ਮੋਨਿਕਾ ਕਪਿਲ ਮੋਹਤਾ
ਮੋਨਿਕਾ ਕਪਿਲ ਮੋਹਤਾ (ਹਿੰਦੀ: मोनिका कपिल मोहता, ਜਨਮ 19 ਜਨਵਰੀ 1962), ਇੱਕ ਭਾਰਤੀ ਨੀਤੀਵਾਨ ਹੈ ਜੋ ਕਿ ਸਵੀਡਨ ਅਤੇ ਲਾਤਵੀਆ ਦੀ ਭਾਰਤੀ ਰਾਜਦੂਤ ਹੈ। ਉਹ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਦੇ ਅਹੁਦੇ ਉੱਪਰ ਹੈ ਅਤੇ ਇਸ ਤੋਂ ਪਹਿਲਾਂ ਉਹ ਪੋਲੈਂਡ ਅਤੇ ਲਿਥੂਏਨੀਆ ਲਈ ਭਾਰਤ ਦੀ ਰਾਜਦੂਤ ਰਹੀ ਸੀ।[1][2] ਮੁੱਢਲਾ ਜੀਵਨ ਅਤੇ ਸਿੱਖਿਆਮੋਹਤਾ ਦਾ ਜਨਮ ਨਵੀਂ ਦਿੱਲੀ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਂ ਜੈ ਸਿੰਘ ਕਪਿਲ ਸੀ ਅਤੇ ਉਸਦੀ ਮਾਂ ਦਾ ਨਾਮ ਵੇਦ ਕਪਿਲ ਸੀ। ਸਕੂਲ ਦੀ ਪੜ੍ਹਾਈ ਏਅਰ ਫ਼ੋਰਸ ਸਕੂਲ ਵਿੱਚੋਂ ਪੂਰੀ ਕਰਨ ਪਿੱਛੋਂ ਉਸਨੇ ਸੇਂਟ ਸਟੀਫ਼ਨ ਕਾਲਜ ਤੋਂ ਗਰੈਜੂਏਸ਼ਨ ਕੀਤੀ ਅਤੇ ਮਗਰੋਂ ਦਿੱਲੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕੀਤੀ। ਉਸਦਾ ਵਿਆਹ ਡਾਕਟਰ ਮਾਧੁਪ ਮੋਹਤਾ ਨਾਲ ਹੋਇਆ ਹੈ ਜੋ ਕਿ ਇੱਕ ਮੈਡੀਕਲ ਡਾਕਟਰ, ਲੇਖਕ ਅਤੇ ਕੈਰੀਅਰ ਕੂਟਨੀਤਿਕ ਹੈ। ਉਨ੍ਹਾਂ ਦੇ ਇੱਕ ਲੜਕਾ, ਸਿਧਾਂਤ ਅਤੇ ਇੱਕ ਕੁੜੀ, ਸੰਸਕ੍ਰਿਤੀ ਹੈ।[3] ਉਹ ਭਾਰਤੀ ਵਿਦੇਸ਼ ਮੰਤਰਾਲੇ ਵਿੱਚ 1985 ਵਿੱਚ ਨੌਕਰੀ ਕਰਨ ਲੱਗ ਗਈ ਸੀ। ਕੰਮ ਦਾ ਤਜਰਬਾਮੋਹਤਾ ਨੇ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਅਤੇ ਐਡੀਸ਼ਨਲ ਸਕੱਤਰ (ਦੱਖਣ) ਦੇ ਕੰਮ ਕੀਤਾ ਹੋਇਆ ਹੈ ਜਿਸ ਵਿੱਚ ਏਸ਼ੀਆ-ਪ੍ਰਸ਼ਾਂਤ ਦੇ ਵਿਸ਼ਾਲ ਖੇਤਰ ਨਾਲ ਭਾਰਤ ਦੇ ਸਬੰਧਾਂ ਨੂੰ ਵਿਚਾਰਿਆ ਹੈ। ਉਹ ਭਾਰਤ ਦੇ ਸਾਰੇ ਰਾਜਨੀਤਿਕ ਅਤੇ ਦੋ-ਪੱਖੀ ਮਾਮਲਿਆਂ ਨੂੰ ਭਾਰਤ ਵੱਲੋਂ ਤੈਅ ਕਰਦੀ ਸੀ, ਜਿਸ ਵਿੱਚ ਆਸਟਰੇਲੀਆਂ, ਬਰੂਨੇਈ, ਕੰਬੋਡੀਆ, ਪੂਰਬੀ ਤਿਮੋਰ, ਫਿਜੀ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਨਿਊਜ਼ੀਲੈਂਡ, ਪਾਪੂਆ ਨਿਊ ਗਿਨੀਆ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਵੀਅਤਨਾਮ ਅਤੇ ਸਾਰ ਪ੍ਰਸ਼ਾਂਤ ਦੀਪ ਦੇਸ਼ ਸ਼ਾਮਿਲ ਹਨ। ਨਵੀਂ ਨਾਲੰਦਾ ਯੂਨੀਵਰਸਿਟੀ ਦੇ ਵਿਕਾਸ ਵਿੱਚ ਵਿਦੇਸ਼ ਮੰਤਰਾਲੇ ਦੇ ਕੰਮਾਂ ਵਿੱਚ ਉਹ ਡਿਵੀਜ਼ਨ ਦੀ ਪ੍ਰਧਾਨ ਰਹੀ ਹੈ। ਉਹ ਭਾਰਤੀ ਵਿਦੇਸ਼ ਸੇਵਾ ਇੰਸਟਿਊਟ ਵਿੱਚ ਡਿਪਟੀ ਡੀਨ ਦੇ ਤੌਰ 'ਤੇ ਵੀ ਕੰਮ ਕਰ ਚੁੱਕੀ ਹੈ। ਉਹ ਜੁਲਾਈ 2011 ਤੋਂ ਜਨਵਰੀ 2015 ਤੱਕ ਪੋਲੈਂਡ ਅਤੇ ਲਿਥੂਆਨੀਆਂ ਦੇ ਲਈ ਭਾਰਤੀ ਰਾਜਦੂਤ ਰਹੀ ਹੈ। ਉਸਨੇ 2006 ਤੋਂ 2011 ਤੱਕ ਯੂਨਾਈਟਡ ਕਿੰਗਡਮ ਦੇ ਲਈ ਭਾਰਤੀ ਹਾਈ ਕਮਿਸ਼ਨ ਦੇ ਵਿੱਚ ਨਹਿਰੂ ਸੈਂਟਰ ਅਤੇ ਮਿਨਿਸਟਰ (ਸੱਭਿਆਚਾਰ) ਦੇ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਹੈ, ਜਿਸ ਵਿੱਚ ਇੰਗਲੈਂਡ ਵਿੱਚ ਭਾਰਤ ਦੇ ਸੱਭਿਆਚਾਰ ਅਤੇ ਸਮਾਜਿਕ ਮਾਮਲਿਆਂ ਦੇ ਦੇਖ-ਰੇਖ ਕਰਦੀ ਸੀ। ਇਸ ਤੋਂ ਪਹਿਲਾਂ ਉਹ 2005 ਤੋਂ 2006 ਤੱਕ ਸੱਭਿਆਚਾਰ ਸਬੰਧਾਂ ਦੀ ਭਾਰਤੀ ਕੌਂਸਲ (ਆਈ.ਸੀ.ਸੀ.ਆਰ.) ਦੇ ਡਿਪਟੀ ਡਾਇਰੈਕਟਰ ਜਨਰਲ ਸੀ। ਵਿਦੇਸ਼ ਮੰਤਰਾਲੇ ਵਿੱਚ ਉਸਨੇ ਪਾਕਿਸਤਾਨ ਦੇ ਲਈ ਸੰਯੁਕਤ ਸਕੱਤਰ, ਖਾੜੀ ਦੇ ਲਈ ਸਕੱਤਰ, ਬਾਹਰੀ ਪ੍ਰਚਾਰ ਡਾਈਰੈਕਟਰ (Director of External Publicity), ਸੰਯੁਕਤ ਰਾਜ ਦੀ ਡਾਇਰੈਕਟਰ, ਮੀਡੀਆ ਸਬੰਧਾਂ ਦੀ ਅਫ਼ਸਰ, ਵਿਦੇਸ਼ ਸੇਵਾ ਇੰਸਟੀਟਿਊਟ ਅਤੇ ਦੱਖਣੀ ਅਫ਼ਰੀਕਾ ਦੀ ਅੰਡਰ ਸਕੱਤਰ ਰਹੀ ਹੈ। ਉਸਨੇ ਫ਼ਰਾਂਸ, ਨੇਪਾਲ ਅਤੇ ਥਾਈਲੈਂਡ ਦੇ ਭਾਰਤੀ ਦੂਤਘਰਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾਂ ਪੈਰਿਸ ਵਿੱਚ ਯੂਨੈਸਕੋ ਲਈ ਭਾਰਤੀ ਦੇ ਪੱਕੇ ਵਫ਼ਦ ਦਾ ਹਿੱਸਾ ਸੀ। ਹਵਾਲੇ
|
Portal di Ensiklopedia Dunia