ਮੌਲਾਨਾ ਮੁਹੰਮਦ ਅਲੀਮੁਹੰਮਦ ਅਲੀ ਜੌਹਰ (10 ਦਸੰਬਰ 1878 - 4 ਜਨਵਰੀ 1931) ਇੱਕ ਭਾਰਤੀ ਮੁਸਲਮਾਨ ਨੇਤਾ, ਕਾਰਕੁਨ, ਵਿਦਵਾਨ, ਪੱਤਰਕਾਰ ਅਤੇ ਕਵੀ ਸੀ, ਅਤੇ ਖਿਲਾਫਤ ਅੰਦੋਲਨ ਦੀ ਆਗੂ ਹਸਤੀ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਬਣਨ ਵਾਲਾ ਛੇਵਾਂ ਮੁਸਲਮਾਨ ਸੀ ਅਤੇ ਇਹ ਪ੍ਰਧਾਨਗੀ ਸਿਰਫ ਕੁਝ ਮਹੀਨੇ ਲਈ ਚੱਲੀ। ਉਹ ਆਲ ਇੰਡੀਆ ਮੁਸਲਿਮ ਲੀਗ ਦੇ ਬਾਨੀਆਂ ਵਿੱਚੋਂ ਇੱਕ ਸੀ, ਅਤੇ ਉਹ ਆਲ ਇੰਡੀਆ ਮੁਸਲਿਮ ਲੀਗ ਦਾ ਪ੍ਰਧਾਨ ਵੀ ਰਿਹਾ ਸੀ। ਜ਼ਿੰਦਗੀਉਹ ਰਾਮਪੁਰ, ਭਾਰਤ ਵਿੱਚ ਪੈਦਾ ਹੋਇਆ।[1] ਉਹ ਮੌਲਾਨਾ ਸ਼ੌਕਤ ਅਲੀ ਅਤੇ ਜ਼ੁਲਫੀਕਾਰ ਅਲੀ ਦਾ ਭਰਾ ਸੀ। ਦੋ ਸਾਲ ਦਾ ਹੀ ਸੀ ਕਿ ਪਿਤਾ ਦਾ ਨਿਧਨ ਹੋ ਗਿਆ। ਮਾਂ ਧਾਰਮਿਕ ਗੁਣਾਂ ਦਾ ਪੁੰਜ ਸੀ, ਇਸ ਲਈ ਉਹ ਬਚਪਨ ਤੋਂ ਹੀ ਇਸਲਾਮੀ ਸਿਖਿਆ ਵਿੱਚ ਗਹਿਰੀ ਰੁਚੀ ਦਾ ਧਾਰਨੀ ਸੀ। ਉਸਨੇ ਆਰੰਭਕ ਸਿੱਖਿਆ ਰਾਮਪੁਰ ਅਤੇ ਬਰੇਲੀ ਵਿੱਚ ਹਾਸਲ ਕੀਤੀ। ਉੱਚ ਸਿੱਖਿਆ ਲਈ ਅਲੀਗੜ੍ਹ ਚਲੇ ਗਿਆ ਅਤੇ ਬੀਏ ਦੀ ਪਰੀਖਿਆ ਇਸ ਸ਼ਾਨਦਾਰ ਸਫਲਤਾ ਨਾਲ ਪਾਸ ਕੀਤੀ ਕਿ ਇਲਾਹਾਬਾਦ ਯੂਨੀਵਰਸਿਟੀ ਵਿੱਚ ਅੱਵਲ ਰਿਹਾ। ਆਈਸੀਐਸ ਆਕਸਫੋਰਡ ਯੂਨੀਵਰਸਿਟੀ ਵਿੱਚੋਂ ਕੀਤੀ। ਵਾਪਸੀ ਉੱਤੇ ਰਾਮਪੁਰ ਅਤੇ ਬੜੌਦਾ ਦੇ ਰਾਜਾਂ ਵਿੱਚ ਨੌਕਰੀ ਕੀਤੀ ਲੇਕਿਨ ਛੇਤੀ ਹੀ ਨੌਕਰੀ ਤੋਂ ਦਿਲ ਭਰ ਗਿਆ। ਅਤੇ ਕਲਕੱਤੇ ਜਾਕੇ ਅੰਗਰੇਜ਼ੀ ਅਖਬਾਰ ਕਾਮਰੇਡ ਜਾਰੀ ਕੀਤਾ। ਮੌਲਾਨਾ ਦੀ ਸ਼ਾਨਦਾਰ ਲੇਖਣੀ ਅਤੇ ਬੁੱਧੀ ਦੀ ਤੀਖਣਤਾ ਦੀ ਬਦੌਲਤ ਨਾ ਕੇਵਲ ਭਾਰਤ ਸਗੋਂ ਵਿਦੇਸ਼ਾਂ ਵਿੱਚ ਵੀ ਕਾਮਰੇਡ ਵੱਡੇ ਸ਼ੌਕ ਨਾਲ ਪੜ੍ਹਿਆ ਜਾਂਦਾ ਸੀ। ਹਵਾਲੇ
|
Portal di Ensiklopedia Dunia