ਮੁਸ਼ਤਾਕ ਅਹਿਮਦ ਯੂਸਫ਼ੀ
ਮੁਸ਼ਤਾਕ ਅਹਮਦ ਯੂਸਫੀ ਡੀ ਲਿੱਟ. (ਐਚਸੀ), ਐਸਆਈ , ਐਚਆਈ (Urdu: مُشتاق احمد يُوسُفی – Muštāq Ẹḥmad Yoūsufzai, 4 ਸਤੰਬਰ 1923 – 20 ਜੂਨ 2018[2]) ਟੌਂਕ, ਰਾਜਸਥਾਨ, ਭਾਰਤ ਵਿਖੇ 1923 ਵਿਚ ਪੈਦਾ ਹੋਇਆ ਸੀ। ਮਹਿਮੂਦ ਗਜ਼ਨਵੀ ਨਾਲ ਪਰਵਾਸ ਕੀਤੇ ਇੱਕ ਯੂਸਫ਼ਜ਼ਈ ਕਬੀਲੇ ਦੇ ਪਠਾਨ ਪਰਿਵਾਰ ਨਾਲ ਸੰਬੰਧਤ ਇਕ ਪਾਕਿਸਤਾਨੀ ਵਿਅੰਗਕਾਰ ਅਤੇ ਹਾਸ ਲੇਖਕ ਸੀ ਜੋ ਉਰਦੂ ਵਿਚ ਲਿਖਦਾ ਸੀ। [3][4] ਯੂਸਫ਼ੀ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਰਕਾਰੀ ਅਤੇ ਵਿੱਤੀ ਸੰਸਥਾਵਾਂ ਦੇ ਮੁਖੀ ਵਜੋਂ ਵੀ ਸੇਵਾ ਕੀਤੀ ਸੀ। ਉਸਨੇ 1999 ਵਿੱਚ ਸਿਤਾਰਾ-ਇ-ਇਮਤਿਆਜ਼ ਅਵਾਰਡ ਅਤੇ 2002 ਵਿੱਚ ਹਿਲਾਲ-ਇ-ਇਮਤਿਆਜ਼ ਅਵਾਰਡ ਪ੍ਰਾਪਤ ਕੀਤਾ, ਜੋ ਪਾਕਿਸਤਾਨ ਸਰਕਾਰ ਦੁਆਰਾ ਦਿੱਤਾ ਗਿਆ ਸਭ ਤੋਂ ਵੱਡਾ ਸਾਹਿਤਕ ਸਨਮਾਨ ਹੈ। [5] ਮੁਢਲਾ ਜੀਵਨ ਅਤੇ ਕੈਰੀਅਰਯੂਸਫ਼ੀ ਦਾ ਜਨਮ 4 ਸਤੰਬਰ 1923 ਨੂੰ ਰਾਜਸਥਾਨ ਦੇ ਜੈਪੁਰ ਦੇ ਇਕ ਪੜ੍ਹੇ ਲਿਖੇ ਪਰਿਵਾਰ ਵਿਚ ਹੋਇਆ ਸੀ। ਉਸ ਦੇ ਪਿਤਾ ਅਬਦੁਲ ਕਰੀਮ ਖਾਨ ਯੂਸਫ਼ੀ ਜੈਪੁਰ ਨਗਰ ਪਾਲਿਕਾ ਦੇ ਚੇਅਰਮੈਨ ਸਨ ਅਤੇ ਬਾਅਦ ਵਿੱਚ ਜੈਪੁਰ ਵਿਧਾਨ ਸਭਾ ਦੇ ਸਪੀਕਰ ਰਹੇ। ਯੂਸਫ਼ੀ ਨੇ ਆਪਣੀ ਮੁੱਢਲੀ ਸਿੱਖਿਆ ਰਾਜਪੂਤਾਨਾ ਵਿਚ ਮੁਕੰਮਲ ਕੀਤੀ ਅਤੇ ਬੀ.ਏ. ਆਗਰਾ ਯੂਨੀਵਰਸਿਟੀ ਤੋਂ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐੱਮ. ਏ. ਫਿਲਾਸਫੀ ਅਤੇ ਐਲ.ਐਲ.