ਮੁਮਤਾਜ਼
ਜਨਮ ਮੁਮਤਾਜ਼ ਅਸਕਰੀ
(1947-07-31 ) 31 ਜੁਲਾਈ 1947 (ਉਮਰ 77) ਨਾਗਰਿਕਤਾ ਬ੍ਰਿਟਿਸ਼ ਪੇਸ਼ਾ ਅਦਾਕਾਰਾ, ਮਾਡਲ ਸਰਗਰਮੀ ਦੇ ਸਾਲ 1952–1978 ਜੀਵਨ ਸਾਥੀ ਮਯੂਰ ਮਾਧਵਨੀ (ਵਿਆਹ 1974) ਰਿਸ਼ਤੇਦਾਰ ਮਲਿਕਾ (ਭੈਣ) ਰੰਧਾਵਾ (ਦੇਵਰ) ਸ਼ਾਦ ਰੰਧਾਵਾ (ਭਤੀਜੀ) ਫਰਦੀਨ ਖਾਨ (ਜਵਾਈ) ਫਿਰੋਜ਼ ਖਾਨ]] (ਸਸੁਰ) ਰੋਪੇਸ਼ ਕੁਮਾਰ (ਚਾਚੇ ਦਾ ਮੁੰਡਾ)
ਮੁਮਤਾਜ਼ ਮਾਧਵਨੀ (ਜਨਮ 31 ਜੁਲਾਈ 1947[ 1] ) ਇੱਕ ਭਾਰਤੀ ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਾਡਲ ਹੈ।
ਕੈਰੀਅਰ
ਮੁਮਤਾਜ਼ 2010 ਵਿਚ
ਮੁਮਤਾਜ਼ ਨੇ ਬਾਲ ਕਲਾਕਾਰ ਵਜੋਂ ਹੀ ਸੋਨੇ ਕੀ ਚਿੜੀਆਂ (1958) ਵਿੱਚ ਨਜ਼ਰ ਆਈ ਅਤੇ ਨੌਜਵਾਨ ਕਲਾਕਾਰ ਵਜੋਂ ਉਹ ਫਿਲਮ ਵੱਲਹ ਕਆ ਬਾਤ ਹੈ, ਸਟ੍ਰੀ ਅਤੇ Sਹਰਾ ਵਿੱਚ 1960 ਦੇ ਸ਼ੁਰੂ ਵਿੱਚ ਨਜ਼ਰ ਆਈ। ਇੱਕ ਏ ਕਲਾਸ ਅਦਾਕਾਰਾ ਵਜੋਂ ਉਹ ਫਿਲਮ ਗਹਿਰਾ ਦਾਗ [ 2] ਵਿੱਚ ਫਿਲਮ ਦੇ ਹੀਰੋ ਦੀ ਭੈਣ ਦੀ ਭੂਮਿਕਾ ਵਿੱਚ ਨਜ਼ਰ ਆਈ। ਉਸ ਤੋਂ ਬਾਅਦ ਉਸਨੂੰ ਇੱਕ ਸਫਲ ਰਹੀ ਫਿਲਮ ਮੁਝੇ ਜੀਣੇ ਦੋ ਵਿੱਚ ਛੋਟਾ ਰੋਲ ਮਿਲਿਆ। ਉਸ ਤੋਂ ਬਾਅਦ ਉਹ 16 ਫਿਲਮਾਂ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਈ ਜਿਨ੍ਹਾਂ ਵਿੱਚ ਸ਼ਾਮਿਲ ਫਿਲਮਾਂ ਸਨਫੋਲਾਦ , ਵੀਰ ਭੀਮਸੈਨ , ਟਾਰਜ਼ਨ ਕਮਜ਼ ਇਨ ਦਿੱਲੀ , ਸਿਕੰਦਰ-ਈ-ਆਜ਼ਮ , ਰੁਸਤਮੇ -ਏ-ਹਿੰਦ , ਰਾਕਾ ਅਤੇ ਡਾਕੂ ਮੰਗਲ ਸਿੰਘ ਜਿਹੜੀ ਫ੍ਰੀਸਟਾਈਲ ਪਹਿਲਵਾਨ ਦਾਰਾ ਸਿੰਘ ਨਾਲ ਸੀ, ਜਿਸ ਨਾਲ ਉਸ ਨੂੰ ਸਟੰਟ-ਫਿਲਮ ਹੀਰੋਇਨ ਵਜੋਂ ਵੀ ਜਾਣਿਆ ਗਿਆ। ਅਤੇ ਲੇਬਲ ਕੀਤਾ ਗਿਆ ਸੀ ਦੇ ਰੂਪ ਵਿੱਚ ਇੱਕ ਸਟੰਟ-ਫਿਲਮ ਹੈਰੋਇਨ। ਇਸ ਫਿਲਮ ਵਿੱਚ ਦਾਰਾ ਸਿੰਘ ਦਾ ਮਿਹਨਤਾਨਾ 450,000 ਰੁਪਏ ਪ੍ਰਤੀ ਫਿਲਮ ਅਤੇ ਮੁਮਤਾਜ਼ ਦਾ ਮਹਟਣਾ 250,000 ਰੁਪਏ ਪ੍ਰਤੀ ਫਿਲਮ ਹੋ ਗਿਆ।[ 3]
ਉਸ ਤੋਂ ਬਾਅਦ ਉਸਨੇ ਰਾਜ ਖੋਸਲਾ ਦੀ ਫਿਲਮ ਦੋ ਰਾਸਤੇ (1969) ਫਿਲਮ ਤੀ। ਰਾਜੇਸ਼ ਖੰਨਾ ਨੇ ਮੁਮਤਾਜ਼ ਨੂੰ ਇਸ ਫਿਲਮ ਨਾਲ ਵੱਡੀ ਸਟਾਰ ਬਣਾ ਦਿੱਤਾ, ਜਦਕਿ ਡਾਇਰੈਕਟਰ ਖੋਸਲਾ ਨੇ ਉਸਨੂੰ ਚਾਰ ਗੀਤਾ ਵਿੱਚ ਮਾਮੂਲੀ ਜਿਹੀ ਭੂਮਿਕਾ ਦਿੱਤੀ ਸੀ।[ 4] ਇਸ ਫਿਲਮ ਵਿੱਚ ਮੁਮਤਾਜ਼ ਦੀ ਭੂਮਿਕਾ ਚਾਹੇ ਛੋਟੀ ਸੀ ਪਰ ਇਹ ਫਿਲਮ ਉਸਨੂੰ ਬਹੁਤ ਪਸੰਦ ਸੀ। 1969 ਵਿੱਚ ਰਾਜੇਸ਼ ਖੰਨਾ ਦੇ ਨਾਲ ਉਸ ਦੀਆਂ ਫਿਲਮਾਂ ਦੋ ਰਾਸਤੇ ਅਤੇ ਬੰਧਨ ਕਮਾਈ ਦੇ ਪੱਖ ਤੋਂ ਵਧੀਆ ਰਹੀਆਂ, ਦੋਹਾਂ ਫਿਲਮਾਂ ਨੇ ਕ੍ਰਮ ਵਾਰ 65 ਲੱਖ ਅਤੇ 28 ਲੱਖ ਦੀ ਆਮਦਨੀ ਕੀਤੀ।[ 5] ਰਾਜਿੰਦਰ ਕੁਮਾਰ ਦੇ ਨਾਲ ਫਿਲਮ ਟਾਂਗੇਵਾਲਾ ਵਿੱਚ ਮੁੱਖ ਭੂਮਿਕਾ ਕੀਤੀ। ਸ਼ਸ਼ੀ ਕਪੂਰ ਨੇ ਉਸਨੂੰ ਸਟੰਟ ਹੀਰੋਇਨ ਹੋਣ ਕਾਰਨ ਫਿਲਮ ਸੱਚਾ ਜੂਠਾ ਵਿੱਚ ਨਹੀਂ ਲਿਆ ਸੀ, ਪਰ ਬਾਅਦ ਵਿੱਚ ਉਸਨੇ ਚੋਰ ਮਚਾਏ ਛੋਰ ਫਿਲਮ ਮੁਮਤਾਜ਼ ਨਾਲ ਹੀ ਕੀਤੀ। 1973 ਵਿੱਚ ਧਰਮਿੰਦਰ ਨਾਲ ਫਿਲਮ ਲੋਫ਼ਰ ਅਤੇ ਝੀਲ ਕੇ ਉਸ ਪਰ ।
ਉਸ ਨੇ ਪਸੰਦੀਦਾ ਫਿਲਮ ਖਿਲੋਨਾ (1970) ਵਿੱਚ ਵਧੀਆ ਭੂਮਿਕਾ ਲਈ ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ, ਮੁਮਤਾਜ਼ ਨੂੰ ਖੁਸ਼ੀ ਸੀ ਕੇ ਦਰਸ਼ਕਾਂ ਨੇ ਉਸਦੀ ਭਾਵਨਾਤਮਕ ਭੂਮਿਕਾ ਨੂੰ ਸਵੀਕਾਰ ਕੀਤਾ। ਮੁਮਤਾਜ਼ ਨੇ ਧਰਮਿੰਦਰ , ਫਿਰੋਜ਼ਸ਼ਾਹ ਖਾਨ, ਸੰਜੀਵ ਕੁਮਾਰ ਅਤੇ ਬਿਸਵਜੀਤ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ। ਰਾਜੇਸ਼ ਖੰਨਾ ਨਾਲ ਉਸਦੀਆਂ 10 ਫਿਲਮਾਂ ਸਨ।[ 6]
ਫਿਲਮੋਗ੍ਰਾਫੀ
ਸਾਲ
ਸਿਰਲੇਖ
ਭੂਮਿਕਾ
ਨੋਟਸ
1961
ਸਟ੍ਰੀ
1962
ਵੱਲਹ ਕਆ ਬਾਤ ਹੈ
ਮਾਲਾ-ਕੇਲੇ ਵਾਲੀ
1963
ਸੇਹਰਾ
ਜੂਹੀ
1963
ਰੁਸਤਮ ਸੋਹਰਾਬ
ਸ਼ੇਹਰੂ
1963
ਮੁਝੇ ਜੀਨੇ ਦੋ
ਫਰੀਦਾ- ਦਾਰੇ ਦੀ ਭੈਣ
1963
ਗਹਰਾ ਦਾਗ
ਆਸ਼ਾ
1963
ਫ਼ੌਲਾਦ
ਰਾਜਕੁਮਾਰੀ ਪਦਮਾ
1964
ਵੀਰ ਭੀਮਸੈਨ
1964
ਸਮਸੋਨ
ਪ੍ਰਿੰਸਿਸ ਸ਼ੇਰਾਂ
1964
ਕਵਾਲੀ ਕੀ ਰਾਤ
1964
ਹਰਕੁਲਸ
1964
ਬਾਗ਼ੀ
1964
ਆਂਧੀ ਔਰ ਤੂਫਾਨ
1965
ਟਾਰਜਨ
ਰੇਖਾ
1965
ਕਿੰਗ ਕੋਂਗ
1965
ਸਨ ਆਫ ਹਾਤਿਮ ਤਾਈਂ
1965
ਸਿਕੰਦਰੇ ਆਜ਼ਮ
ਸਿੰਥਿਯਾ
1965
ਰੁਸਤਮੇ ਹਿੰਦ
1965
ਰਾਕਾ
1965
ਮੇਰੇ ਸਨਮ
ਕਾਮਿਨੀ(ਕਮੋਂ)
1965
ਖ਼ਾਨਦਾਨ
ਨੀਲੀਮਾ
1965
ਕਾਜਲ
ਝਰਨਾ
1965
ਜਾਦੂਈ ਅੰਗੂਠੀ
1965
ਹਮ ਦੀਵਾਨੇ
1965
ਦੋ ਦਿਲ
ਅਲਬੇਲੀ
1965
ਬੋਕਸਰ
1965
ਬਹੁ ਬੇਟੀ
ਸਾਵਿਤ੍ਰੀ
1966
