ਮੰਗਤ ਭਾਰਦਵਾਜ
ਮੰਗਤ ਭਾਰਦਵਾਜ, ਇੱਕ ਪ੍ਰਬੰਧ ਪੰਜਾਬੀ ਭਾਸ਼ਾ ਵਿਗਿਆਨੀ ਹਨ [1]ਜੋ ਅਜਕਲ ਬਰਤਾਨੀਆ ਦੇ ਸ਼ਹਿਰ ਕਨੋਕ (Cannock) ਵਿਖੇ ਰਹਿ ਰਹੇ ਹਨ। ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਵਿਆਕਰਣ ਦੇ ਵਿਕਾਸ ਦੇ ਖੋਜ ਕਾਰਜ ਵਿਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਖਾਸ ਵਿਲੱਖਣਤਾ ਇਹ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਅੰਗ੍ਰੇਜ਼ੀ ਭਾਸ਼ਾ ਵਿੱਚ ਵਿਆਕਰਣ ਲਿਖਣ ਵਾਲੇ ਕੁਝ ਕੁ ਵਿਦਵਾਨਾ ਵਿਚੋਂ ਹਨ। ਉਨ੍ਹਾਂ ਦੀ ਪਹਿਲੀ ਪੁਸਤਕ "ਕੁਲੌਕੁਅਲ ਪੰਜਾਬੀ : ਦਾ ਕੰਮਪਲੀਟ ਕੌਰਸ ਫਾਰ ਬਿਗਨਰਜ਼", (Colloquial Panjabi: The Complete Course for Beginners) 1995 ਵਿਚ ਪ੍ਰਕਾਸ਼ਤ ਹੋਈ ਸੀ। ਉਨ੍ਹਾਂ ਦੀ ਇਹ ਪੁਸਤਕ ਵਿਸ਼ਵ ਪ੍ਰਸਿੱਧ ਪ੍ਰਕਾਸ਼ਕ ਰੌਟਲੈੱਜ (Routledge) ਵਲੋਂ ਪ੍ਰਕਾਸ਼ਤ ਕੀਤੀ ਗਈ ਹੈ। [2] ਉਨ੍ਹਾਂ ਦੀ ਪੰਜਾਬੀ ਵਿਆਕਰਣ ਦੀ ਦੂਜੀ ਮਹਤਵਪੂਰਣ ਪੁਸਤਕ " ਪੰਜਾਬੀ : ਏ ਕੰਪਰੀਹੈਂਸਿਵ ਗਰਾਮਰ " (Punjabi: A Comprehensive Grammar) ਹੈ। ਉਨ੍ਹਾਂ ਦੀ ਇਹ ਪੁਸਤਕ ਵੀ ਰੌਟਲੈੱਜ (Routledge) ਵਲੋਂ ਹੀ ਅਪ੍ਰੈਲ 2016 ਨੂੰ ਪ੍ਰਕਾਸ਼ਤ ਕੀਤੀ ਗਈ ਹੈ।[3] ਇਹ ਵੀ ਵੇਖੋ
ਫੇਸਬੁੱਕ (facebook) ਖਾਤਾਮੰਗਤ ਭਾਰਦਵਾਜ,ਜੀ ਸਮਾਜ ਦੇ ਤੱਤਕਾਲੀਨ ਮਸਲਿਆਂ ਬਾਰੇ ਵੀ ਟੀਕਾ ਟਿੱਪਣੀ ਕਰਨ ਵਾਲੇ ਚਿੰਤਕ ਹਨ ਅਤੇ ਅਜਕਲ ਫੇਸਬੁੱਕ ਤੇ ਕਾਫੀ ਸਰਗਰਮ ਹਨ ਅਤੇ ਉਹ ਆਪਣੀਆਂ ਲਿਖਤਾਂ ਅਤੇ ਵਿਚਾਰ ਇਸ ਸਾਈਟ ਤੇ ਜੁੜੇ ਆਪਣੇ ਮਿਤਰਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਫੇਸਬੁੱਕ ਖਾਤਾ ਹੇਠਲੇ ਲਿੰਕ ਤੇ ਹੈ: ਪ੍ਰਕਾਸ਼ਤ ਪੁਸਤਕਾਂ
ਹਵਾਲੇ
|
Portal di Ensiklopedia Dunia