ਮੋਟਾ ਅਹਾਰ'ਮੋਟਾ ਅਹਾਰ'ਜਾਂ ਫਾਈਬਰ (ਰੇਸ਼ੇ ਯੁਕਤ) ਖਾਦ ਪਦਾਰਥਾਂ'ਚ ਹਰੀਆਂ ਸਬਜ਼ੀਆਂ, ਫਲਾਂ, ਅਨਾਜਾਂ ਅਤੇ ਮੇਵਿਆਂ ਦਾ ਸਿਹਤ ਦੇ ਸੰਬੰਧ 'ਚ ਜਿੰਨਾ ਜ਼ਿਆਦਾ ਲਾਭ ਹੈ, ਉਸ ਤੋਂ ਜ਼ਿਆਦਾ ਇਨ੍ਹਾਂ 'ਚ ਪਾਏ ਜਾਣ ਵਾਲੇ ਰੇਸ਼ੇ ਅਰਥਾਤ ਮੋਟਾ ਅਹਾਰ ਜਾਂ ਫਾਈਬਰ ਦਾ ਹੈ। ਪਾਣੀ ਵਿੱਚ ਘੁਲਣਸ਼ੀਲ ਅਤੇ ਨਾ-ਘੁਲਣਸ਼ੀਲ ਦੋ ਕਿਸਮਾ ਦੇ ਮੋਟਾ ਅਹਾਰ ਹੁੰਦੇ ਹਨ। ਮੋਟਾ ਅਹਾਰ ਸਾਡੀ ਪਾਚਣ ਪ੍ਰਣਾਲੀ 'ਚ ਬਹੁਤ ਹੀ ਸਹਾਇਕ ਹੁੰਦਾ ਹੈ। ਮੋਟਾ ਅਹਾਰ ਪਾਚਣ ਤੰਤਰ ਨੂੰ ਸਹੀ ਰਖਦਾ ਹੈ, ਆਪਣੇ ਨਾਲ ਖਾਏ ਹੋਏ ਪਦਾਰਥਾਂ ਨੂੰ ਹਜ਼ਮ ਕਰਨ ਵਿੱਚ ਅਤੇ ਅਣਪਚੇ ਭੋਜਨ ਨੂੰ ਸਰੀਰ ਵਿਚੋਂ ਮਲ ਦੇ ਰੂਪ ਵਿੱਚ ਬਾਹਰ ਕਰਨ ਵਿੱਚ ਮਦਦਗਾਰ ਹੁੰਦਾ ਹੈ।[1] ਸਰੋਤਆਪਣੀ ਰੋਜ਼ ਦੀ ਖੁਰਾਕ ਜਿਵੇਂ ਕਿ ਰੋਟੀ ਭਾਵੇਂ ਕਣਕ ਦੀ ਹੋਵੇ ਚਾਹੇ ਮੱਕੀ, ਬਾਜਰੇ ਜਾਂ ਫਿਰ ਜੁਆਰ ਦੀ ਹੀ ਕਿਉਂ ਨਾ, ਹਰੀਆਂ ਸਬਜ਼ੀਆਂ, ਸਮੇਤ ਛਿਲਕੇ ਫਲ ਜਾਂ ਕੱਚੀ ਸਬਜ਼ੀਆਂ, ਪਾਸਤਾ, ਗਿਰੀ ਵਾਲੇ ਬੀਜਾਂ ਨੂੰ ਆਪਣਾ ਭੋਜਨ ਬਣਾਇਆ ਜਾ ਸਕਦਾ ਹੈ। ਜੀਵ ਦੀ ਪਾਚਣ ਕ੍ਰਿਆ ਵਿੱਚ ਮੋਟਾ ਅਹਾਰ ਦੀ ਅਹਿਮ ਭੂਮਿਕਾ ਹੈ। ਮਨੁੱਖ ਨੂੰ ਲੋੜ ਬਸ 30-35 ਗ੍ਰਾਮ ਮੋਟਾ ਅਹਾਰ ਦਿਹਾੜੀ ਵਿੱਚ ਕਾਫੀ ਹੈ। ਕਣਕ ਦਾ ਆਟਾ ਸਮੇਤ ਚੋਕਰ ਮੋਟਾ ਅਹਾਰ ਦਾ ਭੰਡਾਰ ਹੈ। ਸਲਾਦ ਭਾਵੇਂ ਮੂਲੀ, ਗਾਜਰ, ਸ਼ਲਗਮ ਜਾਂ ਪਿਆਜ਼ ਹੀ ਕਿਉਂ ਨਾ ਹੋਵੇ, ਮੋਟਾ ਅਹਾਰ ਦਾ ਸਰੋਤ ਹੈ। ਲਾਭ ਅਤੇ ਲੋੜ
ਹਵਾਲੇ
|
Portal di Ensiklopedia Dunia