ਜੇ ਰਾਤ ਫਿਰ ਨਾ ਆਏਗੀ
ਰੀਟਾ
1966
ਸਾਵਨ ਕੀ ਘਟਾ
ਸਲੋਨੀ
1966
ਸਾਜ਼ ਔਰ ਆਵਾਜ਼
1966
ਰੁਸਤਮ ਕੌਣ
1966
ਪਿਆਰ ਕੀਏ ਜਾ
ਮੀਨਾ ਪ੍ਰਿਆਦਰਸ਼ਨੀ
1966
ਪਤੀ ਪਤਨੀ
ਕਾਲਾ
1966
ਲੜਕਾ ਲੜਕੀ
ਆਸ਼ਾ
1966
ਜਵਾਨ ਮਰਦ
1966
ਡਾਕੂ ਮੰਗਲ ਸਿੰਘ
ਪ੍ਰਿੰਸਿਸ ਅਰੁਣਾ
1966
ਦਾਦੀ ਮਾਂ
ਸੀਮਾ
1966
ਸੂਰਜ
ਕਲਾਵਤੀ
1967
ਵੋ ਕੋਈ ਔਰ ਹੋਗਾ
ਸੀਮਾ
1967
ਰਾਮ ਔਰ ਸ਼ਾਮ
ਸ਼ਾਂਤੀ
1967
ਪੱਥਰ ਕੇ ਸਨਮ
ਮੀਨਾ
1967
ਹਮਰਾਜ਼
ਸ਼ਬਨਮ
1967
ਦੋ ਦੁਸ਼ਮਣ
1967
ਸੀ.ਆਈ.ਡੀ. 909
ਰੇਸ਼ਮਾ
1967
ਚੰਦਨ ਕਾ ਪਲਣਾ
ਸਾਧਨਾ
1967
ਬੂੰਦ ਜੋ ਬਣ ਜਾਏ ਮੋਤੀ
ਸ਼ੇਫਾਲੀ
1967
ਬਗ਼ਦਾਦ ਕੀ ਰਾਤੇ
1967
ਆਗ
ਪਾਰੋ
1968
ਮੇਰੇ ਹਮਦਮ ਮੇਰੇ ਦੋਸਤ
ਮੀਨਾ
1968
ਜੁੰਗ ਔਰ ਅਮਨ
1968
ਜਹਾਂ ਮਿਲੇ ਧਰਤੀ ਆਕਾਸ਼
1968
ਗੋਲਡਨ ਆਇਜ਼ ਸਿਕ੍ਰ੍ਟ ਏਜੇਂਟ 007
1968
ਗੌਰੀ
ਗੀਤਾ
1968
ਬ੍ਰਹਮਚਾਰੀ
ਰੂਪਾ ਸ਼ਰਮਾ
1968
ਆਪਣੇ ਘਰ ਆਪਣੀ ਕਹਾਣੀ
1969
ਸ਼ਰਤ
ਸਪਨਾ ਸਿੰਘ
1969
ਮੇਰੇ ਯਾਰ ਮੇਰੇ ਦੁਸ਼ਮਣ
1969
ਮੇਰੇ ਦੋਸਤ
1969
ਜਿਗਰੀ ਦੋਸਤ
ਸ਼ੋਭਾ ਦਾਸ
1969
ਦੋ ਰਾਸਤੇ
ਰੀਨਾ
1969
ਬੰਦਨ
ਗੌਰੀ ਮਲੀਕਰਮ
1969
ਆਪਣਾ ਖੂਨ ਆਪਣਾ ਦੁਸ਼ਮਣ
1969
ਆਦਮੀ ਔਰ ਇਨਸਾਨ
ਰੀਟਾ
1970
ਸੱਚਾ ਜੂਠਾ
ਮੀਨਾ / ਰੀਟਾ
1970
ਪਰਦੇਸ਼ੀ
ਮੈਨਾ
1970
ਖਿਲੋਨਾ
ਚਾਂਦ
1970
ਹੁਮਜੋਲੀ
ਮੀਨਾ
ਮਹਿਮਾਨ ਭੂਮਿਕਾ
1970
ਹਿਮੰਤ
ਮਾਲਤੀ
1970
