ਮੱਧ ਭਾਰਤ
ਮੱਧ ਭਾਰਤ, ਜਿਸਨੂੰ ਕੀ ਮਾਲਵਾ ਯੂਨੀਅਨ[1] ਵੀ ਕਿਹਾ ਜਾਂਦਾ ਸੀ, ਇੱਕ ਭਾਰਤੀ ਰਾਜ ਸੀ। ਇਹ 28 ਮਈ 1948[2] ਨੂੰ 25 ਭਾਰਤੀ ਰਿਆਸਤਾਂ ਦੁਆਰਾ ਬਣਾਇਆ ਗਇਆ, ਜਿਹੜੇ ਕਿ ਪਹਿਲਾਂ ਕੇਂਦਰੀ ਭਾਰਤੀ ਏਜੰਸੀ ਦਾ ਹਿੱਸਾ ਸਨ। ਜੀਵਾਜੀਰਾਓ ਸਿੰਧੀਆ ਇਸਦਾ ਰਾਜਪ੍ਰਮੁੱਖ ਨਿਯੁਕਤ ਕੀਤਾ ਗਇਆ। ਭਾਰਤੀ ਸੁਤੰਤਰਤਾ ਐਕਟ 1947 ਦੇ ਪਾਸ ਹੋਣ ਤੋਂ ਬਾਅਦ ਇਹ ਰਿਆਸਤਾਂ ਅੰਗਰੇਜਾਂ ਤੋਂ ਆਜ਼ਾਦ ਹੋ ਗਈਆਂ ਅਤੇ ਪੂਰਣ ਰੂਪ ਵਿੱਚ ਸੁਤੰਤਰ ਹੋ ਗਈਆਂ। ਯੂਨੀਅਨ ਦਾ ਖੇਤਰ 46,478 ਵਰਗ ਮੀਲ (120,380 km2) ਸੀ। ਗਵਾਲੀਅਰ ਇਸਦੀ ਸਰਦੀਆਂ ਦੀ ਅਤੇ ਇੰਦੌਰ ਗਰਮੀਆਂ ਦੀ ਰਾਜਧਾਨੀ ਸੀ। ਇਸਦੀਆਂ ਹੱਦਾਂ ਦੱਖਣ ਪੱਛਮ ਵੱਲ ਬੰਬੇ ਰਾਜ, ਉੱਤਰ ਪੂਰਬ ਵਿੱਚ ਰਾਜਸਥਾਨ, ਉੱਤਰ ਵਿੱਚ ਉੱਤਰ ਪ੍ਰਦੇਸ਼, ਪੂਰਬ ਵਿੱਚ ਵਿੰਧੀਆ ਪ੍ਰਦੇਸ਼ ਅਤੇ ਦੱਖਣ ਪੂਰਬ ਵਿੱਚ ਭੋਪਾਲ ਰਿਆਸਤ ਅਤੇ ਮੱਧ ਪ੍ਰਦੇਸ਼ ਨਾਲ ਲੱਗਦੀਆਂ ਸਨ। ਇਸ ਰਾਜ ਦੀ ਜਿਆਦਾਤਰ ਆਬਾਦੀ ਹਿੰਦੀ ਬੋਲਣ ਵਾਲੇ ਅਤੇ ਹਿੰਦੂ ਲੋਕ ਸਨ। 1 ਨਵੰਬਰ 1956 ਨੂੰ ਮੱਧ ਭਾਰਤ ਵਿੰਧੀਆ ਪ੍ਰਦੇਸ਼ ਅਤੇ ਭੋਪਾਲ ਰਿਆਸਤ ਨਾਲ ਮੱਧ ਪ੍ਰਦੇਸ਼ ਰਾਜ ਵਿੱਚ ਸ਼ਾਮਿਲ ਹੋ ਗਏ।
ਹਵਾਲੇ
|
Portal di Ensiklopedia Dunia