ਮੁਹੰਮਦ ਮਨਸ਼ਾ ਯਾਦ
ਮੁਹੰਮਦ ਮਨਸ਼ਾ ਯਾਦ, (ਉਰਦੂ/ਸ਼ਾਹਮੁਖੀ: محمد منشا یاد; ਜਨਮ 5 ਸਤੰਬਰ 1937 - ਮੌਤ 15 ਅਕਤੂਬਰ 2011) ਲਹਿੰਦੇ ਪੰਜਾਬ ਦਾ ਇੱਕ ਲੇਖਕ, ਨਾਟਕਕਾਰ ਅਤੇ ਸਮਾਲੋਚਕ ਸੀ। ਉਸ ਦੀ ਪਹਿਲੀ ਨਿੱਕੀ ਕਹਾਣੀ 1955 ਵਿੱਚ ਛਪੀ ਅਤੇ ਪਹਿਲਾ ਕਹਾਣੀ-ਸੰਗ੍ਰਹਿ 1975 ਚ ਪ੍ਰਕਾਸ਼ਿਤ ਹੋਇਆ ਸੀ। ਉਸ ਨੇ ਬਹੁਤ ਸਾਰੇ ਉਰਦੂ ਅਤੇ ਪੰਜਾਬੀ ਸਾਹਿਤਕ ਰਸਾਲਿਆਂ ਚ ਕਹਾਣੀਆਂ ਦਾ ਯੋਗਦਾਨ ਪਾਇਆ। ਕਈ ਟੈਲੀਵੀਯਨ ਸੀਰੀਅਲਾਂ ਅਤੇ ਨਾਟਕਾਂ ਦੇ ਇਲਾਵਾ, ਉਸ ਨੇ ਇੱਕ ਪੰਜਾਬੀ ਨਾਵਲ, ਟਾਵਾਂ ਟਾਵਾਂ ਤਾਰਾ ਅਤੇ ਨਿੱਕੀਆਂ ਕਹਾਣੀਆਂ ਦੇ ਦਸ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ (ਜਿਹਨਾਂ ਚ ਇੱਕ ਪੰਜਾਬੀ ਵੀ ਹੈ)।[1] ਨਿੱਜੀ ਜੀਵਨ ਅਤੇ ਸਿੱਖਿਆਮੁਹੰਮਦ ਮਨਸਾ ਯਾਦ ਦਾ ਜਨਮ ਫਾਰੂਖਾਬਾਅਦ ਤੋਂ 18 ਕਿਲੋਮੀਟਰ ਦੂਰ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰ ਦੇ ਪਿੰਡ ਠੱਟਾ ਨਸਤਰ ਵਿੱਚ 1937 ਵਿੱਚ ਹੋਇਆ ਸੀ। ਉਸ ਨੇ ਪ੍ਰਾਇਮਰੀ ਕਲਾਸ ਤੱਕ ਦੀ ਪੜ੍ਹਾਈ ਪਿੰਡ ਗਜਿਆਨਾ ਦੇ ਸਕੂਲ ਤੋਂ ਹਾਸਲ ਕੀਤੀ ਅਤੇ ਮੈਟ੍ਰਿਕ ਦਾ ਇਮਤਿਹਾਨ ਐਮ.ਬੀ. ਹਾਈ ਸਕੂਲ ਹਾਫ਼ਿਜ਼ਾਬਾਦ ਤੋਂ ਪਾਸ ਕੀਤਾ ਅਤੇ 1955 ਵਿੱਚ ਰਸੂਲ ਕਾਲਜ ਇੰਜੀਨੀਅਰਿੰਗ ਤੋਂ ਡਿਪਲੋਮਾ ਕੀਤਾ। ਉਸ ਨੇ 1964 ਵਿੱਚ ਫ਼ਾਜ਼ਿਲ-ਏ-ਉਰਦੂ ਦਾ ਇਮਤਿਹਾਨ ਪਾਸ ਕੀਤਾ। ਅਤੇ ਪੰਜਾਬ ਯੂਨੀਵਰਸਿਟੀ ਤੋਂ 1965 ਵਿੱਚ ਬੀਏ, 1967 ਵਿੱਚ ਉਰਦੂ ਐਮਏ ਅਤੇ 1972 ਵਿੱਚ ਪੰਜਾਬੀ ਐਮਏ ਕੀਤੀ। ਕਹਾਣੀ-ਸੰਗ੍ਰਹਿ
ਜਮੀਲ ਆਜ਼ਰ ਨੇ ਮਨਸ਼ਾ ਯਾਦ ਦੀਆਂ ਤੀਹ ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਵੀ ਛਾਪਿਆ ਹੈ। ਨਾਵਲ
ਸਨਮਾਨ
ਬਾਹਰੀ ਲਿੰਕਹਵਾਲੇ |
Portal di Ensiklopedia Dunia