ਏਕ ਨੰਨੀ ਮੁੰਨੀ ਲੜਕੀ ਥੀ
1970
ਭਾਈ ਭਾਈ
ਬਿਜਲੀ
1970
ਮਾਂ ਔਰ ਮਮਤਾ
ਮੇਰੀ
1971
ਮੇਲਾ
ਲਾਜੋ
1971
ਲੜਕੀ ਪਸੰਦ ਹੈ
1971
ਕਠਪੁਤਲੀ
ਨਿਸ਼ਾ
1971
ਏਕ ਨਾਰੀ ਏਕ ਬ੍ਰਹਮਚਾਰੀ
ਮੀਨਾ
1971
ਦੁਸ਼ਮਣ
ਫੂਲਮਤੀ
1971
ਚਾਹਤ
1971
ਉਪਾਸਨਾ
ਸ਼ਾਲੂ (ਨਾਲੇ ਕਿਰਨ)
1971
ਤੇਰੇ ਮੇਰੇ ਸਪਨੇ
ਨਿਸ਼ਾ ਪਟੇਲ / ਨਿਸ਼ਾ ਕੁਮਾਰੀ
1971
ਹਰੇ ਰਾਮਾ ਹਰੇ ਕ੍ਰਿਸ਼ਨਾ
ਸ਼ਾਂਤੀ
1972
ਟਾਂਗੇਵਾਲਾ
ਪਾਰੋ / ਚੰਦਿਕਾਂ
1972
ਸ਼ਰਾਰਤ
ਰਾਧਾ / ਮੀਤਾ
1972
ਪਿਆਰ ਦੀਵਾਨਾ
ਮਮਤਾ
1972
ਗੋਮਤੀ ਕੇ ਕਿਨਾਰੇ
ਰੋਸ਼ਨੀ
1972
ਧੜਕਨ
ਰੇਖਾ ਪ੍ਰਸ਼ਾਦ
1972
ਅਪਰਾਧ
ਮੀਨਾ / ਰੀਟਾ
1972
ਆਪਣਾ ਦੇਸ਼
ਚੰਦਾ /ਮਾਦਮੇ ਪਪੋਲੋਲੀਤਾ
1972
ਰੂਪ ਤੇਰਾ ਮਸਤਾਨਾ
ਪ੍ਰਿੰਸਿਸ ਉਸ਼ਾ / ਕਿਰਨ
ਦੋਹਰੀ ਭੂਮਿਕਾ
1973
ਪਿਆਰ ਕਾ ਰਿਸਤਾ
1973
ਬਂਦੇ ਹਾਥ
ਮਾਲਾ
1973
ਲੋਫ਼ਰ
ਅੰਜੁ
1973
ਝੀਲ ਕੇ ਉਸ ਪਾਰ
ਨੀਲੂ
1973
ਚੋਰ ਮਚਾਏ ਛੋਰ
ਰੇਖਾ
1973
ਆਪ ਕੀ ਕਸਮ
ਸੁਨੀਤਾ
1974
ਰੋਟੀ
ਬਿਜਲੀ
1975
ਪ੍ਰੇਮ ਕਹਾਣੀ
ਕਾਮਿਨੀ
1975
ਲਫੰਗੇ
ਸਪਨਾ
1975
ਆਗ ਔਰ ਤੂਫਾਨ
1976
ਨਾਗਿਨ
ਰਾਜ ਕੁਮਾਰੀ
1977
ਆਈਨਾ
ਸ਼ਾਲਿਨੀ
1990
ਆਂਧਿਆ
ਸ਼ਕੁਂਤਲਾ
2010
1 ਆ ਮਿੰਟ
ਅਦਾਕਾਰਾ
ਦੋਕੁ ਡਰਾਮਾ ਫਿਲਮ
ਨਿੱਜੀ ਜ਼ਿੰਦਗੀ
ਮੁਮਤਾਜ਼ ਦਾ ਵਿਆਹ ਵਪਾਰੀ ਮਯੂਰ ਮਾਧਵਨੀ ਨਾਲ 1974 ਵਿੱਚ ਹੋਇਆ। ਉਸ ਦੀਆਂ ਦੋ ਕੁੜੀਆਂ ਹਨ। ਇੱਕ ਦਾ ਵਿਆਹ ਅਭਿਨੇਤਾ ਫਿਰੋਜ਼ਸ਼ਾਹ ਖਾਨ ਦੇ ਪੁੱਤਰ ਫਰਦੀਨ ਖਾਨ 2006 ਵਿੱਚ ਹੋਇਆ।
