ਮੋਮਿਨ ਖ਼ਾਨ ਮੋਮਿਨ
ਮੋਮਿਨ ਖ਼ਾਨ ਮੋਮਿਨ (1800 – 1851) (Urdu: مؤمن خان مؤمنؔ—Moʾmin Xān Moʾmin) ਮੁਗਲ ਕਾਲ ਦਾ ਉਰਦੂ ਗਜ਼ਲਗੋ ਸੀ ਅਤੇ "ਮੋਮਿਨ" ਆਪਣੇ ਤਖੱਲਸ ਵਜੋਂ ਵਰਤਦਾ ਸੀ। ਉਹ ਮਿਰਜ਼ਾ ਗ਼ਾਲਿਬ ਅਤੇ ਜ਼ੌਕ ਦਾ ਸਮਕਾਲੀ ਸੀ। ਅੱਜ ਉਸ ਦੀ ਕਬਰ ਮੌਲਾਨਾ ਆਜ਼ਾਦ ਮੈਡੀਕਲ ਕਾਲਜ, (ਦਿਲੀ) ਦੇ ਨੇੜੇ ਪਾਰਕਿੰਗ ਖੇਤਰ ਦੇ ਕੋਲ ਹੈ।[1] ਜੀਵਨੀਮੋਮਿਨ ਦੇ ਵਾਲਿਦ ਦਾ ਨਾਮ ਗ਼ੁਲਾਮ ਨਬੀ ਖ਼ਾਂ ਸੀ ਅਤੇ ਦਾਦਾ ਮੁਗ਼ਲ ਸਲਤਨਤ ਦੇ ਆਖ਼ਰੀ ਦੌਰ ਵਿੱਚ ਸ਼ਾਹੀ ਤਬੀਬਾਂ ਵਿੱਚ ਦਾਖ਼ਲ ਹੋਏ ਸਨ ਅਤੇ ਹਕੂਮਤ ਤੋਂ ਜਾਗੀਰ ਭੀ ਹਾਸਲ ਕੀਤੀ ਸੀ। ਮੋਮਿਨ ਦਾ ਜਨਮ 1800 ਨੂੰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਜੀ ਨੂੰ ਸ਼ਾਹ ਅਬਦੁਲ-ਅਜ਼ੀਜ਼ ਮੁਹੱਦਿਸ ਦੇਹਲਵੀ ਵਿੱਚ ਬਹੁਤ ਆਸਥਾ ਸੀ। ਇਸ ਲਈ ਸ਼ਾਹ ਸਾਹਿਬ ਮੌਸੂਫ਼ ਨੇ ਹੀ ਮੋਮਿਨ ਖ਼ਾਂ ਨਾਮ ਰੱਖਿਆ ਸੀ। ਮੋਮਿਨ ਬਚਪਨ ਤੋਂ ਹੀ ਤੇਜ਼ ਬੁਧੀ ਦੇ ਮਾਲਿਕ ਸਨ। ਯਾਦਾਸ਼ਤ ਬਹੁਤ ਅੱਛੀ ਸੀ। ਇਸ ਲਈ ਅਰਬੀ-ਫ਼ਾਰਸੀ, ਤਿੱਬ, ਨਜੂਮ, ਅਤੇ ਮੌਸੀਕੀ ਵਿੱਚ ਜਲਦੀ ਕਮਾਲ ਹਾਸਲ ਕਰ ਲਿਆ। ਸ਼ਾਇਰੀ ਦੀਆਂ ਅਨੇਕ ਵਿਧਾਵਾਂ ਕਸੀਦਾ, ਰੁਬਾਈ, ਗ਼ਜ਼ਲ, ਤਰਕੀਬ ਬੰਦ, ਮਸਨਵੀ ਸਭ ਤੇ ਹਥ ਆਜ਼ਮਾਈ ਕੀਤੀ ਹੈ। ਮੋਮਿਨ ਦਿੱਲੀ ਤੋਂ ਪੰਜ ਮਰਤਬਾ ਬਾਹਰ ਨਿਕਲੇ ਮਗਰ ਵਤਨ ਦੀ ਮੁਹੱਬਤ ਨੇ ਮੁੜ ਮੁੜ ਆਪਣੀ ਤਰਫ਼ ਖਿਚ ਲਿਆ। ਮੋਮਿਨ ਨਿਹਾਇਤ ਆਜ਼ਾਦ ਮਿਜ਼ਾਜ਼, ਸਾਬਰ ਅਤੇ ਵਤਨਪ੍ਰਸਤ ਸੀ। ਅਮੀਰਾਂ ਅਤੇ ਦੌਲਤਮੰਦ ਲੋਕਾਂ ਦੀ ਖ਼ੁਸ਼ਾਮਦ ਤੋਂ ਉਸਨੂੰ ਸਖ਼ਤ ਨਫ਼ਰਤ ਸੀ। ਕਾਵਿ-ਨਮੂਨਾਤੁਮ ਮੇਰੇ ਪਾਸ ਹੋਤੇ ਹੋ ਗੋਯਾ ਹਵਾਲੇ
|
Portal di Ensiklopedia Dunia