ਮੱਕੀ ਦੇ ਦਾਣੇਅੱਜ ਤੋਂ ਕਈ 50 ਕੁ ਸਾਲ ਪਹਿਲਾਂ ਮੱਕੀ ਪੰਜਾਬ ਦੀ ਸਾਉਣੀ ਦੀ ਮੁੱਖ ਫਸਲ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਸ਼ਾਮ ਨੂੰ ਤਕਰੀਬਨ ਹਰ ਪਰਿਵਾਰ ਮੱਕੀ ਦੇ ਦਾਣੇ ਭੁੰਨਾ ਕੇ ਜਰੂਰ ਖਾਂਦਾ ਸੀ। ਪਿੰਡ-ਪਿੰਡ ਦਾਣੇ ਭੁੰਨਣ ਵਾਲੀਆਂ ਭੱਠੀਆਂ ਹੁੰਦੀਆਂ ਸਨ। ਮੱਕੀ ਦੀਆਂ ਛੱਲੀਆਂ ਦੇ ਦਾਣੇ ਜਦ ਥੋੜ੍ਹੇ ਜਿਹੇ ਪੱਕ ਜਾਂਦੇ ਸਨ ਤਾਂ ਛੱਲੀਆਂ ਦੇ ਦਾਣੇ ਕੱਢ ਕੇ ਭੁੰਨਾਏ ਜਾਂਦੇ ਸਨ। ਇਨ੍ਹਾਂ ਭੁੰਨੇ ਦਾਣਿਆਂ ਨੂੰ ਮੁਰਮਰੇ ਕਹਿੰਦੇ ਸਨ। ਮੁਰਮਰੇ ਖਾਣੇ, ਵਿਸ਼ੇਸ਼ ਤੌਰ ਤੇ ਗਰਮ ਗਰਮ ਖਾਣੇ ਬਹੁਤ ਹੀ ਸੁਆਦ ਹੁੰਦੇ ਸਨ। ਸੁੱਕੀ ਮੱਕੀ ਦੇ ਭੁੰਨਾਏ ਦਾਣਿਆਂ ਦੀਆਂ ਖਿਲਾਂ ਬਣਦੀਆਂ ਸਨ। ਖਿੱਲਾਂ ਉਸੇ ਤਰ੍ਹਾਂ ਵੀ ਖਾਧੀਆਂ ਜਾਂਦੀਆਂ ਸਨ। ਖਿੱਲਾਂ ਦੇ ਭੂਤ ਪਿੰਨੇ ਵੀ ਬਣਾ ਕੇ ਖਾਧੇ ਜਾਂਦੇ ਸਨ। ਭੂਤ ਪਿੰਨੇ ਬਣਾਉਣ ਲਈ ਪਹਿਲਾਂ ਗੁੜ ਦੀ ਚਾਹਣੀ ਬਣਾਈ ਜਾਂਦੀ ਸੀ। ਫਿਰ ਖਿੱਲਾਂ ਨੂੰ ਚਾਹਣੀ ਵਿਚ ਰਲਾ ਕੇ ਪਿੰਨੀਆਂ ਬਣਾ ਲੈਂਦੇ ਸਨ। ਹੁਣ ਮੱਕੀ ਦੀ ਫਸਲ ਦੀ ਥਾਂ ਜੀਰੀ ਨੇ ਲੈ ਲਈ ਹੈ। ਕਿਸੇ ਵੀ ਪਿੰਡ ਵਿਚ ਹੁਣ ਭੱਠੀ ਨਹੀਂ ਰਹੀ। ਇਸ ਲਈ ਸ਼ਾਮ ਨੂੰ ਮੱਕੀ ਦੇ ਦਾਣੇ ਖਾਣੇ ਸਾਡੇ ਵਿਰਸੇ ਵਿਚੋਂ ਅਲੋਪ ਹੋ ਗਏ ਹਨ। ਹੁਣ ਤਾਂ ਬਜ਼ਾਰ ਵਿਚੋਂ ਹੀ ਮੱਕੀ ਦੇ ਭੁੱਜੇ ਦਾਣੇ ਮਿਲਦੇ ਹਨ।[1] ਮੱਕੀ ਦੇ ਦਾਣੇ ਦਾ ਗੀਤ - ਗੁਰਦੇਵ ਚੌਹਾਨ
ਇਹ ਵੀ ਦੇਖੋਹਵਾਲੇ
|
Portal di Ensiklopedia Dunia