ਮੁਲਾਇਮ ਸਿੰਘ ਯਾਦਵ
ਮੁਲਾਇਮ ਸਿੰਘ ਯਾਦਵ (22 ਨਵੰਬਰ 1939 - 10 ਅਕਤੂਬਰ 2022) ਇੱਕ ਭਾਰਤੀ ਰਾਜਨੇਤਾ ਸਨ, ਜੋ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਅਤੇ ਕੇਂੰਦਰ ਸਰਕਾਰ ਵਿੱਚ ਇੱਕ ਵਾਰ ਰੱਖਿਆ ਮੰਤਰੀ ਰਹਿ ਚੁੱਕੇ ਹਨ। ਜੀਵਨਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ ਇਟਾਵਾ ਜਿਲ੍ਹੇ ਦੇ ਸੈਫਈ ਪਿੰਡ ਵਿੱਚ ਮੂਰਤੀ ਦੇਵੀ ਅਤੇ ਸੁਧਰ ਸਿੰਘ ਦੇ ਕਿਸਾਨ ਪਰਵਾਰ ਵਿੱਚ ਹੋਇਆ ਸੀ। ਮੁਲਾਇਮ ਸਿੰਘ ਆਪਣੇ ਪੰਜ ਭੈਣ-ਭਰਾਵਾਂ ਵਿੱਚ ਰਤਨ ਸਿੰਘ ਤੋਂ ਛੋਟੇ ਅਤੇ ਅਭੈਰਾਮ ਸਿੰਘ, ਸ਼ਿਵਪਾਲ ਸਿੰਘ, ਰਾਮਗੋਪਾਲ ਸਿੰਘ ਅਤੇ ਕਮਲਾ ਦੇਵੀ ਤੋਂ ਵੱਡੇ ਹਨ। ਪਿਤਾ ਸੁਧਰ ਸਿੰਘ ਉਸ ਨੂੰ ਪਹਿਲਵਾਨ ਬਣਾਉਣਾ ਚਾਹੁੰਦਾ ਸੀ ਪਰ ਭਲਵਾਨੀ ਵਿੱਚ ਆਪਣੇ ਰਾਜਨੀਤਕ ਗੁਰੂ ਨੱਥੂ ਸਿੰਘ ਨੂੰ ਮੈਨਪੁਰੀ ਵਿੱਚ ਆਜੋਜਿਤ ਇੱਕ ਕੁਸ਼ਤੀ-ਮੁਕਾਬਲੇ ਵਿੱਚ ਪ੍ਰਭਾਵਿਤ ਕਰਨ ਦੇ ਬਾਦ ਉਸ ਨੇ ਨੱਥੂ ਸਿੰਘ ਦੇ ਪਰੰਪਰਾਗਤ ਵਿਧਾਨ ਸਭਾ ਖੇਤਰ ਜਸਵੰਤ ਨਗਰ ਤੋਂਆਪਣਾ ਰਾਜਨੀਤਕ ਸਫਰ ਸ਼ੁਰੂ ਕੀਤਾ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਮੁਲਾਇਮ ਸਿੰਘ ਆਗਰਾ ਯੂਨੀਵਰਸਿਟੀ ਤੋਂ ਐਮ ਏ ਅਤੇ ਜੈਨ ਇੰਟਰ ਕਾਲਜ ਕਰਹਲ (ਮੈਨਪੁਰੀ) ਤੋਂ ਬੀ ਟੀ ਕਰਨ ਦੇ ਬਾਅਦ ਕੁੱਝ ਦਿਨਾਂ ਤੱਕ ਇੰਟਰ ਕਾਲਜ ਵਿੱਚ ਅਧਿਆਪਨ ਕਾਰਜ ਵੀ ਕਰ ਚੁੱਕਾ ਹੈ। ਹਵਾਲੇ
|
Portal di Ensiklopedia Dunia