ਮੀਤ ਭਰਾ
ਮੀਤ ਭਰਾ ਜਾਂ ਮੀਤ ਬਰੋਸ ਬਾਲੀਵੁੱਡ ਦੇ ਸੰਗੀਤ ਨਿਰਦੇਸ਼ਕਾਂ ਦੀ ਜੋੜੀ ਹੈ, ਜੋ ਗਵਾਲੀਅਰ, ਮੱਧ ਪ੍ਰਦੇਸ਼, ਭਾਰਤ ਨਾਲ ਸੰਬੰਧ ਰੱਖਦੇ ਹਨ।[1] ਇਸ ਜੋੜੀ ਵਿੱਚ ਮਨਮੀਤ ਸਿੰਘ ਅਤੇ ਹਰਮੀਤ ਸਿੰਘ ਦੋ ਭਰਾ ਹਨ। ਅੰਜਨ ਭੱਟਾਚਾਰੀਆ ਦੇ ਸਹਿਯੋਗ ਕਾਰਨ ਪਹਿਲਾਂ ਇਹਨਾਂ ਨੂੰ ਮੀਤ ਬਰੋਸ ਅੰਜਨ ਕਿਹਾ ਜਾਂਦਾ ਸੀ।[2] ਮੀਤ ਭਰਾ, ਬੇਬੀ ਡੌਲ ਗਾਣੇ ਲਈ ਚਰਚਾ ਵਿੱਚ ਆੲੇ ਸਨ ਅਤੇ ਫਿਰ ਚਿੱਟੀਆਂ ਕਲਾਈਆਂ ਗਾਣੇ ਨੇ ਉਹਨਾਂ ਨੂੰ ਹੋਰ ਸਫਲਤਾ ਦਿੱਤੀ। ਇਹ ਦੋਵੇਂ ਗਾਣੇ ਕਨਿਕਾ ਕਪੂਰ ਵੱਲੋਂ ਗਾੲੇ ਗੲੇ ਸਨ। ਇਨ੍ਹਾਂ ਗਾਣਿਆ ਨੇ ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਜਿਵੇਂ ਕਿ ਬੈਸਟ ਸੰਗੀਤ ਡਾਇਰੈਕਟਰ ਲਈ ਫਿਲਮਫੇਅਰ ਅਵਾਰਡ, ਬੈਸਟ ਸੰਗੀਤ ਡਾਇਰੈਕਟਰ ਲਈ ਸਕਰੀਨ ਅਵਾਰਡ, ਅਤੇ ਵਧੀਆ ਸੰਗੀਤ ਨਿਰਦੇਸ਼ਕ ਲਈ ਆਈਫਾ ਅਵਾਰਡ ਜਿਤਾੲੇ ਸਨ।[3][4][5] ਮੁੱਢਲਾ ਜੀਵਨ ਅਤੇ ਕਰੀਅਰਮਨਮੀਤ ਸਿੰਘ ਅਤੇ ਹਰਮੀਤ ਸਿੰਘ ਗਵਾਲੀਅਰ ਤੋਂ ਦੋਨੋਂ ਸਕੇ ਭਰਾ ਹਨ। ਉਨ੍ਹਾਂ ਦੀ ਮੁੱਢਲੀ ਸਿੱਖਿਆ ਗਵਾਲੀਅਰ ਵਿੱੱਚ ਹੋਈ ਸੀ। ਇਸ ਤੋਂ ਬਾਅਦ ਉਹ ਉੱਚ ਸਿੱਖਿਆ ਲਈ ਮੁੰਬਈ ਚਲੇ ਗਏ। ਉਨ੍ਹਾਂ ਨੇ ਟੀਵੀ ਲੜੀਵਾਰਾਂ ਅਤੇ ਬਾਲੀਵੁੱਡ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਪਰ ਉਨ੍ਹਾਂ ਦੇ ਗੀਤ "ਜੋਗੀ ਸਿੰਘ ਬਰਨਾਲਾ ਸਿੰਘ" ਦੀ ਕਾਮਯਾਬੀ ਦੇ ਬਾਅਦ, ਉਨ੍ਹਾਂ ਨੇ ਅਦਾਕਾਰੀ ਨੂੰ ਛੱਡ ਦਿੱਤਾ ਅਤੇ ਸੰਗੀਤ ਦੀ ਚੋਣ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਫਿਲਮਾਂ ਵਿੱਚ ਸੰਗੀਤ ਨਿਰਦੇਸ਼ਕ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੋਹਾਂ ਨੇ ਸੰਗੀਤ ਵਿੱਚ ਕੋਈ ਰਸਮੀ ਸਿੱਖਿਆ ਪ੍ਰਾਪਤ ਨਹੀਂ ਕੀਤੀ। ਦੋਵਾਂ ਨੇ ਟੀਵੀ ਸੀਰੀਅਲ ਕਿਊਂਕੀ ਸਾਸ ਭੀ ਕਭੀ ਬਾਹੂ ਥੀ ਅਤੇ ਸ਼ਗਨ ਵਿੱਚ ਕੰਮ ਕੀਤਾ ਹੈ। ਅਦਾਕਾਰੀ ਛੱਡਣ ਤੋਂ ਬਾਅਦ, ਮੀਤ ਭਰਾਵਾਂ ਨੇ ਬਾਲੀਵੁੱਡ ਵਿੱਚ ਸੰਗੀਤ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ। ਅੰਜਨ ਭੱਟਾਚਾਰੀਆ ਨਾਲ ਮਿਲ ਕੇ ਉਹਨਾਂ ਨੇ ਮੀਤ ਬਰੋਸ ਅੰਜਨ ਦੀ ਤਿੱਗੜੀ ਬਣਾਈ। ਤਿੰਨਾਂ ਨੇ ਕਈ ਗਾਣੇ ਲਈ ਸੰਗੀਤ ਬਣਾਇਆ ਅਤੇ ਗਾਣੇ ਗਾੲੇ। ਅੰਜਨ ਭੱਟਾਚਾਰੀਆ ਨੇ ਦੋਵਾਂ ਤੋਂ ਵੱਖ ਹੋ ਕੇ ਆਪਣਾ ਸੰਗੀਤ ਕਾਰੋਬਾਰ ਸ਼ੁਰੂ ਕੀਤਾ। ਮੀਤ ਭਰਾਵਾਂ ਨੇ "ਮੀਤ ਬਰੋਸ ਰਿਕਾਰਡਿੰਗ ਸਟੂਡਿਓ" ਨਾਮਕ ਆਪਣਾ ਖੁਦ ਦਾ ਰਿਕਾਰਡਿੰਗ ਸਟੂਡੀਓ ਵੀ ਖੋਲ੍ਹਿਆ। ਨਿੱਜੀ ਜੀਵਨਵੱਡੇ ਭਰਾ ਮਨਮੀਤ ਨੇ 2002 ਵਿੱਚ ਕ੍ਰਿਸ਼ਮਾ ਮੋਦੀ ਨਾਲ ਵਿਆਹ ਕੀਤਾ ਅਤੇ ਇਸ ਸਮੇਂ ਉਨ੍ਹਾਂ ਦੀ ਇੱਕ ਧੀ ਹੈ। ਕ੍ਰਿਸ਼ਮਾ ਹਿੰਦੀ ਟੀ.ਵੀ. ਸੀਰੀਅਲਜ਼ ਵਿੱਚ ਕੰਮ ਕਰਦੀ ਹੈ। ਛੋਟੇ ਭਰਾ ਹਰਮੀਤ ਦਾ ਵਿਆਹ ਸ਼ੇਫਾਲੀ ਜਾਰੀਵਾਲ ਨਾਲ ਹੋਇਆ ਸੀ, ਪਰ ਕੁਝ ਸਾਲ ਬਾਅਦ ਉਨ੍ਹਾਂ ਦੋਵਾਂ ਦਾ ਤਲਾਕ ਹੋ ਗਿਆ ਅਤੇ ਹਰਮੀਤ ਨੇ 2010 ਵਿੱਚ ਸੁਨੈਨਾ ਸਿੰਘ ਨਾਲ ਵਿਆਹ ਕਰਵਾ ਲਿਆ। ਉਹਨਾਂ ਦਾ ਇੱਕ ਪੁੱਤਰ ਹੈ। ਹਵਾਲੇ
|
Portal di Ensiklopedia Dunia