ਮੇਘਨਾ ਪੰਤ
ਮੇਘਨਾ ਪੰਤ ਇੱਕ ਭਾਰਤੀ ਸਾਹਿਤਕ ਗਲਪ ਲੇਖਕ ਅਤੇ ਵਿੱਤੀ ਪੱਤਰਕਾਰ ਹੈ।[1] ਉਸ ਨੇ ਇੱਕ ਨਾਵਲ, ਵਨ ਐਂਡ ਏ ਹਾਫ਼ ਵਾਈਫ਼ (2012), ਅਤੇ ਇੱਕ ਕਹਾਣੀ ਸੰਗ੍ਰਹਿ, ਹੈਪੀ ਬਰਥਡੇ! ਲਿਖੇ ਹਨ।(2013).[2][3] ਪੰਤ ਦੀਆਂ ਕਹਾਣੀਆਂ ਇੱਕ ਦਰਜਨ ਤੋਂ ਵੱਧ ਇੰਟਰਨੈਸ਼ਨਲ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ ਹਨ, ਜਿਨ੍ਹਾਂ ਵਿੱਚਅਵਤਾਰ ਰਿਵਿਊ,[4] ਵਾਸਾਫਾਰੀ, ਇਕਲੈਕਟਿਕਾ ਤੇ QLRS ਵੀ ਸ਼ਾਮਲ ਹਨ। [5] ਪੰਤ ਨੂੰ ਸੰਸਾਰ ਦੇ ਸਭ ਤੋਂ ਲੰਬੇ ਮਹਾਕਾਵਿ, ਮਹਾਭਾਰਤ ਨੂੰ ਸੰਖਿਪਤ ਕਰਨ ਲਈ ਵੀ ਜਾਣਿਆ ਜਾਂਦਾ ਹੈ। [6] ਅਵਾਰਡ ਅਤੇ ਆਨਰਜ਼ਪੰਤ ਦਾ ਪਹਿਲਾ ਨਾਵਲ ਵਨ ਐਂਡ ਏ ਹਾਫ਼ ਵਾਈਫ਼ ਵੈਸਟਲੈਂਡ ਬੁੱਕਸ ਦੁਆਰਾ 2012 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਕਈ ਰੀਪ੍ਰਿੰਟ ਛਪੇ ਤੇ ਨੈਸ਼ਨਲ ਲਿਟਰੇਰੀ ਮਿਊਜ਼ ਇੰਡੀਆ ਯੰਗ ਰਾਈਟਰ ਪੁਰਸਕਾਰ ਜਿੱਤਿਆ। [7][8] ਨਾਵਲ ਚਿਨਾਮੋਨ ਪ੍ਰੈਸ ਨਾਵਲ ਰਾਈਟਿੰਗ ਪੁਰਸਕਾਰ, ਵਰਡ ਹਸਲਰ ਲਿਟਰੇਰੀ ਸਟੋਰਮ ਨਾਵਲ ਮੁਕਾਬਲੇ ਅਤੇ ਅਮੇਜਨ ਬਰੇਕਥਰੂ ਨੋਵਲ ਅਵਾਰਡ ਲਈ ਵੀ ਨਾਮਜ਼ਦ ਹੋਇਆ ਹੈ।[9] ਮੇਘਨਾ ਦੀ ਦੂਜੀ ਕਿਤਾਬ ਹੈਪੀ ਬਰਥਡੇ ਜੁਲਾਈ 2013 ਵਿੱਚ ਰੈਂਡਮ ਹਾਉਸ ਦੁਆਰਾ ਪ੍ਰਕਾਸ਼ਿਤ ਹੋਈ ਸੀ। ਹੈਪੀ ਬਰਥਡੇ 2014 ਦੇ ਫਰੈਂਕ ਓਸੋਨੋਰ ਇੰਟਰਨੇਸ਼ਨਲ ਲਘੂ ਕਥਾ ਇਨਾਮ ਲਈ ਲੰਮੀ ਸੂਚੀ ਵਿੱਚ ਸ਼ਾਮਿਲ ਇੱਕ ਸੌ ਲਿਖਤਾਂ ਵਿੱਚੋਂ ਇੱਕ ਸੀ। . [10][11][12] ਮੁੰਬਈ-ਅਧਾਰਿਤ ਲੇਖਕ ਮੇਘਨਾ ਪੰਤ ਨੇ 2016 ਦਾ ਕੁਦਰਤ ਬਾਰੇ ਲਿਖਤਾਂ ਲਈ ਐਫਓਐਨ ਦੱਖਣ ਏਸ਼ੀਆ ਸ਼ਾਰਟ ਸਟੋਰੀ ਅਵਾਰਡ ਆਪਣੀ ਕਹਾਣੀ ਪੀਪਲ ਆਫ਼ ਦ ਸਨ ਲਈ ਹਾਸਲ ਕੀਤਾ।[13] ਨਿੱਜੀ ਜ਼ਿੰਦਗੀਸ਼ਿਮਲਾਵਿੱਚ ਜੰਮੀ ਪੰਤ [14] ਭਾਰਤੀ ਸਟੈਂਡ-ਅਪ ਕਾਮੇਡਿਅਨ ਅਤੇ ਦ ਵੈਡਨਸਡੇ ਸੋਲ ਦੇ ਲੇਖਕ ਸੋਰਭ ਪੰਤ ਦੀ ਭੈਣ ਹੈ।[15] ਹਵਾਲੇ
|
Portal di Ensiklopedia Dunia