ਮੰਨ

ਘਿਉ ਅਤੇ ਮਿੱਠਾ ਪਾ ਕੇ ਪਕਾਈ ਮਿੱਠੀ ਰੋਟੀ ਨੂੰ ਮੰਨ ਕਹਿੰਦੇ ਹਨ। ਮੋਟੀ ਰੋਟੀ ਨੂੰ ਵੀ ਮੰਨ ਕਹਿੰਦੇ ਹਨ। ਮੰਨ ਕਣਕ ਦੇ ਆਟੇ ਦਾ ਬਣਾਇਆ ਜਾਂਦਾ ਹੈ। ਘਰਾਂ ਵਿਚ ਪ੍ਰਾਹੁਣੇ ਆਇਆਂ ਤੋਂ ਘਿਉ ਅਤੇ ਮਿੱਠਾ ਪਾ ਕੇ ਮੰਨ ਬਣਾਏ ਜਾਂਦੇ ਸਨ। ਪਹਿਲੇ ਸਮਿਆਂ ਵਿਚ ਜਦ ਨਵੀਂ ਵਿਆਹੀ ਚੂੜੇਵਾਲੀ ਵਹੁਟੀ ਨੂੰ ਆਪਣੇ ਮਾਹੀ ਦੇ ਆਉਣ ਦੀ ਸੂਹ ਲੱਗਦੀ ਸੀ, ਉਹ ਆਪਣੇ ਪਤੀ ਦੀ ਆਓ ਭਗਤ ਮੰਨ ਪਕਾ ਕੇ ਹੀ ਕਰਦੀ ਸੀ। ਉਨ੍ਹਾਂ ਸਮਿਆਂ ਵਿਚ ਮਿੱਠੇ ਥਿੰਦੋ (ਸ਼ੱਕਰ ਘਿਉ) ਨਾਲ ਪ੍ਰਾਹੁਣਿਆਂ ਨੂੰ ਖਵਾਈ ਰੋਟੀ ਨੂੰ ਵਧੀਆ ਸੇਵਾ ਮੰਨਿਆ ਜਾਂਦਾ ਸੀ। ਹੁਣ ਦੀ ਪੀੜ੍ਹੀ ਮੰਨ ਨਾਲ ਕੀਤੀ ਸੇਵਾ ਨੂੰ ਨਖਿੱਧ ਸੇਵਾ ਮੰਨਦੀ ਹੈ। ਹੁਣ ਮੁਰਗੇ ਤੇ ਸ਼ਰਾਬ ਦਾ ਯੁੱਗ ਹੈ।[1]

ਕਣਕ ਦੇ ਆਟੇ ਨੂੰ ਦੁੱਧ ਅਤੇ ਗੁੜ ਦੇ ਮਿਸ਼ਰਣ ਵਿਚ ਭਿਉਂ ਕੇ ਮਿੱਠੀ ਰੋਟੀ ਬਣਾਈ ਜਾਂਦੀ ਹੈ, ਜਿਸ ਨੂੰ ਘਿਓ ਲਗਾ ਕੇ ਸੇਕਿਆ ਜਾਂਦਾ ਹੈ। ਇਹ ਮਿੱਠੀ ਰੋਟੀ ਖਾਣ ਵਿਚ ਬਹੁਤ ਹੀ ਸਵਾਦ ਲੱਗਦੀ ਹੈ ਅਤੇ ਲੋਹੜੀ ਦੇ ਤਿਉਹਾਰ ਦੇ ਮੌਕੇ, ਬਾਰਿਸ਼ ਦੇ ਮੌਸਮ ਵਿਚ ਇਸ ਨੂੰ ਬਣਾ ਕੇ ਖਾਧਾ ਜਾਂਦਾ ਹੈ। ਜੇਕਰ ਕਦੇ ਮਿੱਠੀ ਰੋਟੀ ਖਾਣ ਦਾ ਮਨ ਕਰੇ ਤਾਂ ਗੁੜ ਦੀ ਰੋਟੀ ਬਣਾ ਕੇ ਜਰੂਰ ਖਾਉ।

ਇਹ ਖਾਣ ਵਿਚ ਬਹੁਤ ਹੀ ਸਵਾਦ ਲੱਗਦੀ ਹੈ ਅਤੇ ਇਸ ਨੂੰ ਬਣਾਉਣਾ ਵੀ ਕਾਫ਼ੀ ਆਸਾਨ ਹੈ। ਇਸ ਦੀ ਪੌਸ਼ਟਿਕਤਾ ਅਤੇ ਸਵਾਦ ਨੂੰ ਵਧਾਉਣ ਲਈ ਤੁਸੀ ਇਸ ਵਿਚ ਸੁੱਕੇ ਮੇਵੇ ਵੀ ਮਿਲਾ ਸਕਦੇ ਹੋਂ।