ਬੀ. ਕੀਤੀ। ਭਾਰਤ ਦੀ ਵੰਡ ਅਤੇ ਪਾਕਿਸਤਾਨ ਦੇ ਗਠਨ ਤੋਂ ਬਾਅਦ, ਉਸਦਾ ਪਰਿਵਾਰ ਕਰਾਚੀ, ਪਾਕਿਸਤਾਨ ਆ ਗਿਆ ਸੀ। ਉਹ 1950 ਵਿਚ ਮੁਸਲਿਮ ਕਮਰਸ਼ੀਅਲ ਬੈਂਕ ਵਿਚ ਨਿਯੁਕਤ ਹੋ ਗਿਆ, ਡਿਪਟੀ ਜਨਰਲ ਮੈਨੇਜਰ ਬਣਿਆ। ਮੁਸ਼ਤਾਕ ਅਹਮਦ ਯੂਸਫ਼ੀ 1965 ਵਿਚ ਐਲਾਈਡ ਬੈਂਕ ਲਿਮਟਿਡ ਵਿਚ ਮੈਨੇਜਿੰਗ ਡਾਇਰੈਕਟਰ ਵਜੋਂ ਸ਼ਾਮਲ ਹੋਏ।1974 ਵਿਚ, ਉਹ ਯੂਨਾਈਟਿਡ ਬੈਂਕ ਲਿਮਟਿਡ ਦਾ ਪ੍ਰਧਾਨ ਬਣਿਆ। 1977 ਵਿਚ, ਉਹ ਪਾਕਿਸਤਾਨ ਬੈਕਿੰਗ ਕੌਂਸਲ ਦਾ ਚੇਅਰਮੈਨ ਬਣਿਆ। ਉਸ ਨੂੰ ਬੈਂਕਿੰਗ ਵਿਚ ਵਿਸ਼ੇਸ਼ ਸੇਵਾਵਾਂ ਲਈ ਕਾਇਦ-ਏ-ਆਜ਼ਮ ਮੈਮੋਰੀਅਲ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਰਚਨਾਵਾਂਉਸਦਾ ਉਰਦੂ ਨਾਵਲ ਆਬ-ਏ-ਗਮ ਨੂੰ ਮੈਟ ਰੀਕ ਅਤੇ ਅਫ਼ਤਾਬ ਅਹਿਮਦ ਦੁਆਰਾ 'Mirages of the Mind' ਵਜੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਸੀ[6] ਉਸ ਦੀਆਂ ਹੋਰ ਮਸ਼ਹੂਰ ਉਰਦੂ ਕਿਤਾਬਾਂ ਚਿਰਾਗ ਤਾਲਾਏ, ਖਕਾਮ ਬੇਦਾਹਾਨ, ਜ਼ਾਰਗੁਜ਼ਸ਼ਤ, ਸ਼ਾਮ ਏ ਸ਼ੈਰ ਯਾਰਾਂ ਹਨ।[7] ਸਮਕਾਲੀ ਟਿੱਪਣੀਆਂਇਬਨੇ ਇੰਸ਼ਾ, ਆਪ ਇਕ ਉਰਦੂ ਵਿਅੰਗਕਾਰ ਅਤੇ ਹਾਸ-ਲੇਖਕ ਨੇ ਮੁਸ਼ਤਾਕ ਅਹਮਦ ਯੂਸਫ਼ੀ ਬਾਰੇ ਲਿਖਿਆ: "ਜੇ ਕਦੇ ਅਸੀਂ ਆਪਣੇ ਸਮੇਂ ਦੇ ਸਾਹਿਤਕ ਹਾਸਲੇਖਣ ਨੂੰ ਨਾਂ ਦੇ ਸਕਦੇ ਹਾਂ, ਤਾਂ ਕੇਵਲ ਇੱਕੋ ਨਾਮ ਮਨ ਵਿੱਚ ਆਉਂਦਾ ਹੈ, ਉਹ ਯੂਸੁਫ਼ੀ ਦਾ ਹੈ।" ਇਕ ਹੋਰ ਵਿਦਵਾਨ, ਡਾ. ਜ਼ਹੀਰ ਫਤਿਹਪੁਰੀ ਨੇ ਲਿਖਿਆ, "ਅਸੀਂ ਉਰਦੂ ਸਾਹਿਤਕ ਹਾਸਰਸ ਦੇ 'ਯੂਸਫ਼ੀ ਯੁੱਗ' ਵਿਚ ਰਹਿ ਰਹੇ ਹਾਂ ..." ਯੂਸਫ਼ੀ ਯੁੱਗ 1961 ਤੋਂ ਸ਼ੁਰੂ ਹੋਇਆ ਜਦੋਂ ਯੂਸਫ਼ੀ ਦੀ ਪਹਿਲੀ ਕਿਤਾਬ ਚਿਰਾਗ਼ ਤਾਲਾਏ ਪ੍ਰਕਾਸ਼ਿਤ ਹੋਈ ਸੀ। ਹੁਣ ਤਕ ਇਸ ਕਿਤਾਬ ਦੇ 11 ਸੰਸਕਰਣ ਆ ਚੁੱਕੇ ਹਨ। ਇਸ ਵਿਚ ਲੇਖਕ ਦੀ ਖੁਦ ਲਿਖੀ ਭੂਮਿਕਾ, ਜਿਸ ਦਾ ਸਿਰਲੇਖ ਹੈ - 'ਪਹਿਲਾ ਪੱਥਰ' ਅਤੇ 12 ਵਿਅੰਗਕਾਰੀ ਅਤੇ ਹਾਸ-ਰਸੀ ਲੇਖ ਹਨ। 2008 ਵਿਚ, ਉਹ ਕਰਾਚੀ ਵਿਚ ਰਹਿ ਰਿਹਾ ਸੀ ਅਤੇ ਆਮ ਤੌਰ ਤੇ ਟੀ.ਵੀ. ਪ੍ਰੋਗਰਾਮਾਂ ਅਤੇ ਸੈਮੀਨਾਰਾਂ ਵਿਚ ਵੀ ਆਉਂਦਾ ਹੁੰਦਾ ਸੀ। ਉਸ ਦੀ ਪੰਜਵੀਂ ਕਿਤਾਬ ਸ਼ਾਮ-ਏ-ਸ਼ੈਰ-ਏ-ਯਾਰਾਂ (2014) ਕਰਾਚੀ ਵਿਚ ਪਾਕਿਸਤਾਨ ਦੀ ਆਰਟਸ ਕੌਂਸਲ ਵਿਚ ਇਕ ਸਮਾਰੋਹ ਵਿਚ ਲੌਂਂਚ ਕੀਤੀ ਗਈ ਸੀ ਜਿਸ ਦੀ ਇਕ ਮਸ਼ਹੂਰ ਲੇਖਕ ਜ਼ਹਿਰਾ ਨਿਗਾਹ ਨੇ ਪ੍ਰਧਾਨਗੀ ਕੀਤੀ ਸੀ। ਉਸ ਨੇ ਕਿਹਾ ਕਿ "ਨਾ ਯੂਸੁਫ਼ੀ ਸਾਹਿਬ, ਨਾ ਹੀ ਉਸ ਦੀਆਂ ਕਿਤਾਬਾਂ ਵਿੱਚੋਂ ਕਿਸੇ ਨੇ ਕਦੇ ਬੁੱਢਾ ਹੋਣਾ ਹੈ।". ਪਾਕਿਸਤਾਨ ਦੇ ਇਕ ਹੋਰ ਪ੍ਰਸਿੱਧ ਲੇਖਕ ਇਫਤਿਖਾਰ ਆਰਿਫ ਨੇ ਵੀ ਇਸ ਮੌਕੇ ਤੇ ਗੱਲ ਕੀਤੀ।[8] ਕਰਾਚੀ ਦੇ ਇਕ ਪ੍ਰਮੁੱਖ ਅੰਗ੍ਰੇਜ਼ੀ ਭਾਸ਼ਾ ਦੇ ਰੋਜ਼ਾਨਾ ਅਖ਼ਬਾਰ ਨੇ ਉਸ ਨੂੰ "ਇੱਕ ਲਾਸਾਨੀ ਸ਼ਬਦ-ਘਾੜਾ" ਕਿਹਾ।[9] ਮੌਤ'20 ਜੂਨ 2018 ਨੂੰ, ਲੰਮੀ ਬੀਮਾਰੀ ਤੋਂ ਬਾਅਦ ਉਹ 94 ਸਾਲ ਦੀ ਉਮਰ ਵਿਚ ਕਰਾਚੀ ਵਿਚ ਉਸਦੀ ਮੌਤ ਹੋ ਗਈ।[10] ਕਰਾਚੀ ਵਿਚ ਡੀ.ਐਚ.ਏ. ਵਿਚ ਸੁਲਤਾਨ ਮਸਜਿਦ ਵਿਚ ਉਸਦੀ ਆਖਰੀ ਨਮਾਜ਼ ਅਦਾ ਕਰਨ ਤੋਂ ਬਾਅਦ 21 ਜੂਨ 2018 ਨੂੰ ਉਸ ਨੂੰ ਦਫਨਾ ਦਿੱਤਾ ਗਿਆ। [11] ਅਵਾਰਡ ਅਤੇ ਮਾਨਤਾ
ਪੁਸਤਕ ਸੂਚੀ
ਹਵਾਲੇ
|
Portal di Ensiklopedia Dunia