ਮੇਹਰਾਨਗੜ੍ਹ ਕਿਲਾ
ਮੇਹਰਾਨਗੜ੍ਹ ਕਿਲਾ (ਹਿੰਦੀ: मेहरानगढ़ का किला) ਭਾਰਤ ਦੇ ਰਾਜਸਥਾਨ ਪ੍ਰਾਂਤ ਵਿੱਚ ਜੋਧਪੁਰ ਸ਼ਹਿਰ ਵਿੱਚ ਸਥਿਤ ਹੈ। ਪੰਦਰਵੀਂ ਸ਼ਤਾਬਦੀ ਦਾ ਇਹ ਵਿਸ਼ਾਲ ਆਕਾਰ ਕਿਲਾ, ਪਥਰੀਲੀ ਚੱਟਾਨ ਪਹਾੜੀ ਉੱਤੇ, ਮੈਦਾਨ ਤੋਂ 125 ਮੀਟਰ ਉਚਾਈ ਉੱਤੇ ਸਥਿਤ ਹੈ ਅਤੇ ਅੱਠ ਦਰਵਾਜਿਆਂ ਅਤੇ ਅਣਗਿਣਤ ਬੁਰਜਾਂ ਨਾਲ ਯੁਕਤ ਦਸ ਕਿਲੋਮੀਟਰ ਲੰਮੀ ਉੱਚੀ ਦੀਵਾਰ ਨਾਲ ਘਿਰਿਆ ਹੈ। ਬਾਹਰ ਤੋਂ ਅਦ੍ਰਿਸ਼, ਘੁਮਾਅਦਾਰ ਸੜਕਾਂ ਨਾਲ ਜੁੜੇ ਇਸ ਕਿਲੇ ਦੇ ਚਾਰ ਦਵਾਰ ਹਨ। ਕਿਲੇ ਦੇ ਅੰਦਰ ਕਈ ਸ਼ਾਨਦਾਰ ਮਹਲ, ਅਦਭੁੱਤ ਨੱਕਾਸ਼ੀਦਾਰ ਕਿਵਾੜ, ਜਾਲੀਦਾਰ ਖਿੜਕੀਆਂ ਅਤੇ ਉਕਸਾਊ ਨਾਮ ਹਨ। ਇਹਨਾਂ ਵਿਚੋਂ ਉਲੇਖਨੀ ਹਨ ਮੋਤੀ ਮਹਲ, ਫੂਲ ਮਹਲ, ਸੀਸ ਮਹਲ, ਸਿਲੇਹ ਖਾ, ਦੌਲਤ ਖਾਨਾ ਆਦਿ। ਇਨ੍ਹਾਂ ਮਹਿਲਾਂ ਵਿੱਚ ਭਾਰਤੀ ਰਾਜਵੇਸ਼ਾਂ ਦੇ ਸਾਜ ਸਾਮਾਨ ਦਾ ਵਿਸਮਕ ਸੰਗ੍ਰਿਹ ਰਖਿਆ ਹੋਇਆ ਹੈ। ਇਸਦੇ ਇਲਾਵਾ ਪਾਲਕੀਆਂ, ਹਾਥੀਆਂ ਦੇ ਹੌਦੇ, ਵੱਖ ਵੱਖ ਸ਼ੈਲੀਆਂ ਦੇ ਲਘੂ ਚਿਤਰਾਂ, ਸੰਗੀਤ ਸਾਜਾਂ, ਪੁਸ਼ਾਕਾਂ ਅਤੇ ਫਰਨੀਚਰ ਦਾ ਹੈਰਾਨੀਜਨਕ ਸੰਗ੍ਰਿਹ ਵੀ ਹੈ। ਇਸ ਕਿਲ੍ਹੇ ਦਾ ਨਿਰਮਾਣ 1459 ਵਿੱਚ ਮਾਰਵਾੜ ਰਾਜ ਦੇ ਮਹਾਰਾਜਾ ਰਾਓ ਜੋਧਾ ਜੀ ਨੇ ਕਰਵਾਇਆ ਸੀ।