ਮੰਗਤ ਰਾਮ ਪਾਸਲਾ![]() ਮੰਗਤ ਰਾਮ ਪਾਸਲਾ (ਜਨਮ 9 ਮਾਰਚ 1951) ਟਰੇਡ ਯੂਨੀਅਨ ਤੇ ਜਮਹੂਰੀ ਲਹਿਰ ਦਾ ਆਗੂ ਹੈ ਅਤੇ ਪਿਛਲੇ ਸਮੇਂ ਵਿੱਚ ਸੀ ਪੀ ਐਮ, ਪੰਜਾਬ ਦਾ ਸਕੱਤਰ ਰਿਹਾ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦਾ ਟਰੱਸਟੀ ਵੀ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ, ਪਰ ਉਸ ਨੂੰ ਦਸੰਬਰ 2001 'ਚ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ।[1] ਉਹ ਉਸ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਵੀ ਸੀ।[2] Pasla was one of the most prominent leaders of CPI(M) in Doaba belt.[3] ਪਾਸਲਾ ਦੁਆਬਾ ਬੈਲਟ ਵਿੱਚ ਸੀਪੀਆਈ (ਐਮ) ਦੇ ਸਭ ਤੋਂ ਉੱਘੇ ਆਗੂਆਂ 'ਚੋਂ ਇੱਕ ਸੀ। ਉਹ ਭਾਰਤੀ ਟਰੇਡ ਯੂਨੀਅਨ ਸੈਂਟਰ (ਸੀਟੂ) ਦੀ ਪੰਜਾਬ ਇਕਾਈ ਦਾ ਵੀ ਜਨਰਲ ਸਕੱਤਰ ਸੀ।[4] ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਪਾਸਲਾ ਦੇ ਜੰਮ-ਪਲ ਹਨ। ਸਤੰਬਰ 2016 'ਚ ਜਲੰਧਰ ਵਿਖੇ ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਹੇਠ ਦੇਸ਼ ਪੱਧਰੀ ਰਾਜਨੀਤਕ ਪਾਰਟੀ ਬਣਾਈ ਗਈ ਹੈ, ਜਿਸ ਦਾ ਨਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ. ਆਈ.) Revolutionary Marxist Party of India ਰੱਖਿਆ ਗਿਆ ਹੈ। ਮੰਗਤ ਰਾਮ ਪਾਸਲਾ ਹੁਣ ਇਸ ਪਾਰਟੀ ਦੇ ਜਨਰਲ ਸਕੱਤਰ ਹਨ। ਸੀਪੀਐਮ ਪੰਜਾਬ ਦੇ ਨਾਂ ਦੀ ਪਾਰਟੀ ਖਤਮ ਕਰ ਦਿੱਤੀ ਗਈ ਹੈ। ਹਵਾਲੇ
|
Portal di Ensiklopedia Dunia