੍ਹੀ ਹੋਵੇਗੀ, ਜਿਸਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਹੋਵੇਗਾ ਅਤੇ ਇਸ ਦੀ ਕਹਾਣੀ ਐੱਮਸੀਯੂ ਦੀਆਂ ਫਿਲਮਾਂ ਨਾਲ਼ ਵੀ ਸਿੱਧੀ ਜੁੜੀ ਹੋਵੇਗੀ। ਅਲੀ ਨੇ ਮੁੱਖ-ਲੇਖਕ ਹੋਣ ਦਾ ਜ਼ਿੰਮਾ ਸਾਂਭਿਆ ਹੈ ਅਤੇ ਆਦਿਲ ਅਲ ਅਰਬੀ ਅਤੇ ਬਿਲਾਲ ਫੱਲਾਹ ਇਸਦੇ ਮੁੱਖ ਨਿਰਦੇਸ਼ਕ ਹਨ। ਮਿਸ ਮਾਰਵਲ 8 ਜੂਨ, 2022 ਨੂੰ ਜਾਰੀ ਹੋਣ ਦੀ ਤਾਕ ਵਿੱਚ ਹੈ, ਅਤੇ ਇਸ ਵਿੱਚ ਕੁੱਲ ਛੇ ਐਪੀਸੋਡਜ਼ ਹੋਣਗੇ। ਇਹ ਐੱਮਸੀਯੂ ਦੇ ਫੇਜ਼ 4 ਦਾ ਹਿੱਸਾ ਹੋਵੇਗੀ। ਇਹ ਲੜ੍ਹੀ ਦ ਮਾਰਵਲਜ਼ (2023) ਫਿਲਮ ਲਈ ਬੁਨਿਆਦ ਦਾ ਵੀ ਕੰਮ ਕਰੇਗੀ, ਜਿਸ ਵਿੱਚ ਇਮਾਨ ਵੇਲਾਨੀ ਮੁੜ ਮਿਸ ਮਾਰਵਲ / ਕਮਾਲਾ ਖ਼ਾਨ ਦਾ ਕਿਰਦਾਰ ਕਰੇਗੀ। ਲੜ੍ਹੀ ਤੋਂ ਪਹਿਲਾਂਕਮਾਲਾ ਖ਼ਾਨ, ਜੋ ਕਿ ਅਵੈਂਜਰਜ਼ ਦੀ ਇੱਕ ਬਹੁਤ ਵੱਡੀ ਪ੍ਰਸ਼ੰਸਕ ਹੈ, ਖਾਸਕਰ ਕੈਰਲ ਡੈਨਵਰਜ਼ / ਕੈਪਟਨ ਮਾਰਵਲ ਦੀ, ਸਮਾਜ ਵਿੱਚ ਰਲਣ-ਮਿਲਣ ਵਿੱਚ ਔਖ਼ ਮਹਿਸੂਸ ਕਰਦੀ ਹੈ ਉਦੋਂ ਤੱਕ ਜਦੋਂ ਤੱਕ ਉਸ ਨੂੰ ਉਸਦੀਆਂ ਕਾਬਲੀਅਤਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਅਦਾਕਾਰ ਅਤੇ ਕਿਰਦਾਰ
|
Portal di Ensiklopedia Dunia