[1] ਕਿਲ੍ਹੇ ਦੇ ਨਾਮ ਸੰਬੰਧੀ ਤੱਥਮੇਹਰਾਨਗੜ੍ਹ ਸ਼ਬਦ ਸੰਸਕ੍ਰਿਤ ਦੇ ਦੋ ਸ਼ਬਦਾਂ ਮਿਹਿਰ (ਭਾਵ ਸੂਰਜ ਜਾਂ ਸੂਰਜ ਦੇਵਤਾ) ਅਤੇ ਗੜ੍ਹ (ਭਾਵ ਕਿਲ੍ਹਾ) ਤੋਂ ਮਿਲ ਕੇ ਬਣਿਆ ਹੈ ਇਸ ਲਈ ਮੇਹਰਾਨਗੜ੍ਹ ਕਿਲ੍ਹੇ ਨੂੰ ਸੂਰਜ ਕਿਲ੍ਹਾ ਜਾਂ ਸੂਰਜ ਦੇਵਤਾ ਦਾ ਕਿਲ੍ਹਾ ਵੀ ਕਿਹਾ ਜਾਂਦਾ ਹੈ। ਰਾਠੌਰ ਰਾਜ ਵੰਸ਼ ਦਾ ਮੁੱਖ ਦੇਵਤਾ ਸੂਰਜ ਸੀ। ਇਸ ਲਈ ਆਪਣੇ ਕੁਲ ਦੇਵਤੇ ਦੇ ਸਨਮਾਨ ਵਜੋਂ ਰਾਓ ਜੋਧਾ ਜੀ ਨੇ ਇਸ ਕਿਲ੍ਹੇ ਨੂੰ ਮਿਹਿਰਗੜ੍ਹ ਦਾ ਨਾਂ ਦਿੱਤਾ। ਹੌਲੀ ਹੌਲੀ ਵਿਗੜ ਕੇ ਮਿਹਿਰਗੜ੍ਹ ਤੋਂ ਇਸ ਦਾ ਨਾਂ ਮਹਿਰਾਨਗੜ੍ਹ ਪੈ ਗਿਆ। ਸ਼ਿਲਪਕਾਰੀਮੇਹਰਾਨਗੜ੍ਹ ਕਿਲ੍ਹਾ ਰਾਜਸਥਾਨ ਦੇ ਵੱਡੇ ਤੇ ਮਜ਼ਬੂਤ ਕਿਲ੍ਹਿਆਂ ਵਿੱਚੋਂ ਇੱਕ ਹੈ ਜੋ ਤਕਰੀਬਨ ਪੰਜ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਕਿਲ੍ਹੇ ਦੇ ਚਾਰੇ ਪਾਸੇ ਬਣੀਆਂ ਮਜ਼ਬੂਤ ਕੰਧਾਂ 118 ਫੁੱਟ ਉੱਚੀਆਂ ਅਤੇ 69 ਫੁੱਟ ਚੌੜੀਆਂ ਹਨ। ਕਿਲ੍ਹੇ ਅੰਦਰ ਦਾਖਲ ਹੋਣ ਲਈ ਸੱਤ ਦਰਵਾਜ਼ਿਆਂ ਵਿੱਚੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਜੈ ਪੋਲ, ਫਤਹਿ ਪੋਲ, ਅਤੇ ਲੋਹਾ ਪੋਲ ਪ੍ਰਸਿੱਧ ਹਨ। ਜੈ ਪੋਲ ਦਾ ਨਿਰਮਾਣ ਮਹਾਰਾਜਾ ਮਾਨ ਸਿੰਘ ਨੇ 1806 