ਮੋਰ
![]()
ਜਾਣ ਪਛਾਣਮੋਰ ਇੱਕ ਸੁੰਦਰ ਆਕਰਸ਼ਕ ਅਤੇ ਸ਼ਾਨਾਮੱਤਾ ਪੰਛੀ ਹੈ। ਵਰਖਾ ਦੀ ਰੁੱਤ ਵਿੱਚ ਸੰਘਣੇ ਬੱਦਲ ਛਾਉਣ ਉੱਤੇ ਜਦੋਂ ਇਹ ਪੰਛੀ ਆਪਣੇ ਪੰਖ ਫੈਲਾ ਕੇ ਨੱਚਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਸਨੇ ਕੋਈ ਹੀਰਿਆਂ ਜੜੀ ਸ਼ਾਹੀ ਪੁਸ਼ਾਕ ਪਹਿਨ ਲਈ ਹੋਵੇ। ਇਸ ਦੇ ਇਸੇ ਰੂਪ ਕਾਰਨ ਹੀ ਇਸਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਦੇ ਸਿਰ ਉੱਪਰ ਤਾਜ ਵਰਗੀ ਮਹਿਸੂਸ ਹੋਣ ਵਾਲੀ ਕਲਗੀ, ਇਸ ਦੇ ਪੰਛੀਆਂ ਦਾ ਰਾਜਾ ਹੋਣ ਬਾਰੇ ਭਾਰਤੀ ਲੋਕਾਂ ਦੀ ਅਨੁਭੁਤੀ (perception) ਦੀ ਪੁਸ਼ਟੀ ਕਰਦੀ ਜਾਪਦੀ ਹੈ। ਮੋਰ ਦੀ ਇਸ ਵਿਲੱਖਣ ਸੁੰਦਰਤਾ ਕਾਰਨ ਹੀ ਭਾਰਤ ਸਰਕਾਰ ਨੇ 26 ਜਨਵਰੀ 1963 ਨੂੰ ਇਸਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ। ਭਾਰਤ ਦਾ ਰਾਸ਼ਟਰੀ ਪੰਛੀ ਹੋਣ ਦੇ ਨਾਲ ਨਾਲ ਇਹ ਭਾਰਤ ਦੇ ਗੁਆਂਢੀ ਦੇਸ਼ ਮਯਾਂਮਾਰ (Berma) ਦਾ ਇਤਿਹਾਸਕ ਚਿੰਨ੍ਹ ਵੀ ਹੈ। 'ਫੇਸਿਆਨਿਡਾਈ' ਪਰਿਵਾਰ ਦੇ ਜੀਅ (Member) ਮੋਰ ਦਾ ਵਿਗਿਆਨਿਕ ਨਾਮ 'ਪਾਵੋ ਕ੍ਰਿਸਟੇਟਸ' ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਨੂੰ 'ਬਲੂ ਪਿਫਾਉਲ' ਭਾਵ ਪੀਕਾਕ (Peacock) ਕਹਿੰਦੇ ਹਨ। ਸੰਸਕ੍ਰਿਤ ਭਾਸ਼ਾ ਵਿੱਚ ਇਸਨੂੰ 'ਮਯੂਰ' ਦੇ ਨਾਮ ਨਾਲ ਜਾਣੀਆਂ ਜਾਂਦਾ ਹੈ। ਵਰਤਾਉਮੋਰ ਇੱਕ ਜੰਗਲੀ ਪੰਛੀ ਹੈ ਜਿਹੜਾ ਆਪਣਾ ਆਲ੍ਹਣਾ ਤਾਂ ਜ਼ਮੀਨ ਉੱਤੇ ਹੀ ਬਨਾਉਂਦਾ ਹੈ ਪਰ ਉਸ ਬਾਰੇ ਵਿਚਿੱਤਰ ਤਥ ਇਹ ਹੈ ਕਿ ਉਹ ਟਿਕਾਣਾ ਜਾਂ ਆਰਾਮ ਰੁੱਖਾਂ ਉੱਤੇ ਹੀ ਕਰਦਾ ਹੈ। ਇਹ ਇੱਕ ਸਥਲੀ ਅਤੇ ਚੋਗਾ ਦੇਣ ਵਾਲਾ ਜੀਵ ਹੈ। ਆਮ ਧਾਰਨਾ ਅਨੁਸਾਰ ਮੋਰ ਇੱਕ ਤੋਂ ਵੱਧ ਜੋੜੇ ਬਣਾਉਣ ਵਾਲਾ ਜੀਵ ਹੈ ਜਿਸ ਕਰ ਕੇ ਵਿਗਿਆਨੀ ਇਸਨੂੰ ਬਹੁ- ਵਿਵਾਹਿਤ (Polygamous) ਸ਼੍ਰੇਣੀ ਦੇ ਅੰਤਰਗਤ ਰਖਦੇ ਹਨ। ਭਾਵੇਂ ਕਿ ਦਖਣ ਪੂਰਬੀ ਏਸ਼ੀਆ ਵਿਸ਼ੇਸ਼ ਤੌਰ ਤੇ ਜਾਵਾ ਦੇ ਹਰੇ ਪੰਖਾਂ ਵਾਲੇ ਮੋਰ ਅਸਲ ਵਿੱਚ ਇੱਕ ਪਤਨੀਵਰਤਾ (Monogamous) ਜੀਵ ਹੀ ਹਨ। ਇਹ ਭਾਰਤੀ ਨੀਲੇ ਪੰਖਾਂ ਵਾਲੇ ਮੋਰਾਂ ਦੇ ਕਰੀਬੀ ਰਿਸ਼ਤੇਦਾਰ ਵੀ ਹਨ। ਪ੍ਰਜਣਨਪ੍ਰਜਣਨ ਦੇ ਮੌਸਮ ਵਿੱਚ ਮੋਰ ਆਪਣੇ ਖੰਭਾਂ ਨੂੰ ਉੱਪਰ ਚੁੱਕ ਕੇ ਪੱਖੇ ਦੀ ਬਣਤਰ ਬਣਾ ਲੈਂਦਾ ਹੈ ਅਤੇ ਖੰਭਾ ਨੂੰ ਹਿਲਾਉਂਦਾ ਹੈ। ਜਿਸ ਨੂੰ ਪੈਲ ਪਾਉਣਾ ਕਹਿੰਦੇ ਹਨ। ਪੈਲ ਪਾਉਣ ਸਮੇਂ ਖੰਭਾਂ ਤੋਂ ਇਨਫਰਾਸੋਨਿਕ ਤਰੰਗਾਂ ਜਾਂ ਆਵਾਜ਼ਾਂ ਨੂੰ ਸੁਣ ਕੇ ਦੂਰ ਅਤੇ ਨੇੜੇ ਤੋਂ ਮੋਰਨੀਆਂ, ਮੋਰ ਕੋਲ ਆ ਜਾਂਦੀਆਂ ਹਨ। ਮੋਰਨੀ ਇੱਕ ਮੋਰ ਤੋਂ ਦੂਜੇ ਮੋਰ ਕੋਲ ਜਾਂਦੀ ਹੈ ਤਾਂ ਕਿ ਉਹ ਇਸ ਗੱਲ ਦਾ ਅਨੁਮਾਨ ਲਗਾ ਸਕੇ ਕਿ ਕਿਹੜਾ ਮੋਰ ਮਿਲਾਪ ਲਈ ਜ਼ਿਆਦਾ ਯੋਗ ਹੈ। ਮੋਰਨੀ ਜਿਸ ਮੋਰ ਦੇ ਖੰਭ ਜ਼ਿਆਦਾ ਲੰਬੇ ਅਤੇ ਖੰਭਾਂ ਵਿੱਚ ਅੱਖਾਂ ਦੀ ਗਿਣਤੀ ਜ਼ਿਆਦਾ ਹੋਵੇ, ਉਸ ਮੋਰ ਨੂੰ ਮਿਲਾਪ ਲਈ ਸਾਥੀ ਚੁਣ ਲੈਂਦੀ ਹੈ। ਖੁਰਾਕ ਸੰਬੰਧੀ ਆਦਤਾਂਮੋਰ ਆਪਣੇ ਭੋਜਨ ਦੇ ਮਸਲੇ ਵਿੱਚ ਸਰਬ- ਆਹਾਰੀ (Omnivorous) ਸੁਭਾਉ ਦੇ ਧਾਰਨੀ ਹਨ। ਇਹ ਪੌਦਿਆਂ ਦੇ ਆਮ ਤੌਰ ਤੇ ਸਾਰੇ ਭਾਗ: ਫੁੱਲਾਂ ਦੀਆਂ ਪੰਖੜੀਆਂ, ਬੀਜਾਂ ਦੇ ਸਿਰੇ, ਕੀੜੇ ਮਕੌੜੇ, ਖੰਡ ਆਕਾਰੀ ਜੀਵਾਂ (arthropods) ਰੀਂਗਣ ਵਾਲੇ ਜੀਵਾਂ (reptiles) ਅਤੇ ਜਲਥਲੀ ਜੀਵਾਂ ਆਦਿ ਸਾਰਾ ਕੁਝ ਖਾ ਲੇਂਦੇ ਹਨ। ਹਵਾਲੇ
|
Portal di Ensiklopedia Dunia