ਅਵਾਰਡ
ਮੁਮਤਾਜ਼ ਨੇ 1970 ਵਿੱਚ ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ ਫਿਲਮ ਖਿਲੋਨਾ ਲਈ ਹਾਸਿਲ ਕੀਤਾ, ਅਸਲ ਵਿੱਚ ਕੋਈ ਵੀ ਫਿਲਮ ਖਿਲੋਨਾ ਵਿੱਚ ਚਾਂਦ ਦੀ ਭੂਮਿਕਾ ਜੋ ਇੱਕ ਵੇਸਵਾ ਦੀ ਕਹਾਣੀ ਸੀ ਵਿੱਚ ਦਿਲਚਸਪੀ ਨਹੀਂ ਲੈ ਰਿਹਾ ਸੀ। ਮੁਮਤਾਜ਼ ਨੇ ਇਸ ਭੂਮਿਕਾ ਲਈ ਵਧੀਆ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਹਾਸਿਲ ਕੀਤਾ।[ 7]
ਆਪਣੇ ਕਰੀਅਰ ਦੌਰਾਨ ਉਸਨੇ ਵਧੀਆ ਅਦਾਕਾਰਾ ਤੇ ਤੌਰ ਉੱਤੇ ਇੱਕ ਫਿਲਮਫੇਅਰ ਅਵਾਰਡ ਅਤੇ ਸਹਾਇਕ ਅਵਨੇਤਰੀ ਦੇ ਤੌਰ ਤੇ ਤਿੰਨ ਬੀ.ਐੱਫ਼.ਜੇ.ਏ. ਅਵਾਰਡ ਮਿਲਿਆ।[ 8]
ਜੇਤੂ
ਬੀ.ਐੱਫ਼.ਜੇ.ਏ. ਅਵਾਰਡ: ਸਹਾਇਕ ਅਭਿਨੇਤਰੀ–ਫਿਲਮ ਬ੍ਰਹਮਚਾਰੀ (1968)
ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ – ਫਿਲਮ ਖਿਲੋਨਾ (1970)[ 9]
ਫਿਲਮਫੇਅਰ ਲਾਈਫ ਟਾਈਮ ਆਚੀਵਮੈਂਟ ਪੁਰਸਕਾਰ (1996)
ਆਈ.ਆਈ.ਐੱਫ਼.ਏ. ਅਵਾਰਡ ਭਾਰਤੀ ਸਿਨੇਮਾ ਵਿੱਚ ਵਧੀਆ ਯੋਗਦਾਨ ਲਈ ਆਨਰੇਰੀ ਅਵਾਰਡ (2008) ਮਿਲਿਆ।[ 10]
ਨਾਮਜ਼ਦ
ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰ – ਰਾਮ ਔਰ ਸ਼ਿਆਮ (1967)
ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰ – ਆਦਮੀ ਔਰ ਇਨਸਾਨ (1969)
ਹਵਾਲੇ
ਬਾਹਰੀ ਕੜੀਆਂ