ਵਿੱਚ ਜੈਪੁਰ ਤੇ ਬੀਕਾਨੇਰ ਦੀਆਂ ਸੈਨਾਵਾਂ ਉੱਤੇ ਆਪਣੀ ਜਿੱਤ ਦੀ ਖ਼ੁਸ਼ੀ ਵਜੋਂ ਕਰਵਾਇਆ ਸੀ। ਫਤਹਿ ਪੋਲ ਦੀ ਉਸਾਰੀ ਮਹਾਰਾਜਾ ਅਜੀਤ ਸਿੰਘ ਨੇ ਮੁਗ਼ਲਾਂ ਵਿਰੁੱਧ ਜਿੱਤ ਦੀ ਖ਼ੁਸ਼ੀ ਵਿੱਚ ਕਰਵਾਈ ਸੀ। ਮਹਿਰਾਨਗੜ੍ਹ ਕਿਲ੍ਹੇ ਦੇ ਮੁੱਖ ਕੰਪਲੈਕਸ ਦਾ ਆਖ਼ਰੀ ਦਰਵਾਜ਼ਾ ਲੋਹਾ ਪੋਲ ਹੈ। ਲੋਹਾ ਪੋਲ ਦੇ ਖੱਬੇ ਪਾਸੇ ਰਾਜਾ ਮਾਨ ਸਿੰਘ ਦੀਆਂ ਰਾਣੀਆਂ ਦੇ ਸਤੀ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ, ਜੋ 1843 ਵਿੱਚ ਆਪਣੇ ਪਤੀ ਦੇ ਅੰਤਿਮ ਸੰਸਕਾਰ ਸਮੇਂ ਉਸ ਦੀ ਚਿਤਾ ਵਿੱਚ ਹੀ ਸਤੀ ਹੋ ਗਈਆਂ ਸਨ। ਕਿਲ੍ਹੇ ਦੀਆਂ ਵੱਖ ਵੱਖ ਇਮਾਰਤਾਂ ਉੱਤੇ ਕੀਤੀ ਨੱਕਾਸ਼ੀ, ਮੀਨਾਕਾਰੀ ਅਤੇ ਚਿੱਤਰਕਲਾ ਦੇ ਕਮਾਲ ਨੂੰ ਦੇਖ ਕੇ ਹਰ ਕੋਈ ਅਸ਼-ਅਸ਼ ਕਰ ਉੱਠਦਾ ਹੈ। ਕਿਲ੍ਹੇ ਅੰਦਰਲੇ ਅਜਾਇਬਘਰ ਵਿੱਚ ਰਾਠੌਰ ਵੰਸ਼ ਨਾਲ ਸਬੰਧਿਤ ਹਥਿਆਰ, ਵਸਤਰ, ਪਾਲਕੀਆਂ, ਪੰਘੂੜੇ, ਬਰਤਨ, ਚਿੱਤਰ, ਫਰਨੀਚਰ, ਗਹਣੀਆਂ ਨੂੰ ਸੰਭਾਲ ਰੱਖਿਆ ਗਿਆ ਹੈ। ਕਿਲ੍ਹੇ ਦੇ ਅੰਦਰ ਦਾਖਲ ਹੁੰਦਿਆਂ ਹੀ ਸਥਾਨਕ ਕਲਾਕਾਰ ਆਪਣੇ ਗੀਤਾਂ ਅਤੇ ਸੰਗੀਤਕ ਧੁਨਾਂ ਨਾਲ ਸੈਲਾਨੀਆਂ ਦਾ ਸਵਾਗਤ ਕਰਦੇ ਹਨ, ਜੋ ਸਾਰੰਗੀ ਤੇ ਬੈਂਜੋ ਵਰਗੇ ਰਵਾਇਤੀ ਸਾਜ਼ਾਂ ਨਾਲ ਮੰਤਰ ਮੁਗਧ ਕਰ ਦੇਣ ਵਾਲਾ ਸੰਗੀਤ ਪੈਦਾ ਕਰਦੇ ਹਨ।[2] ਮਹਿਰਾਨਗੜ੍ਹ ਦਾ ਅਜਾਇਬਘਰਅਜਾਇਬਘਰ ਦਾ ਸੰਚਾਲਨ ਮਹਿਰਾਨਗੜ੍ਹ ਮਿਊਜ਼ੀਅਮ ਟਰੱਸਟ ਦੁਆਰਾ ਕੀਤਾ ਜਾਂਦਾ ਹੈ। ਇਸ ਟਰੱਸਟ ਦਾ ਨਿਰਮਾਣ ਰਾਠੌਰ ਵੰਸ਼ ਦੇ 36ਵੇਂ ਸ਼ਾਸਕ ਮਹਾਰਾਜਾ ਗਜ ਸਿੰਘ ਨੇ 1972 ਵਿੱਚ ਕੀਤਾ ਸੀ ਤਾਂ ਜੋ ਮਹਿਰਾਨਗੜ੍ਹ ਕਿਲ੍ਹੇ ਦਾ ਇਤਿਹਾਸਕ ਵਸਤਾਂ ਦਾ ਸੰਗ੍ਰਹਿ ਸੈਲਾਨੀਆਂ ਦੇ ਦੇਖਣ ਲਈ ਸਾਂਭ ਕੇ ਰੱਖਿਆ ਗਿਆ ਹੈ। ਮੋਤੀ ਮਹਿਲਇਹ ਮਹਿਰਾਨਗੜ੍ਹ ਦੇ ਇਤਿਹਾਸਕ ਮਹਿਲਾਂ ਵਿੱਚੋਂ ਪ੍ਰਮੁੱਖ ਅਤੇ ਸਭ ਤੋਂ ਵੱਡਾ ਮਹਿਲ ਹੈ ਜਿਸ ਨੂੰ ਦਿ ਪਰਲ ਪੈਲੇਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਨਿਰਮਾਣ ਰਾਜਾ ਸੂਰ ਸਿੰਘ ਨੇ ਕਰਵਾਇਆ। ਝਾਂਕੀ ਮਹਿਲਝਾਂਕੀ ਮਹਿਲ ਵਿੱਚ ਸ਼ਾਹੀ ਝੂਲਿਆਂ ਦਾ ਬਹੁਤ ਵੱਡਾ ਭੰਡਾਰ ਮੌਜੂਦ ਹੈ ਜਿਨ੍ਹਾਂ ਨੂੰ ਸੋਨੇ ਦੇ ਪੱਤਰਾਂ, ਸ਼ੀਸ਼ੇ ਅਤੇ ਪਰੀਆਂ, ਹਾਥੀਆਂ ਤੇ ਪੰਛੀਆਂ ਦੇ ਚਿੱਤਰਾਂ ਨਾਲ ਸਜਾਇਆ ਹੋਇਆ ਹੈ। ਇੱਥੇ ਖੜ੍ਹ ਕੇ ਪੱਥਰ ਦੀ ਜਾਲੀ ਵਿੱਚੋਂ ਸ਼ਾਹੀ ਪਰਿਵਾਰ ਦੀਆਂ ਔਰਤਾਂ ਦਰਬਾਰ ਅਤੇ ਵਿਹੜੇ ਦੀਆਂ ਗਤੀਵਿਧੀਆਂ ਨੂੰ ਤੱਕਦੀਆਂ ਸਨ। ਫੂਲ ਮਹਿਲਇਸ ਦੀ ਉਸਾਰੀ ਮਹਾਰਾਜਾ ਅਭੈ ਸਿੰਘ ਨੇ ਕਰਵਾਈ ਅਤੇ ਇਸ ਨੂੰ ਖ਼ੂਬਸੂਰਤ ਚਿੱਤਰਾਂ ਅਤੇ ਸੋਨੇ ਦੇ ਪੱਤਰਾਂ ਨਾਲ ਸਜਾਇਆ ਗਿਆ ਹੈ। ਇਸ ਦੀ ਛੱਤ ਉੱਤੇ ਸੋਨੇ ਦੀ ਬਹੁਤ ਹੀ ਸੁੰਦਰ ਅਤੇ ਮਹੀਨ ਕਾਰੀਗਰੀ ਕੀਤੀ ਹੋਈ ਹੈ। ਤਖਤ ਵਿਲਾਸਮਹਾਰਾਜਾ ਤਖਤ ਸਿੰਘ ਨੇ ਇਸ ਦਾ ਨਿਰਮਾਣ ਕਰਵਾਇਆ ਅਤੇ ਉਹ ਮਹਿਰਾਨਗੜ੍ਹ ਕਿਲ੍ਹੇ ਅੰਦਰ ਰਹਿਣ ਵਾਲਾ ਜੋਧਪੁਰ ਦਾ ਆਖ਼ਰੀ ਸ਼ਾਸਕ ਸੀ। ਇਸ ਮਹਿਲ ਦੀਆਂ ਕੰਧਾਂ ਅਤੇ ਛੱਤ ਨੂੰ ਵੀ ਸ਼ਾਨਦਾਰ ਚਿੱਤਰਾਂ ਨਾਲ ਸਜਾਇਆ ਹੋਇਆ ਹੈ। ਅਸਲਾਖਾਨਾਮਹਿਰਾਨਗੜ੍ਹ ਦੇ ਅਜਾਇਬਘਰ ਵਿੱਚ ਰਾਠੌਰ ਰਾਜਪੂਤ ਰਾਜਿਆਂ ਵਿੱਚੋਂ ਰਾਓ ਜੋਧਾ ਦਾ ਖੰਡਾ, ਮੁਗ਼ਲ ਬਾਦਸ਼ਾਹ ਅਕਬਰ ਦੀ ਤਲਵਾਰ ਅਤੇ ਤੈਮੂਰ ਦੀ ਤਲਵਾਰ ਦੇ ਨਾਲ ਨਾਲ ਹੋਰ ਵਰਤੇ ਗਏ ਹਥਿਆਰਾਂ ਨੂੰ ਸੰਭਾਲ ਕੇ ਰੱਖਿਆ ਗਿਆ ਹੈ। ਪਾਲਕੀ ਗੈਲਰੀਪਾਲਕੀ ਵਿੱਚ ਬੈਠ ਕੇ ਸ਼ਾਹੀ ਪਰਿਵਾਰ ਦੀਆ ਔਰਤਾਂ ਅਤੇ ਮਰਦ ਰਾਜ ਦਾ ਦੌਰਾ ਕਰਦੀਆਂ ਸਨ। ਪਾਲਕੀਆਂ ਉੱਤੇ ਲਾਖ ਦੀ ਅਤਿ ਸੁੰਦਰ ਰੰਗਾਈ ਕੀਤੀ ਗਈ ਹੈ। ਇੱਥੇ ਦੋ ਤਰ੍ਹਾਂ ਦੀਆਂ ਪਾਲਕੀਆਂ ਹਨ: ਪਰਦੇ ਵਾਲੀਆਂ ਪਾਲਕੀਆਂ ਤੇ ਖੁੱਲ੍ਹੀਆਂ ਪਾਲਕੀਆਂ। ਪਰਦੇ ਵਾਲੀਆਂ ਪਾਲਕੀਆਂ ਔਰਤਾਂ ਲਈ ਅਤੇ ਖੁੱਲ੍ਹੀਆਂ ਮਰਦਾਂ ਵਾਸਤੇ ਹੁੰਦੀਆਂ ਸਨ। ਪੰਘੂੜਾ ਗੈਲਰੀਅਜਾਇਬਘਰ ਦੇ ਝਾਂਕੀ ਮਹਿਲ ਦੇ ਇੱਕ ਹਿੱਸੇ ਵਿੱਚ ਰਾਜਕੁਮਾਰਾਂ ਦੇ ਪੰਘੂੜੇ ਸੰਭਾਲੇ ਹੋਏ ਹਨ। ਸੈਲਾਨੀਆਂ ਦੀ ਜਾਣਕਾਰੀ ਲਈ ਹਰ ਪੰਘੂੜੇ ਨਾਲ ਉਸ ਵਿੱਚ ਖੇਡਣ ਵਾਲੇ ਰਾਜਕੁਮਾਰ ਦਾ ਨਾਂ ਵੀ ਲਿਖਿਆ ਹੋਇਆ ਹੈ। ਹੌਦਾਖਾਨਾਹੌਦਾ ਉਹ ਖ਼ਾਸ ਸੀਟ ਹੁੰਦੀ ਹੈ ਜਿਸ ਉੱਤੇ ਬੈਠ ਕੇ ਹਾਥੀ ਦੀ ਸਵਾਰੀ ਕੀਤੀ ਜਾਂਦੀ ਸੀ।ਮ ਹਿਰਾਨਗੜ੍ਹ ਦਾ ਹੌਦਾਖਾਨਾ ਸ੍ਰੀਨਗਰ ਚੌਕੀ ਦੇ ਖੱਬੇ ਪਾਸੇ ਸਥਿਤ ਹੈ ਜਿਸ ਵਿੱਚ ਅਠਾਰਵੀਂ-ਉਨ੍ਹੀਵੀਂ ਸਦੀ ਦੇ ਸ਼ਾਨਦਾਰ ਹੌਦਿਆਂ ਦਾ ਭੰਡਾਰ ਹੈ। ਇਨ੍ਹਾਂ ਵਿੱਚੋਂ ਚਾਂਦੀ ਦਾ ਇੱਕ ਬੇਸ਼ਕੀਮਤੀ ਹੌਦਾ ਖ਼ਾਸ ਇਤਿਹਾਸਕ ਮਹੱਤਤਾ ਰੱਖਦਾ ਹੈ। ਇਹ ਮੁਗ਼ਲ ਬਾਦਸ਼ਾਹ ਸ਼ਾਹ ਜਹਾਂ ਦੁਆਰਾ ਮਹਾਰਾਜਾ ਜਸਵੰਤ ਸਿੰਘ ਨੂੰ ਭੇਟ ਕੀਤਾ ਗਿਆ ਸੀ। ===ਚਿੱਤਰਕਲਾ ਗੈਲਰੀ=== ਗੈਲਰੀ ਵਿੱਚ ਸਤਾਰਵੀਂ, ਅਠਾਰਵੀਂ ਅਤੇ ਉਨ੍ਹੀਵੀਂ ਸਦੀ ਦੀ ਰਾਜਪੂਤਾਨਾ ਅਤੇ ਮੁਗ਼ਲਾਂ ਸ਼ੈਲੀ ਦੇ ਚਿੱਤਰ ਸਾਂਭੇ ਹੋਏ ਹਨ ਅਤੇ ਜ਼ਿਆਦਾਤਰ ਚਿੱਤਰ ਧਾਰਮਿਕ ਹੀ ਹਨ। ਸ਼ੀਸ਼ ਮਹਿਲਸ਼ੀਸ਼ ਮਹਿਲ ਰਾਜਪੂਤ ਭਵਨ ਨਿਰਮਾਣ ਕਲਾਂ ਦਾ ਉੱਤਮ ਨਮੂਨਾ ਹੈ। ਇਸ ਵਿੱਚ ਸ਼ੀਸ਼ੀਆਂ ਦਾ ਸ਼ਾਨਦਾਰ ਕੰਮ ਕੀਤਾ ਗਿਆ ਹੈ। ਇਸ ਵਿੱਚ ਬਣਿਆ ਧਾਰਮਿਕ ਆਕ੍ਰਿਤੀਆਂ ਬਹੁਤ ਹੀ ਖੂਬਸੂਰਤ ਹਨ। ਹਵਾਲੇ
|
Portal di Ensiklopedia Dunia