ਬਣਾਉਣ ਦਾ ਤਰੀਕਾ

ਸਮੱਗਰੀ - ਗੁੜ -  535 ਗਰਾਮ, ਪਾਣੀ -  440 ਮਿ.ਲੀ., ਕਣਕ ਦਾ ਆਟਾ -  510 ਗਰਾਮ, ਘਿਓ - 110 ਗਰਾਮ, ਸੌਫ਼ ਦੇ ਬੀਜ - 1 ਚਮਚ, ਗੁੜ ਵਾਲਾ ਪਾਣੀ -  250 ਮਿ.ਲੀ.

ਢੰਗ - ਸਭ ਤੋਂ ਪਹਿਲਾਂ ਬਰਤਨ ਵਿਚ 535 ਗਰਾਮ ਗੁੜ, 440 ਮਿ.ਲੀ. ਪਾਣੀ ਮਿਲਾ ਕੇ 20 ਤੋਂ 24 ਮਿੰਟ ਤੱਕ ਰੱਖ ਦਿਓ। ਹੁਣ ਬਰਤਨ ਵਿਚ 510 ਗਰਾਮ ਕਣਕ ਦਾ ਆਟਾ,  110 ਗਰਾਮ ਘਿਓ, 1 ਚਮਚ ਸੌਫ਼ ਦੇ ਬੀਜ, 250 ਮਿ.ਲੀ. ਗੁੜ ਦਾ ਪਾਣੀ ਪਾ ਕੇ ਆਟੇ ਦੀ ਤਰ੍ਹਾਂ ਗੁੰਨ ਲਉ। ਗੁੰਨੇ ਆਟੇ ਵਿੱਚੋਂ ਥੋੜ੍ਹਾ ਹਿੱਸਾ ਲੈ ਕੇ ਗੇਂਦ ਦੀ ਤਰ੍ਹਾਂ ਗੋਲ ਕਰ ਲਉ ਅਤੇ ਫਿਰ ਇਸ ਨੂੰ ਚਕਲੇ ਉੱਤੇ ਰੱਖੋ। ਫਿਰ ਇਸਨੂੰ ਵੇਲਣੇ ਦੇ ਨਾਲ ਛੋਟੀ ਰੋਟੀ ਦੀ ਤਰ੍ਹਾਂ ਵੇਲ ਲਉ।

ਹੁਣ ਇਸ ਨੂੰ ਕੇ ਗਰਮ ਤਵੇ ਉੱਤੇ ਪਾਓ ਅਤੇ ਹੌਲੀ ਅੱਗ ਉੱਤੇ 3 ਮਿੰਟ ਤੱਕ ਸੇਕੋ। ਸੇਕਣ ਤੋਂ ਬਾਅਦ ਇਸ ਦਾ ਪਾਸਾ ਬਦਲ ਕੇ ਇਸ ਦੇ ਉੱਤੇ ਘਿਓ ਲਗਾਓ ਅਤੇ ਦੂਜੀ ਪਾਸੇ ਤੋਂ ਵੀ ਭੂਰੀ ਹੋਣ ਤੋਂ ਬਾਅਦ ਇਸ ਨੂੰ ਦੁਬਾਰਾ ਪਲਟ ਦਿਓ। ਇਸ ਤੋਂ ਬਾਅਦ ਇਸ ਦੇ ਉੱਤੇ ਵੀ ਘਿਓ ਲਾਓ ਅਤੇ ਉਦੋਂ ਤੱਕ ਪਕਾਉ ਜਦੋਂ ਤੱਕ ਇਹ ਦੋਨੇਂ ਪਾਸਿਆਂ ਤੋਂ ਭੂਰੇ ਰੰਗ ਦੀ ਨਾ ਹੋ ਜਾਵੇ। ਗੁੜ ਦੀ ਰੋਟੀ ਬਣ ਕੇ ਤਿਆਰ ਹੈ। ਹੁਣ ਇਸ ਗਰਮ-ਗਰਮ ਰੋਟੀ ਨੂੰ ਖਾਣ ਲਈ ਪਰੋਸੋ।

ਹਵਾਲੇ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya