ਯਸ਼ਪਾਲ ਸ਼ਰਮਾ (ਅਦਾਕਾਰ)
ਯਸ਼ਪਾਲ ਸ਼ਰਮਾ ਇੱਕ ਭਾਰਤੀ ਬਾਲੀਵੁੱਡ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ। ਉਹ ਸੁਧੀਰ ਮਿਸ਼ਰਾ ਦੀ 2003 ਦੀ ਹਿੰਦੀ ਫ਼ਿਲਮ ਹਜਾਰੋਂ ਖਵਾਹਿਸ਼ੇਂ ਐਸੀ ਵਿੱਚ ਰਣਧੀਰ ਸਿੰਘ ਦੇ ਕਿਰਦਾਰ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਇਸਤੋਂ ਬਿਨਾਂ ਲਗਾਨ (2001), ਗੰਗਾਜਲ (2003), ਅਬ ਤਕ ਛੱਪਨ (2004), ਅਪਹਾਰਨ (2005), ਸਿੰਘ ਇਜ ਕਿੰਗ ( 2008), ਅਾਰਕਸ਼ਨ (2011) ਅਤੇ ਰਾਉਡੀ ਰਾਠੌਰ (2012) ਉਸਦੀਆਂ ਬੇਹਤਰੀਨ ਫ਼ਿਲਮਾਂ ਹਨ। ਯਸ਼ਪਾਲ ਸਟੇਜ ਅਦਾਕਾਰ ਵੀ ਹੈ ਅਤੇ ਲਾਈਵ ਨਾਟਕਾਂ ਵਿੱਚ ਦਿਖਾਈ ਦਿੰਦਾ ਹੈ। ਉਸਨੇ ਪਹਿਲਾਂ ਜ਼ੀ (ਕੰਪਨੀ) ਦੀ ਨੀਲੀ ਛਤਰੀ ਵਾਲੇ ਵਿੱਚ ਅਭਿਨੈ ਕੀਤਾ ਸੀ। ਹਰਿਆਣਵੀ ਫ਼ਿਲਮ ਪਗੜੀ ਦਿ ਆਨਰ ਨੂੰ “62ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ” ਨਾਲ ਸਨਮਾਨਤ ਕੀਤਾ ਗਿਆ ਸੀ। ਮੁਢਲੀ ਜ਼ਿੰਦਗੀ ਅਤੇ ਸਿੱਖਿਆਉਹ ਹਰਿਆਣਾ ਰਾਜ ਦੇ ਹਿਸਾਰ ਵਿੱਚ ਇੱਕ ਹੇਠਲੇ-ਮੱਧ-ਵਰਗ ਦੇ ਪਰਿਵਾਰ ਵਿੱਚ ਪੈਦਾ ਹੋਇਆ ਅਤੇ ਪਲਿਆ। ਉਸ ਦੇ ਪਿਤਾ, ਪ੍ਰੇਮਚੰਦ ਸ਼ਰਮਾ, ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) - ਸਿੰਜਾਈ ਸ਼ਾਖਾ (ਹੁਣ ਸਿੰਚਾਈ ਅਤੇ ਡਬਲਯੂ.ਆਰ. ਵਿਭਾਗ ਹਰਿਆਣਾ) ਵਿੱਚ ਹਰਿਆਣਾ ਸਰਕਾਰ ਵਿੱਚ ਨੌਕਰੀ ਕਰਦੇ ਸਨ। ਯਸ਼ਪਾਲ ਸ਼ਰਮਾ ਆਪਣੇ ਪਰਿਵਾਰ ਨਾਲ ਹਿਸਾਰ ਸ਼ਹਿਰ ਦੀ ਰਾਜਗੜ੍ਹ ਰੋਡ 'ਤੇ ਕੈਨਲ ਕਲੋਨੀ 'ਚ ਰਹਿੰਦਾ ਸੀ। ਉਸ ਦੇ ਭਰਾ ਘਣਸ਼ਾਮ ਸ਼ਰਮਾ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਅਭਿਨੈ ਕਰਨ ਲਈ ਹਮੇਸ਼ਾਂ ਉਸ ਦਾ ਸਮਰਥਨ ਕੀਤਾ। ਬਚਪਨ ਤੋਂ ਹੀ, ਉਹ ਅਦਾਕਾਰੀ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਦਸਾਰਾ (ਜਿਸ ਨੂੰ ਨਵਰਾਤਰੀ ਵੀ ਕਿਹਾ ਜਾਂਦਾ ਹੈ) ਦੇ ਤਿਉਹਾਰਾਂ ਦੌਰਾਨ ਰਾਮਲੀਲਾ ਵਿੱਚ ਸਰਗਰਮੀ ਨਾਲ ਆਯੋਜਨ ਕਰਦਾ ਅਤੇ ਹਿੱਸਾ ਲੈਂਦਾ ਸੀ। [1] ਉਸਨੇ 1994 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ, ਮੰਡੀ ਹਾਊਸ, ਨਵੀਂ ਦਿੱਲੀ ਤੋਂ ਗ੍ਰੈਜੂਏਸ਼ਨ ਕੀਤਾ, [2] ਲੇਖਕ ਅਤੇ ਨਿਰਦੇਸ਼ਕ ਸ਼੍ਰੀ ਰਾਮਜੀ ਬਾਲੀ ਦੀ ਥੀਏਟਰ ਪਲੇਅ ਫ੍ਰੈਂਚਾਇਜ਼ੀ (ਕੋਈ ਬਾਤ ਚਲੇ) ਵਿੱਚ ਮੁੱਖ ਭੂਮਿਕਾ ਸੀ। [3] ਅਵਾਰਡ ਅਤੇ ਨਾਮਜ਼ਦਗੀ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia