ਮੁਰਸ਼ੀਦਾ ਖ਼ਾਤੂਨ
ਮੁਰਸ਼ੀਦਾ ਖ਼ਾਤੂਨ(ਜਨਮ 7 ਜੁਲਾਈ 1999) ਇੱਕ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ।[1] ਉਸ ਨੂੰ 2017 ਮਹਿਲਾ ਕ੍ਰਿਕਟ ਵਰਲਡ ਕੱਪ ਕੁਆਲੀਫਾਇਰ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[2] ਉਸਨੇ ਆਪਣੀ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 4 ਮਈ 2018 ਨੂੰ ਦੱਖਣੀ ਅਫ਼ਰੀਕਾ ਦੇ ਖਿਲਾਫ਼ ਕੀਤੀ ਸੀ।[3] ਉਸਨੇ 20 ਮਈ 2018 ਨੂੰ ਦੱਖਣੀ ਅਫ਼ਰੀਕਾ ਮਹਿਲਾ ਕ੍ਰਿਕਟ ਟੀਮ ਖਿਲਾਫ਼ ਬੰਗਲਾਦੇਸ਼ ਲਈ ਡਬਲਯੂ ਟੀ-20 ਆਈ ਦੀ ਸ਼ੁਰੂਆਤ ਕੀਤੀ।[4] ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[5] ਨਵੰਬਰ 2019 ਵਿਚ ਉਸ ਨੂੰ 2019 ਸਾਊਥ ਏਸ਼ੀਅਨ ਖੇਡਾਂ ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[6] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਫਾਈਨਲ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ।[7] ਜਨਵਰੀ 2020 ਵਿਚ, ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[8] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia